Delhi News : ਸੰਘਰਸ਼ਾਂ ਨਾਲ ਜੂਝ ਰਹੀ ਦੁਨੀਆਂ ਨੂੰ ਕਲਿੰਗਾ ਜੰਗ ਦਾ ਇਤਿਹਾਸ ਸ਼ਾਂਤੀ ਦਾ ਰਾਹ ਵਿਖਾ ਸਕਦੈ : ਰਾਸ਼ਟਰਪਤੀ ਮੁਰਮੂ 

By : BALJINDERK

Published : Nov 23, 2024, 7:16 pm IST
Updated : Nov 23, 2024, 7:16 pm IST
SHARE ARTICLE
 President Murmu
President Murmu

Delhi News : ‘ਓਡੀਸ਼ਾ ਪਰਵ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਲਿੰਗਾ ਜੰਗ ਸਾਨੂੰ ਸਿਖਾਉਂਦਾ ਹੈ ਕਿ ਤਰੱਕੀ ਲਈ ਸ਼ਾਂਤੀ ਜ਼ਰੂਰੀ ਹੈ

Delhi News : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਕਲਿੰਗਾ ਜੰਗ ਦਾ ਇਤਿਹਾਸ ਦੁਨੀਆਂ ਨੂੰ ਸ਼ਾਂਤੀ ਦਾ ਰਸਤਾ ਵਿਖਾ ਸਕਦਾ ਹੈ ਕਿਉਂਕਿ ਦੁਨੀਆਂ ਦੇ ਕੁੱਝ ਹਿੱਸੇ ਸੰਘਰਸ਼ ਦਾ ਸਾਹਮਣਾ ਕਰ ਰਹੇ ਹਨ। ‘ਓਡੀਸ਼ਾ ਪਰਵ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਲਿੰਗਾ ਜੰਗ ਸਾਨੂੰ ਸਿਖਾਉਂਦਾ ਹੈ ਕਿ ਤਰੱਕੀ ਲਈ ਸ਼ਾਂਤੀ ਜ਼ਰੂਰੀ ਹੈ। 

ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਮੁਤਾਬਕ ਮੁਰਮੂ ਨੇ ਕਿਹਾ, ‘‘ਕਲਿੰਗ ਜੰਗ ਨੇ ਚੰਡਾਸ਼ੋਕ ਨੂੰ ਧਰਮਸ਼ੋਕ ਬਣਾ ਦਿਤਾ ਸੀ। ਇਹ ਜੰਗ ਸਾਨੂੰ ਸਿਖਾਉਂਦਾ ਹੈ ਕਿ ਤਰੱਕੀ ਲਈ ਸ਼ਾਂਤੀ ਜ਼ਰੂਰੀ ਹੈ। ਅੱਜ ਦੁਨੀਆਂ ਦੇ ਕੁੱਝ ਹਿੱਸਿਆਂ ਨੂੰ ਟਕਰਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਡੀਸ਼ਾ ਦੇ ਇਤਿਹਾਸ ਦਾ ਕਲਿੰਗਾ ਜੰਗ ਅਧਿਆਇ ਦੁਨੀਆਂ ਨੂੰ ਸ਼ਾਂਤੀ ਦਾ ਰਸਤਾ ਵਿਖਾ ਸਕਦਾ ਹੈ।’’

ਕਲਿੰਗਾ ਜੰਗ ਪ੍ਰਾਚੀਨ ਭਾਰਤ ’ਚ ਮੌਰੀਆ ਸਾਮਰਾਜ ਦੇ ਸਮਰਾਟ ਅਸ਼ੋਕ ਅਤੇ ਕਲਿੰਗਾ ਸਾਮਰਾਜ ਦੇ ਸ਼ਾਸਕ ਵਿਚਕਾਰ ਲੜੀ ਗਈ ਸੀ। ਇਤਿਹਾਸਕਾਰਾਂ ਦੇ ਅਨੁਸਾਰ, ਭਿਆਨਕ ਜੰਗ ’ਚ ਘੱਟੋ-ਘੱਟ 100,000 ਲੋਕ ਮਾਰੇ ਗਏ ਸਨ ਅਤੇ 150,000 ਕੈਦੀ ਬਣ ਗਏ ਸਨ। ਸਮਰਾਟ ਅਸ਼ੋਕ ਇਸ ਜੰਗ ਦੇ ਭਿਆਨਕ ਖੂਨ-ਖਰਾਬੇ ਤੋਂ ਬਹੁਤ ਦੁਖੀ ਹੋਇਆ ਅਤੇ ਬੁੱਧ ਧਰਮ ਅਪਣਾ ਲਿਆ। ਇਤਿਹਾਸਕਾਰਾਂ ਨੇ ਚੰਦਸ਼ੋਕ ਨੂੰ ‘ਜ਼ਾਲਮ ਅਸ਼ੋਕ’ ਕਿਹਾ ਹੈ, ਜਦਕਿ ‘ਧਰਮਸ਼ੋਕ’ ਨੂੰ ‘ਨਿਆਂ ਦਾ ਅਸ਼ੋਕ’ ਵੀ ਕਿਹਾ ਗਿਆ ਹੈ। (ਪੀਟੀਆਈ)

(For more news apart from history of the Kalinga war can show way of peace world struggling with conflicts : President Murmu News in Punjabi, stay tuned to Rozana Spokesman)
 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement