
ਪੁਲਿਸ ਮੁਲਾਜ਼ਮ ਜ਼ਖ਼ਮੀ
ਕੁਰੂਕਸ਼ੇਤਰ: ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦਾ ਕਾਫਲਾ ਕੁਰੂਕਸ਼ੇਤਰ ਦੇ ਪਿਹੋਵਾ ਵਿੱਚ ਹਾਦਸਾਗ੍ਰਸਤ ਹੋ ਗਿਆ। ਦੁਸ਼ਯੰਤ ਦੀ ਕਾਰ ਵਿੱਚ ਸ਼ਾਮਲ ਪੀਸੀਆਰ ਦੀਆਂ ਗੱਡੀਆਂ ਆਪਸ ਵਿਚ ਨਾਲ ਟਕਰਾ ਗਈਆਂ। ਕਾਫਲੇ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਹਾਦਸਾ ਵਾਪਰਿਆ। ਪਸ਼ੂਆਂ ਨੂੰ ਬਚਾਉਣ ਲਈ ਜਦੋਂ ਇਕ ਪੀਸੀਆਰ ਦੀ ਗੱਡੀ ਨੇ ਰਫ਼ਤਾਰ ਘੱਟ ਕੀਤੀ ਤਾਂ ਪਿੱਛੇ ਤੋਂ ਆ ਰਹੀ ਦੂਜੀ ਪੀ.ਸੀ.ਆਰ.ਦੀ ਗੱਡੀ ਟਕਰਾ ਗਈ। ਹਾਲਾਂਕਿ ਡਿਪਟੀ ਸੀਐਮ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਹਿਸਾਰ-ਚੰਡੀਗੜ੍ਹ ਹਾਈਵੇਅ 'ਤੇ ਅਵਾਰਾ ਪਸ਼ੂ ਆਉਣ ਕਾਰਨ ਦੋ ਪਾਇਲਟ ਗੱਡੀਆਂ ਆਪਸ 'ਚ ਟਕਰਾ ਗਈਆਂ। ਜਿਸ ਵਿੱਚ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ।