ਇਹ ਕੈਸਾ ਸਿਲਸਿਲਾ? ਕਤਲ ਕਰਕੇ ਲਾਸ਼ ਨੂੰ ਟੋਟੇ-ਟੋਟੇ ਕਰਨ ਦਾ ਇੱਕ ਹੋਰ ਮਾਮਲਾ
Published : Nov 23, 2022, 12:24 pm IST
Updated : Nov 23, 2022, 12:24 pm IST
SHARE ARTICLE
Image
Image

ਲਾਸ਼ ਦੇ ਅੰਗ ਘਰ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਖੇਤ ਵਿੱਚ ਸੁੱਟੇ ਗਏ

 

ਲਖਨਊ - ਸੀਤਾਪੁਰ ਪੁਲਿਸ ਨੇ ਇੱਕ ਔਰਤ ਦੀ ਟੋਟੇ-ਟੋਟੇ ਕਰਕੇ ਖੁਰਦ-ਬੁਰਦ ਕੀਤੀ ਲਾਸ਼ ਦਾ ਭੇਤ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੇ ਕਥਿਤ ਤੌਰ 'ਤੇ ਔਰਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ, ਅਤੇ ਲਾਸ਼ ਨੂੰ ਟੋਟੇ-ਟੋਟੇ ਕਰਕੇ, ਆਪਣੇ ਇੱਕ ਦੋਸਤ ਦੀ ਮਦਦ ਨਾਲ ਖੇਤਾਂ ਵਿੱਚ ਸੁੱਟ ਕੇ ਖੁਰਦ-ਬੁਰਦ ਕਰ ਦਿੱਤਾ। ਇਸ ਕਾਂਡ 'ਚ ਸਾਥ ਦੇਣ ਵਾਲੇ ਮੁਲਜ਼ਮ ਦੇ ਦੋਸਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਪੰਕਜ ਮੌਰਿਆ (46) ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਦਾ ਵਿਆਹ 10 ਸਾਲ ਪਹਿਲਾਂ ਬਾਰਾਬਾਂਕੀ ਦੀ ਜੋਤੀ (38) ਨਾਲ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ, ਉਸ ਨੇ ਜੋਤੀ 'ਤੇ ਕਿਸੇ ਹੋਰ ਨਾਲ ਸੰਬੰਧਾਂ ਨੂੰ ਲੈ ਕੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ।

ਸੀਤਾਪੁਰ ਦੇ ਐਸ.ਪੀ. ਜੀ. ਸੁਸ਼ੀਲ ਚੰਦਰਭਾਨ ਨੇ ਦੱਸਿਆ ਕਿ 8 ਨਵੰਬਰ ਨੂੰ ਰਾਮਪੁਰ ਕਲਾਂ ਥਾਣੇ ਦੇ ਅਧੀਨ ਪੈਂਦੇ ਪਿੰਡ ਗੁਲਹੇਰੀਆ ਵਿੱਚ ਇੱਕ ਖੇਤ ਵਿੱਚੋਂ ਇੱਕ ਔਰਤ ਦੇ ਸਰੀਰ ਦੇ ਅੰਗ ਬਰਾਮਦ ਹੋਏ ਸਨ, ਜਿਨ੍ਹਾਂ ਦੀ ਬਾਅਦ ਵਿੱਚ ਜੋਤੀ ਵਜੋਂ ਪਛਾਣ ਕੀਤੀ ਗਈ ਸੀ,।

ਪੁਲਿਸ ਅਧਿਕਾਰੀ ਨੇ ਕਿਹਾ, "ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ, ਪੁਲਿਸ ਨੇ ਖੇਤ ਤੋਂ ਔਰਤ ਦਾ ਧੜ, ਸੱਜਾ ਹੱਥ ਅਤੇ ਲੱਤਾਂ ਬਰਾਮਦ ਕੀਤੀਆਂ।" 

ਕੁਝ ਦਿਨਾਂ ਬਾਅਦ, ਜਦੋਂ ਇੱਕ ਔਰਤ ਦਾ ਵਿਕਰਿਤ ਹੋਇਆ ਚਿਹਰਾ ਬਰਾਮਦ ਹੋਇਆ, ਤਾਂ ਪੁਲਿਸ ਨੇ ਸਕੈਚ ਬਣਾਉਣ ਲਈ ਮਾਹਿਰਾਂ ਨੂੰ ਬੁਲਾਇਆ, ਅਤੇ ਉਸ ਸਕੈਚ ਦੀਆਂ ਕਾਪੀਆਂ ਬਾਰਾਬਾਂਕੀ, ਸੀਤਾਪੁਰ, ਹਰਦੋਈ, ਰਾਏਬਰੇਲੀ, ਲਖਨਊ ਅਤੇ ਸੁਲਤਾਨਪੁਰ ਵਿੱਚ ਵੰਡੀਆਂ ਗਈਆਂ ਤਾਂ ਜੋ ਔਰਤ ਦੀ ਪਛਾਣ ਕੀਤੀ ਜਾ ਸਕੇ। 

ਪੁਲਿਸ ਅਧਿਕਾਰੀ ਨੇ ਕਿਹਾ, "ਕੁਝ ਦਿਨਾਂ ਬਾਅਦ, ਬਾਰਾਬਾਂਕੀ ਤੋਂ ਕਿਸੇ ਮਾਲਤੀ ਸਿੰਘ ਨੇ ਸਾਡੇ ਨਾਲ ਸੰਪਰਕ ਕੀਤਾ, ਜਿਸ ਨੇ ਮ੍ਰਿਤਕ ਦੀ ਮਾਂ ਹੋਣ ਦਾ ਦਾਅਵਾ ਕੀਤਾ। ਜਦੋਂ ਅਸੀਂ ਲਾਸ਼ ਤੋਂ ਬਰਾਮਦ ਕੱਪੜੇ ਦਿਖਾਏ, ਤਾਂ ਉਸ ਨੇ ਤੁਰੰਤ ਪਛਾਣ ਲਏ ਕਿ ਇਹ ਉਸ ਦੀ ਧੀ ਜੋਤੀ ਦੇ ਹਨ।" 

ਉਸ ਨੇ ਅੱਗੇ ਕਿਹਾ ਕਿ ਔਰਤ ਦੀ ਪਛਾਣ ਹੋਣ ਤੋਂ ਬਾਅਦ, ਅਸੀਂ 20 ਨਵੰਬਰ ਨੂੰ ਉਸ ਦੇ ਪਤੀ ਪੰਕਜ ਦਾ ਪਤਾ ਲਗਾਇਆ, ਜੋ ਕਿ 15 ਨਵੰਬਰ ਤੋਂ ਲਾਪਤਾ ਸੀ।"

ਜਦੋਂ ਪੰਕਜ ਨੂੰ ਉਸ ਦੀ ਪਤਨੀ ਦੇ ਟਿਕਾਣੇ ਬਾਰੇ ਪੁੱਛਿਆ ਗਿਆ ਤਾਂ ਉਹ ਉਸ ਦੇ ਲਾਪਤਾ ਹੋਣ ਦਾ ਕੋਈ ਤਸੱਲੀਬਖ਼ਸ਼ ਕਾਰਨ ਨਹੀਂ ਦੱਸ ਸਕਿਆ। ਪਰ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। 

ਪੰਕਜ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ ਅਤੇ ਦੇਰ ਰਾਤ ਘਰ ਪਰਤਦਾ ਸੀ। "ਮੈਨੂੰ ਗੁਆਂਢੀਆਂ ਤੋਂ ਪਤਾ ਲੱਗਾ ਕਿ ਜੋਤੀ ਅਕਸਰ ਹੋਰ ਮਰਦਾਂ ਨਾਲ ਦਿਖਾਈ ਦਿੰਦੀ ਸੀ, ਅਤੇ ਉਹ ਨਸ਼ੇ ਕਰਨ ਲੱਗ ਪਈ ਸੀ। ਮੈਂ ਉਸ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਮਾਮਲੇ 'ਚ ਉਹ ਵੀ ਲਾਚਾਰ ਸਨ।"

ਪੰਕਜ ਨੇ ਦੱਸਿਆ ਕਿ 8 ਨਵੰਬਰ ਦੀ ਰਾਤ ਨੂੰ ਕਿਸੇ ਗੱਲ 'ਤੇ ਹੋਏ ਝਗੜੇ ਤੋਂ ਬਾਅਦ, ਉਸ ਨੇ ਆਪਣੇ ਦੋਸਤ ਦੁਜਨ ਪਾਸੀ ਦੀ ਮਦਦ ਨਾਲ ਜੋਤੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ। ਲਾਸ਼ ਦੇ ਅੰਗ ਘਰ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਖੇਤ ਵਿੱਚ ਸੁੱਟੇ ਗਏ ਸਨ। ਪੰਕਜ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣੀਆਂ ਦੋਵੇਂ ਬੇਟੀਆਂ ਅਤੇ ਬੇਟੇ ਨੂੰ ਆਪਣੇ ਚਾਚੇ ਦੇ ਘਰ ਭੇਜ ਦਿੱਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement