
ਤੇਲ ਕੰਪਨੀਆਂ ਦੀ ਮੰਗ 'ਤੇ ਵਿਚਾਰ ਕਰ ਰਹੀ ਹੈ ਸਰਕਾਰ
ਨਵੀਂ ਦਿੱਲੀ : ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਤੇਜ਼ੀ ਦਾ ਅਸਰ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਘਰੇਲੂ ਪੱਧਰ 'ਤੇ ਡੀਜ਼ਲ-ਪੈਟਰੋਲ ਦੀ ਕੀਮਤ ਵਿਚ ਸੋਮਵਾਰ ਨੂੰ ਕੋਈ ਕਮੀ ਨਹੀਂ ਹੋਇਆ ਹੈ। ਦਿੱਲੀ ਵਿਚ ਇਕ ਲੀਟਰ ਪੈਟਰੋਲ ਦਾ ਭਾਅ 74.63 ਰੁਪਏ ਅਤੇ ਡੀਜ਼ਲ ਦੀ ਕੀਮਤ 66.94 ਰੁਪਏ ਹੈ। ਮੀਡੀਆ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਵਿਚਾਰ ਕਰ ਰਹੀ ਹੈ ਕਿ ਤੇਲ ਕੰਪਨੀਆਂ ਨੂੰ ਘੱਟ ਪ੍ਰਦੂਸ਼ਣ ਵਾਲੇ ਬਾਲਣ ਦੇ ਲਈ ਪ੍ਰੀਮਿਅਮ ਚਾਰਜ ਕਰਨ ਦੀ ਵਸੂਲੀ ਦੇ ਦਿੱਤੀ ਜਾਵੇ। ਦਰਅਸਲ ਇਨ੍ਹਾਂ ਕੰਪਨੀਆਂ ਨੇ ਨਵੇਂ ਢਾਂਚੇ ਨੂੰ ਤਿਆਰ ਕਰਨ 'ਤੇ ਹੋਏ ਖਰਚੇ ਨੂੰ ਭਰਨ ਦੇ ਲਈ ਸਰਕਰੀ ਪੈਟਰੋਲ ਅਤੇ ਡੀਜ਼ਲ ਦੀ ਦਰਾਂ ਵਧਾਉਣ ਦੀ ਮੰਗ ਕੀਤੀ ਹੈ।
Photo
ਜੇਕਰ ਤੇਲ ਕੰਪਨੀਆਂ ਦੇ ਇਸ ਪ੍ਰਸਤਾਵ ਨੂੰ ਸਰਕਾਰ ਮੰਨ ਲੈਂਦੀ ਹੈ ਤਾਂ ਇਕ ਲੀਟਰ ਪੈਟਰੋਲ ਜਾਂ ਡੀਜ਼ਲ ਦੇ ਲਈ 80 ਪੈਸੇ ਤੋਂ ਲੈ ਕੇ 1.50 ਰੁਪਏ ਪ੍ਰਤੀ ਲੀਟਰ ਤਕ ਖਰਚ ਕਰਨੇ ਪੈ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਹ ਵਾਧਾ ਅਗਲੇ ਪੰਜ ਸਾਲ ਦੇ ਲਈ ਜਾਰੀ ਰਹਿ ਸਕਦਾ ਹੈ।ਦਰਅਸਲ ਸਰਕਾਰ ਤੇਲ ਦੇ ਖੁਦਰਾ ਭਾਅ 'ਤੇ ਪ੍ਰੀਮੀਅਮ ਨੂੰ ਲੈ ਕੇ ਤੇਲ ਕੰਪਨੀਆਂ ਦੀ ਮੰਗ 'ਤੇ ਵਿਚਾਰ ਕਰ ਰਹੀ ਹੈ।
Photo
ਤੇਲ ਕੰਪਨੀਆਂ ਬੀਐਸ-ਸਟੇਜ-6 ਦੇ ਬਾਲਣ ਬਣਾਉਣ ਦੇ ਲਈ ਆਪਣੇ ਰਿਫਾਈਨਰੀ ਨੂੰ ਅਪਗ੍ਰੇਡ ਕਰਨ ਵਿਚ ਹੋਣ ਵਾਲੇ ਨਿਵੇਸ਼ ਦਾ ਕੁੱਝ ਹਿੱਸਾ ਹਾਸਲ ਕਰਨਾ ਚਾਹੁੰਦੀਆਂ ਹਨ ਇਹੀ ਵਜ੍ਹਾ ਹੈ ਕਿ ਇਹ ਕੰਪਨੀਆਂ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੀਆਂ ਹਨ। ਜੇਕਰ ਪ੍ਰੀਮੀਅਮ ਨੂੰ ਮੰਜ਼ੂਰੀ ਮਿਲਦੀ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਜਾਵੇਗਾ। ਹਾਲਾਕਿ ਸਰਕਾਰ ਵੱਲੋਂ ਇਸ ਨੂੰ ਲੈ ਕੇ ਅਧਿਕਾਰਕ ਤੌਰ 'ਤੇ ਕੁੱਝ ਨਹੀਂ ਕਿਹਾ ਗਿਆ ਹੈ।
Photo
ਦੱਸ ਦਈਏ ਕਿ ਸਰਕਾਰੀ ਤੇਲ ਕੰਪਨੀਆਂ ਨੇ BS-VI ਇੰਜਨ ਦੇ ਲਈ ਬਾਲਣ ਨੂੰ ਤਿਆਰ ਕਰਨ ਦੇ ਢਾਂਚੇ ਤੇ ਲੱਗਭਗ 80 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ ਉੱਥੇ ਹੀ ਪ੍ਰਾਈਵੇਟ ਤੇਲ ਕੰਪਨੀਆਂ ਨੇ ਵੱਡੇ ਪੱਧਰ 'ਤੇ ਖਰਚ ਕੀਤਾ ਹੈ।