40 ਲੱਖ ਤੋਂ ਵੀ ਵੱਧ ਲੋਕਾਂ ਦੀ ਜ਼ਿੰਦਗੀ ਵਿਚ ਨਵਾਂ ਸਵੇਰਾ ਲਿਆਂਦਾ- ਮੋਦੀ
Published : Dec 23, 2019, 1:53 pm IST
Updated : Dec 23, 2019, 1:53 pm IST
SHARE ARTICLE
Narendra Modi
Narendra Modi

- ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਵੱਡੀ ਰੈਲੀ ਕੀਤੀ। ਰੈਲੀ ...

ਨਵੀਂ ਦਿੱਲੀ- ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਵੱਡੀ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸਭ ਤੋਂ ਪਹਿਲਾਂ 'ਭਾਰਤ ਮਾਤਾ ਕੀ ਜੈ' ਕਿਹਾ ਅਤੇ ਭਾਸ਼ਣ ਨੂੰ ਸ਼ੁਰੂ ਕਰਦਿਆਂ ਮੰਚ 'ਤੇ ਮੌਜੂਦ ਭਾਜਪਾ ਦੇ ਨੇਤਾਵਾਂ ਦਾ ਨਾਮ ਲਿਆ। ਮੋਦੀ ਨੇ ਕਿਹਾ ਕਿ ਇਹ ਰਾਮਲੀਲਾ ਮੈਦਾਨ ਕਈ ਅਹਿਮ ਮੌਕਿਆਂ ਦਾ ਗਵਾਹ ਰਿਹਾ ਹੈ।

CAACAA

ਦਿੱਲੀ ਦੇ ਕੋਨੇ-ਕੋਨੇ ਤੋਂ ਤੁਸੀਂ ਲੋਕ ਆਸ਼ੀਰਵਾਦ ਦੇਣ ਆਏ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਮੋਦੀ ਨੇ ਦਿੱਲੀ 'ਚ ਕੱਚੀਆਂ ਕਾਲੋਨੀਆ ਨੂੰ ਨਿਯਮਿਤ ਕਰਨ ਲਈ ਭਾਜਪਾ ਦੀ ਧੰਨਵਾਦ ਰੈਲੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਨਵਾਂ ਸਵੇਰਾ ਦਿਖਾਉਣ ਦਾ ਮੌਕਾ ਭਾਜਪਾ ਨੂੰ ਮਿਲਿਆ ਹੈ। 40 ਲੱਖ ਲੋਕਾਂ ਦੀ ਜ਼ਿੰਦਗੀਆਂ 'ਚ ਨਵਾਂ ਸਵੇਰਾ ਆਇਆ ਹੈ।

 

ਕੱਚੀਆਂ ਕਾਲੋਨੀਆਂ ਦੇ ਵਿਕਾਸ ਕੰਮ 'ਚ ਪੁਰਾਣੀਆਂ ਸਰਕਾਰਾਂ ਨੇ ਅੜਿੱਕੇ ਪਾਏ ਹਨ। ਦਿੱਲੀ 'ਚ ਵੱਡੀ ਗਿਣਤੀ 'ਚ ਲੋਕ ਡਰ-ਡਰ ਕੇ ਜੀਅ ਰਹੇ ਸਨ। ਅਸੀਂ ਇਸ ਸਾਲ ਮਾਰਚ 'ਚ ਕਾਲੋਨੀਆਂ ਨੂੰ ਨਿਯਮਿਤ ਕਰਨ ਦਾ ਕੰਮ ਆਪਣੇ ਹੱਥ 'ਚ ਲਿਆ ਅਤੇ ਨਵੰਬਰ-ਦਸੰਬਰ 'ਚ ਇਹ ਪ੍ਰਕਿਰਿਆ ਪੂਰੀ ਕੀਤੀ। ਦਿੱਲੀ ਦੀਆਂ ਕਾਲੋਨੀਆਂ ਨਾਲ ਜੁੜਿਆ ਬਿੱਲ ਦੋਹਾਂ ਸਦਨਾਂ 'ਚ ਪਾਸ ਕਰਵਾਇਆ ਜਾ ਚੁੱਕਾ ਹੈ।

Narendra ModiNarendra Modi

ਸਮੱਸਿਆਵਾਂ ਨੂੰ ਲਟਕਾਉਣਾ ਸਾਡੀ ਆਦਤ ਨਹੀਂ ਹੈ। ਮੋਦੀ ਨੇ ਕਿਹਾ ਕਿ ਤਕਨੀਕ ਦੀ ਮਦਦ ਨਾਲ ਦਿੱਲੀ ਦੀਆਂ 1700 ਤੋਂ ਵੀ ਜ਼ਿਆਦਾ ਕਲੋਨੀਆਂ ਦੀ ਸੀਮਾ ਨਿਸ਼ਾਨਬੱਧ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਕਾਲੋਨੀਆਂ ਨੂੰ ਨਿਯਮਤ ਕਰਨ ਦਾ ਫੈਸਲਾ ਘਰ ਦੇ ਅਧਿਕਾਰ ਨਾਲ ਤਾਂ ਜੁੜਿਆ ਹੀ ਹੈ, ਪਰ ਇਸ ਨਾਲ ਇੱਥੇ ਕਾਰੋਬਾਰ ਨੂੰ ਗਤੀ ਵੀ ਮਿਲੇਗੀ।

BJP BJP

ਉਨ੍ਹਾਂ ਕਿਹਾ ਸਮੱਸਿਆਵਾਂ ਨੂੰ ਲਟਕਾਉਣਾ ਸਾਡਾ ਰੁਝਾਨ ਨਹੀਂ। ਇਹ ਸਾਡੇ ਸੰਸਕਾਰ ਨਹੀਂ, ਨਾ ਹੀ ਇਹ ਸਾਡੀ ਰਾਜਨੀਤੀ ਦਾ ਤਰੀਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਸੰਤੁਸ਼ਟੀ ਹੈ ਕਿ ਦਿੱਲੀ ਦੇ 40 ਲੱਖ ਤੋਂ  ਵੀ ਜ਼ਿਆਦਾ ਲੋਕਾਂ ਦੇ ਜੀਵਨ ਵਿਚ ਨਵੀਂ ਸਵੇਰ ਲਿਆਉਣ ਦਾ ਉਨ੍ਹਾਂ ਨੂੰ ਸਹੀ ਮੌਕਾ ਮਿਲਿਆ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਉਦੈ ਯੋਜਨਾ ਜ਼ਰੀਏ ਤੁਹਾਨੂੰ ਆਪਣਾ ਘਰ, ਆਪਣੀ ਜ਼ਮੀਨ ਤੇ ਪੂਰਾ ਅਧਿਕਾਰ ਮਿਲਿਆ, ਇਸ ਲਈ ਤੁਹਾਨੂੰ ਬਹੁਤ-ਬਹੁਤ ਵਧਾਈ।

Narendra ModiNarendra Modi

ਇਸ ਤੋਂ ਪਹਿਲਾਂ, ਜਿਹੜੇ ਲੋਕ ਸਰਕਾਰ ਚਲਾ ਰਹੇ ਸਨ, ਉਨ੍ਹਾਂ ਨੇ ਇਨ੍ਹਾਂ ਬੰਗਲਿਆਂ ਵਿਚ ਰਹਿਣ ਵਾਲਿਆਂ ਨੂੰ ਪੂਰਨ ਛੋਟ ਦਿੱਤੀ ਸੀ ਪਰ ਖੁਦ ਨਿਯਮਤ ਕਾਲੋਨੀਆਂ ਲਈ ਕੁਝ ਨਹੀਂ ਕੀਤਾ। ਜਦੋਂ ਮੈਂ ਇਹ ਕੰਮ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਮੇਰੇ ਰਸਤੇ 'ਚ ਰੋੜਾ ਬਣਨ ਦੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਸਾਰੇ ਸਰਕਾਰੀ ਬੰਗਲੇ ਖਾਲੀ ਕਰਵਾ ਲਏ ਤੇ ਨਾਲ ਹੀ, 40 ਲੱਖ ਤੋਂ ਵੱਧ ਦਿੱਲੀ ਵਾਸੀਆਂ ਨੂੰ ਉਨ੍ਹਾਂ ਦੇ ਘਰ ਦਾ ਅਧਿਕਾਰ ਦਿੱਤਾ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement