
ਮਨੀਸ਼ ਤਿਵਾੜੀ ਨੇ ਮੁੰਬਈ ਵਿਚ ਹੋਏ 26/11 ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਨੂੰ ਕਮਜ਼ੋਰੀ ਦੱਸਿਆ ਹੈ।
ਨਵੀਂ ਦਿੱਲੀ: ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਇਕ ਕਿਤਾਬ ਕਾਫੀ ਚਰਚਾ ਵਿਚ ਹੈ। ਮਨੀਸ਼ ਤਿਵਾੜੀ ਨੇ ਅਪਣੀ ਕਿਤਾਬ ’10 ਫਲੈਸ਼ ਪੁਆਇੰਟ, 20 ਈਅਰਸ- ਨੈਸ਼ਨਲ ਸਕਿਓਰਿਟੀ ਸਿਚੂਏਸ਼ਨ ਦੇਟ ਇੰਮਪੈਕਟ ਇੰਡੀਆ’ (10 Flash Point, 20 Years- National Security Situations that Impacted India) ਵਿਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ’ਤੇ ਸਵਾਲ ਚੁੱਕੇ ਹਨ।
Manish Tewari
ਹੋਰ ਪੜ੍ਹੋ: ਮਜ਼ਾਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਮਨੀਸ਼ ਤਿਵਾੜੀ ਨੇ ਮੁੰਬਈ ਵਿਚ ਹੋਏ 26/11 ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਨੂੰ ਕਮਜ਼ੋਰੀ ਦੱਸਿਆ ਹੈ। ਮਨੀਸ਼ ਤਿਵਾੜੀ ਨੇ ਕਿਤਾਬ ਵਿਚ ਲਿਖਿਆ ਹੈ ਕਿ ਮੁੰਬਈ ਹਮਲੇ ਤੋਂ ਬਾਅਦ ਤਤਕਾਲੀ ਸਰਕਾਰ ਨੂੰ ਪਾਕਿਸਤਾਨ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ। ਇਹ ਅਜਿਹਾ ਸਮਾਂ ਸੀ, ਜਦੋਂ ਕਾਰਵਾਈ ਬਿਲਕੁਲ ਜ਼ਰੂਰੀ ਸੀ। ਮਨੀਸ਼ ਤਿਵਾੜੀ ਨੇ ਲਿਖਿਆ ਹੈ ਕਿ ਇਕ ਦੇਸ਼ (ਪਾਕਿਸਤਾਨ) ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਦਾ ਹੈ ਅਤੇ ਉਸ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੁੰਦਾ। ਇਸ ਤੋਂ ਬਾਅਦ ਅਸੀਂ ਸੰਜਮ ਰੱਖਿਆ ਤਾਂ ਇਹ ਤਾਕਤ ਨਹੀਂ ਬਲਕਿ ਕਮਜ਼ੋਰੀ ਦੀ ਨਿਸ਼ਾਨੀ ਹੈ।
Tweet
ਹੋਰ ਪੜ੍ਹੋ: ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਮਨਸੁਖ ਮੰਡਾਵੀਆ ਨੂੰ ਯੂਰੀਆ ਦੀ ਮੰਗ ਜਲਦ ਪੂਰਾ ਕਰਨ ਦੀ ਕੀਤੀ ਅਪੀਲ
ਮਨੀਸ਼ ਤਿਵਾੜੀ ਨੇ 26/11 ਹਮਲੇ ਦੀ ਤੁਲਨਾ ਅਮਰੀਕੀ 9/11 ਹਮਲੇ ਨਾਲ ਕੀਤੀ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਵੀ ਅਮਰੀਕਾ ਦੀ ਤਰ੍ਹਾਂ ਜਵਾਬੀ ਕਾਰਵਾਈ ਕਰਨੀ ਚਾਹੀਦੀ ਸੀ। ਉਹਨਾਂ ਇਹ ਵੀ ਲਿਖਿਆ ਕਿ ਇਕ ਸਮਾਂ ਆਉਂਦਾ ਹੈ ਜਦੋਂ ਕਾਰਵਾਈ ਸ਼ਬਦਾਂ ਨਾਲੋਂ ਜ਼ਿਆਦਾ ਬੋਲਦੀ ਹੈ, 26/11 ਉਹ ਸਮਾਂ ਸੀ, ਜਦੋਂ ਕਾਰਵਾਈ ਹੋਣੀ ਚਾਹੀਦੀ ਸੀ।
Manish Tewari
ਹੋਰ ਪੜ੍ਹੋ: ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਵਾਲੇ ਐਲਾਨ 'ਤੇ ਮਨੀਸ਼ਾ ਗੁਲਾਟੀ ਨੇ ਕੇਜਰੀਵਾਲ ਨੂੰ ਪੁੱਛਿਆ ਸਵਾਲ
ਕਿਤਾਬ ’ਤੇ ਵਿਵਾਦ ਤੋਂ ਬਾਅਦ ਭਾਜਪਾ ਨੇ ਕਾਂਗਰਸ ਨੂੰ ਸਵਾਲ ਕੀਤੇ ਹਨ। ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਤਤਕਾਲੀ ਯੂਪੀਏ ਸਰਕਾਰ ਦੀ ਨੀਅਤ ਨੂੰ ਖਰਾਬ ਦੱਸਿਆ ਹੈ। ਉਹਨਾਂ ਕਿਹਾ ਕਿ ਉਸ ਸਮੇਂ ਦੇ ਏਅਰਚੀਫ ਮਾਰਸ਼ਲ ਨੇ ਕਿਹਾ ਸੀ ਕਿ ਸਾਡੀ ਏਅਰਫੋਰਸ ਜਵਾਬ ਦੇਣ ਲਈ ਤਿਆਰ ਸੀ ਪਰ ਕਾਰਵਾਈ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਦੇ ਲਈ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ।