ਲਖਨਊ: 10 ਸਾਲ ਦੇ ਮਾਸੂਮ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ, ਦੱਸਿਆ ਕਿਵੇਂ ਕਾਤਲ ਮਾਂ ਤੇ ਪ੍ਰੇਮੀ ਨੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ
Published : Nov 1, 2022, 2:22 pm IST
Updated : Nov 1, 2022, 2:22 pm IST
SHARE ARTICLE
Lucknow: An innocent 10-year-old made a surprising revelation
Lucknow: An innocent 10-year-old made a surprising revelation

ਮ੍ਰਿਤਕ ਦੀ ਪਤਨੀ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਸ ਦਾ ਪ੍ਰੇਮੀ ਰੰਗੋਲੀ ਸਿੰਘ ਫਰਾਰ ਹੋ ਗਿਆ।

 

ਲਖਨਊ: ਮੋਹਨਲਾਲਗੰਜ 'ਚ ਨੌਜਵਾਨ ਪ੍ਰਦੀਪ ਦੇ ਕਤਲ ਮਾਮਲੇ 'ਚ ਉਸ ਦੇ 10 ਸਾਲਾ ਬੇਟੇ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ 'ਚ ਮਾਸੂਮ ਨੇ ਦੱਸਿਆ ਕਿ ਕਿਵੇਂ ਮਾਂ ਅਤੇ ਉਸ ਦੇ ਪ੍ਰੇਮੀ ਨੇ ਪਿਤਾ ਦਾ ਕਤਲ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ 'ਚ ਮ੍ਰਿਤਕ ਦੀ ਪਤਨੀ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਸ ਦਾ ਪ੍ਰੇਮੀ ਰੰਗੋਲੀ ਸਿੰਘ ਫਰਾਰ ਹੋ ਗਿਆ।

ਮ੍ਰਿਤਕ ਦੇ ਪੁੱਤਰ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਰਾਤ ਨੂੰ ਮਾਂ ਅਤੇ ਮਾਮਾ ਘਰ ਆਏ ਸਨ। ਉਨ੍ਹਾਂ ਨੇ ਪਾਪਾ ਦੀ ਕੁੱਟਮਾਰ ਕੀਤੀ ਅਤੇ ਫਿਰ ਪੱਖੇ ਦੀ ਹੁੱਕ ਨਾਲ ਲਟਕਾ ਦਿੱਤਾ। ਇਸ ਮਾਮਲੇ 'ਚ ਪਹਿਲਾਂ ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਸੀ। ਪਰ ਬੇਟੇ ਦੀ ਗਵਾਹੀ ਤੋਂ ਬਾਅਦ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪ੍ਰਦੀਪ ਅਤੇ ਜੋਤੀ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ। ਦੋਵਾਂ ਦੇ ਤਿੰਨ ਬੱਚੇ ਸਨ। ਪਹਿਲਾਂ ਪ੍ਰਦੀਪ ਈ-ਰਿਕਸ਼ਾ ਚਲਾਉਂਦਾ ਸੀ। ਬਾਅਦ ਵਿੱਚ ਉਸ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜੋਤੀ ਅਤੇ ਪ੍ਰਦੀਪ ਵਿਚਕਾਰ ਉਸ ਦੇ ਮੂੰਹ ਬੋਲੇ ਭਰਾ ਰੰਗੋਲੀ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਇੱਕ ਮਹੀਨਾ ਪਹਿਲਾਂ ਪ੍ਰਦੀਪ ਨੇ ਜੋਤੀ ਨੂੰ ਘਰੋਂ ਕੱਢ ਦਿੱਤਾ ਸੀ, ਜਿਸ ਤੋਂ ਬਾਅਦ ਉਹ ਰੰਗੋਲੀ ਨਾਲ ਰਹਿ ਰਹੀ ਸੀ। ਐਤਵਾਰ ਰਾਤ ਰੰਗੋਲੀ ਅਤੇ ਜੋਤੀ ਘਰ ਪੁੱਜੇ ਅਤੇ ਪ੍ਰਦੀਪ ਦੀ ਕੁੱਟਮਾਰ ਕਰਨ ਤੋਂ ਬਾਅਦ ਲਾਸ਼ ਨੂੰ ਹੁੱਕ ਨਾਲ ਲਟਕਾ ਦਿੱਤਾ, ਜਿਸ ਸਮੇਂ ਇਹ ਸਭ ਕੁਝ ਹੋ ਰਿਹਾ ਸੀ, ਉਸ ਸਮੇਂ ਉਸ ਦਾ ਪੁੱਤਰ ਸਭ ਕੁਝ ਦੇਖ ਰਿਹਾ ਸੀ।

ਸਵੇਰੇ ਜਦੋਂ ਪੁੱਤਰ ਗੁਆਂਢੀਆਂ ਕੋਲ ਪਹੁੰਚਿਆ ਅਤੇ ਕਿਹਾ ਕਿ ਪਿਤਾ ਨੂੰ ਕੁਝ ਹੋ ਗਿਆ ਹੈ। ਜਿਸ ਤੋਂ ਬਾਅਦ ਜਦੋਂ ਗੁਆਂਢੀ ਪਹੁੰਚੇ ਤਾਂ ਪ੍ਰਦੀਪ ਦੀ ਲਾਸ਼ ਲਟਕਦੀ ਮਿਲੀ। ਇਸ ਤੋਂ ਬਾਅਦ ਪ੍ਰਦੀਪ ਦਾ ਭਰਾ ਮਹਿੰਦਰਾ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਭਤੀਜੇ ਤੋਂ ਪੂਰੀ ਜਾਣਕਾਰੀ ਲਈ। ਜਿਸ 'ਤੇ ਬੇਟੇ ਵਾਸ਼ੂ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਮਾਂ ਅਤੇ ਮਾਮਾ ਆਏ ਸਨ। ਉਨ੍ਹਾਂ ਨੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ। ਫਿਰ ਉਸ ਨੂੰ ਖਿੱਚ ਕੇ ਦੂਜੇ ਕਮਰੇ ਵਿੱਚ ਲੈ ਗਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਅਤੇ ਉਸ ਦੀ ਛੋਟੀ ਭੈਣ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।

ਪੁੱਤਰ ਵਾਸ਼ੂ ਅਤੇ ਉਸ ਦੀ ਛੋਟੀ ਭੈਣ ਲਾਡੋ ਅੱਠ ਘੰਟੇ ਪਿਤਾ ਦੀ ਲਟਕਦੀ ਲਾਸ਼ ਕੋਲ ਬੈਠੇ ਰਹੇ। ਡਰ ਕਾਰਨ ਦੋਵੇਂ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲੇ। ਸਵੇਰੇ-ਸਵੇਰੇ ਵਾਸ਼ੂ ਗੁਆਂਢੀਆਂ ਕੋਲ ਪਹੁੰਚ ਗਿਆ। ਇੰਸਪੈਕਟਰ ਕੁਲਦੀਪ ਦੂਬੇ ਨੇ ਦੱਸਿਆ ਕਿ ਪ੍ਰਦੀਪ ਦੇ ਭਰਾ ਮਹਿੰਦਰ ਅਤੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਜੋਤੀ ਅਤੇ ਰੰਗੋਲੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement