
Seema Haider Pregnant News: ਸੀਮਾ ਅਤੇ ਸਚਿਨ ਨੇ ਖੁਦ ਇਸ ਗੱਲ ਦੀ ਕੀਤੀ ਪੁਸ਼ਟੀ, ਸੀਮਾ ਹੈਦਰ 7 ਮਹੀਨਿਆਂ ਦੀ ਹੈ ਗਰਭਵਤੀ, ਫਰਵਰੀ 2025 ’ਚ ਬੱਚੇ ਨੂੰ ਦੇਵੇਗੀ ਜਨਮ
Seema Haider pregnant News in Punjabi : ਸਚਿਨ ਮੀਨਾ ਅਤੇ ਸੀਮਾ ਹੈਦਰ ਦੇ ਘਰ ਖ਼ੁਸ਼ਖ਼ਬਰੀ ਆਈ ਹੈ। ਸੀਮਾ ਹੈਦਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੱਤ ਮਹੀਨਿਆਂ ਦੀ ਗਰਭਵਤੀ ਹੈ। ਇਸ ਤੋਂ ਪਹਿਲਾਂ ਵੀ ਸੀਮਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਆਈਆਂ ਸਨ ਪਰ ਹੁਣ ਸੀਮਾ ਹੈਦਰ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨੀ ਭਾਬੀ ਦੇ ਨਾਂ ਨਾਲ ਮਸ਼ਹੂਰ ਸੀਮਾ ਹੈਦਰ ਫ਼ਰਵਰੀ 'ਚ ਸਚਿਨ ਮੀਨਾ ਦੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਸੀਮਾ ਹੈਦਰ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।
ਸਚਿਨ ਮੀਨਾ ਨੂੰ ਅਕਸਰ ਪਾਕਿਸਤਾਨ ਦਾ ਜੀਜਾ ਕਹਿ ਕੇ ਛੇੜਿਆ ਜਾਂਦਾ ਹੈ। ਹੁਣ ਸਚਿਨ ਨੇ ਸੀਮਾ ਦੇ ਗਰਭਵਤੀ ਹੋਣ ਨੂੰ ਲੈ ਕੇ ਪਾਕਿਸਤਾਨ ਨੂੰ ਛੇੜਿਆ ਹੈ। ਸਚਿਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਉਨ੍ਹਾਂ ਦੇ ਸਹੁਰੇ ਪਰਿਵਾਰ (ਪਾਕਿਸਤਾਨ) ਤੱਕ ਪਹੁੰਚਾਉਣਾ ਚਾਹੀਦਾ ਹੈ। ਵੀਡੀਓ 'ਚ ਸੀਮਾ ਹੈਦਰ ਦਾ ਬੇਬੀ ਬੰਪ ਵੀ ਨਜ਼ਰ ਆ ਰਿਹਾ ਹੈ ਅਤੇ ਇੱਕ ਪ੍ਰੈਗਨੈਂਸੀ ਕਿੱਟ ਵੀ ਨਜ਼ਰ ਆ ਰਹੀ ਹੈ।
ਸੀਮਾ ਨੇ ਕਿਹਾ ਹੈ ਕਿ ਮੈਂ 7 ਮਹੀਨੇ ਦੀ ਗਰਭਵਤੀ ਹਾਂ। ਸਾਡੇ ਘਰ ਜਲਦੀ ਹੀ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਅਸੀਂ ਇਸ ਗੱਲ ਨੂੰ ਹੁਣ ਤੱਕ ਛੁਪਾ ਕੇ ਰੱਖਿਆ ਸੀ ਤਾਂ ਜੋ ਬੱਚੇ ਨੂੰ ਬੁਰੀ ਨਜ਼ਰ ਨਾ ਲੱਗੇ। ਅਸੀਂ ਇਸ ਦਾ ਐਲਾਨ ਉਦੋਂ ਹੀ ਕਰਨਾ ਚਾਹੁੰਦੇ ਸੀ ਜਦੋਂ ਸਭ ਕੁਝ ਠੀਕ ਹੋ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਸੀਮਾ ਹੈਦਰ ਅਤੇ ਸਚਿਨ ਦੀ ਮੁਲਾਕਾਤ ਆਨਲਾਈਨ PUBG ਖੇਡਦੇ ਹੋਏ ਹੋਈ ਸੀ। ਬਾਅਦ 'ਚ ਸੀਮਾ ਨੇਪਾਲ 'ਚ ਸਚਿਨ ਨੂੰ ਮਿਲੀ ਅਤੇ ਉਸ ਤੋਂ ਬਾਅਦ ਆਪਣੇ ਬੱਚਿਆਂ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆ ਗਈ। ਸੀਮਾ ਹੈਦਰ ਵਰਤਮਾਨ ’ਚ ਸਚਿਨ ਮੀਨਾ ਅਤੇ ਉਸਦੇ ਪਰਿਵਾਰ ਨਾਲ ਰਬੂਪੁਰਾ, ਗ੍ਰੇਟਰ ਨੋਇਡਾ ’ਚ ਰਹਿੰਦੀ ਹੈ। ਸਚਿਨ ਅਤੇ ਸੀਮਾ ਹੈਦਰ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸੀਮਾ ਕਰਵਾ ਚੌਥ ਤੋਂ ਲੈ ਕੇ ਆਜ਼ਾਦੀ ਦਿਵਸ ਤੱਕ ਹਰ ਛੋਟੇ-ਵੱਡੇ ਮੌਕੇ 'ਤੇ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ। ਹਾਲਾਂਕਿ ਪੁਲਿਸ ਨੇ ਦੋਵਾਂ ਨੂੰ ਸਰਹੱਦ 'ਤੇ ਗ਼ੈਰ-ਕਾਨੂੰਨੀ ਘੁਸਪੈਠ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ ਪਰ ਬਾਅਦ 'ਚ ਦੋਵਾਂ ਨੂੰ ਜ਼ਮਾਨਤ ਮਿਲ ਗਈ ਸੀ। ਉਸ ਦੇ ਕੇਸ ’ਚੋਂ ਕਈ ਸਖ਼ਤ ਧਾਰਾਵਾਂ ਹਟਾ ਦਿੱਤੀਆਂ ਗਈਆਂ ਹਨ। ਸੀਮਾ ਦਾ ਪਤੀ ਗੁਲਾਮ ਹੈਦਰ ਅਜੇ ਵੀ ਪਾਕਿਸਤਾਨ 'ਚ ਰਹਿੰਦਾ ਹੈ ਅਤੇ ਉਸ ਨੇ ਸੀਮਾ ’ਤੇ ਕੇਸ ਵੀ ਦਰਜ ਕਰਵਾਇਆ ਹੋਇਆ ਹੈ।
(For more news apart from Viral Kapil Seema Haider with Husband Pregnant Today News News in Punjabi, stay tuned to Rozana Spokesman)