CAA 'ਤੇ ਫੈਲ ਰਹੀਆਂ ਅਫਵਾਹਾਂ ਨੂੰ ਦੂਰ ਕਰਨ ਲਈ ਭਾਜਪਾ ਨੇ ਜਾਰੀ ਕੀਤਾ ਵੀਡੀਓ
Published : Dec 23, 2019, 12:08 pm IST
Updated : Dec 23, 2019, 12:42 pm IST
SHARE ARTICLE
Photo
Photo

ਵੀਡੀਓ ਵਿਚ ਵਿਰੋਧੀ ਪਾਰਟੀਆਂ ਨੂੰ ਵੀ ਲਿਆ ਹੋਇਆ ਹੈ ਨਿਸ਼ਾਨੇ 'ਤੇ

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦੇਸ਼ ਵਿਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਇਨ੍ਹਾਂ ਅਫਵਾਹਾ ਅਤੇ ਭਰਮਾਂ ਨੂੰ ਦੂਰ ਕਰਨ ਦੇ ਲਈ ਭਾਜਪਾ ਨੇ ਟਵੀਟ ਕਰ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਕਿਹਾ ਗਿਆ ਹੈ ਕਿ ''ਸਾਰੇ ਮੁਸਲਮਾਨ ਭਾਈ-ਭੈਣਾਂ ਨੂੰ ਅਪੀਲ ਹੈ ਕਿ ਪਹਿਲਾਂ ਖੁਦ ਨਾਗਰਿਕਤਾ ਸੋਧ ਕਾਨੂੰਨ ਨੂੰ ਸਮਝੋ ਅਤੇ ਫਿਰ ਦੂਜਿਆਂ ਨੂੰ ਸਮਝਾਓ। ਨਹੀਂ ਤਾਂ ਝੂਠ ਅਤੇ ਭਰਮ ਫੈਲਾਉਣ ਵਾਲੇ ਰਾਜਨੀਤਿਕ ਦਲ ਆਪਣੇ ਵੋਟ ਬੈਂਕ ਦੇ ਲਈ ਸਾਨੂੰ ਆਪਸ ਵਿਚ ਇਵੇਂ ਹੀ ਲੜਾਉਂਦੇ ਰਹਿਣਗੇ। ਅਫਵਾਹਾਂ ਤੋਂ ਬਚੋਂ ਅਤੇ ਸੱਚ ਜਾਣੋਂ''।

 


 

ਵੀਡੀਓ ਵਿਚ ਦੋ ਵਿਅਕਤੀ ਹਨ ਇਕ ਵਿਅਕਤੀ ਦੂਜੇ ਵਿਅਕਤੀ ਨੂੰ ਕਹਿੰਦਾ ਹੈ ਕਿ ਕਿੱਥੇ ਚੱਲੇ ਹਨ ਆਰੀਫ ਭਾਈ? ਆਰਿਫ ਜਵਾਬ ਦਿੰਦਾ ਹੈ ਕਿ ਕੇਂਦਰ ਸਰਕਾਰ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਵਿਚ। ਕੇਂਦਰ ਸਰਕਾਰ ਸਾਡੇ ਮੁਸਲਮਾਨਾਂ ਦੇ ਵਿਰੁੱਧ ਇਕ ਕਾਨੂੰਨ ਲਿਆਈ ਹੈ ਜਿਸ ਵਿਚ ਸਾਰੇ ਮੁਸਲਾਮਾਨਾਂ ਨੂੰ ਭਾਰਤ ਛੱਡੇ ਕੇ ਬਾਹਰ ਜਾਣਾ ਪਵੇਗਾ।  ਇਸ 'ਤੇ ਦੂਜੇ ਵਿਅਕਤੀ ਨੇ ਜਵਾਬ ਦਿੱਤਾ ਕਿ ਤੁਸੀ ਪੜ੍ਹੇ-ਲਿਖੇ ਮੁਸਲਮਾਨ ਹੋ ਕੇ ਹੋਰਾਂ ਦੇ ਭੜਕਾਵੇ ਵਿਚ ਆ ਗਏ। ਪਤਾ ਹੈ ਸੀਏਏ ਹੈ ਕੀ? ਇਸ 'ਤੇ ਆਰਿਫ ਜਵਾਬ ਦਿੰਦਾ ਹੈ ਕਿ ਹਾਂ..ਹਾਂ.. ਨਾਗਰਿਕਤਾ ਸੋਧ ਕਾਨੂੰਨ । ਇਸ ਦੇ ਅਧੀਨ ਸਾਰੇ ਧਰਮਾਂ ਦੇ ਭਾਈ ਭਾਰਤ ਵਿਚ ਰਹਿ ਸਕਦੇ ਹਨ ਸਿਰਫ਼ ਮੁਸਲਮਾਨਾਂ ਨੂੰ ਛੱਡ ਕੇ.. ਇਸ 'ਤੇ ਦੂਜਾ ਵਿਅਕਤੀ ਕਹਿੰਦਾ ਹੈ ਕਿ ਇਹ ਭਰਮ ਕੋਣ ਫੈਲਾ ਰਿਹਾ ਹੈ?

PhotoPhoto

ਇਸ ਕਾਨੂੰਨ ਦੇ ਅਧੀਨ ਕਿਸੇ ਦੇ ਨਾਗਰਿਕਤਾ ਨਹੀਂ ਲਈ ਜਾਵੇਗੀ ਜਦਕਿ ਇਹ ਤਾਂ ਨਾਗਰਿਕਤਾ ਦੇਣ ਦਾ ਕਾਨੂੰਨ ਹੈ। ਇਸ ਦੇ ਅਧੀਨ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਰਮ ਦੇ ਅਧਾਰ 'ਤੇ ਯਾਤਨਾਵਾਂ ਝੱਲ ਕੇ ਆਉਣ ਵਾਲੇ ਹਿੰਦੂ,ਸਿੱਖ,ਈਸਾਈ,ਪਾਰਸੀ,ਬੋਧੀ ਅਤੇ ਜੈਨ ਧਰਮ ਦੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਨਿਯਮ ਹੈ।

PhotoPhoto

ਵੀਡੀਓ ਵਿਚ ਐਨਆਰਸੀ ਨੂੰ ਲੈ ਕੇ ਭਰਮ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੀਡੀਓ ਵਿਚ ਇਕ ਵਿਅਕਤੀ ਕਹਿੰਦਾ ਹੈ ਕਿ ਇਸ 'ਤੇ ਅਜੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ। ਸਰਕਾਰ ਦੇ ਵਿਰੁੱਧ ਅਫਵਾਹਾਂ ਫੈਲਾਈ ਜਾ ਰਹੀ ਹੈ। ਆਖਰ ਤੁਸੀ ਕਿਸੇ ਦੇ ਕਹਿਣ 'ਤੇ ਧਰਨਾ ਪ੍ਰਦਰਸ਼ਨ 'ਤੇ ਜਾ ਰਹੇ ਸੀ ਤਾਂ ਆਰਿਫ ਕਹਿੰਦਾ ਹੈ ਕਿ ਮੈ ਕਾਂਗਰਸ,ਟੀਐਮਸੀ,ਆਮ ਆਦਮੀ ਪਾਰਟੀ,ਆਰਜੇਡੀ ਅਤੇ ਹੋਰ ਦਲਾਂ ਦੇ ਕਹਿਣ ਤੇ ਜਾ ਰਿਹਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement