
ਇਹ ਗੱਲ ਉਨ੍ਹਾਂ ਅੱਜ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਆਖੀ ਤੇ ਨਾਲ ਹੀ ਉਨ੍ਹਾਂ ਸਾਲ 2020 ਦਾ ਆਪਣਾ ਏਜੰਡਾ ਵੀ ਸਾਹਮਣੇ ਰੱਖਿਆ।
ਨਵੀਂ ਦਿੱਲੀ- ਬਾਬਾ ਰਾਮਦੇਵ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ ’ਤੇ ਕੰਮ ਕਰਨਾ ਚਾਹੀਦਾ ਹੈ। ਇਹ ਗੱਲ ਉਨ੍ਹਾਂ ਅੱਜ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ ਆਖੀ ਤੇ ਨਾਲ ਹੀ ਉਨ੍ਹਾਂ ਸਾਲ 2020 ਦਾ ਆਪਣਾ ਏਜੰਡਾ ਵੀ ਸਾਹਮਣੇ ਰੱਖਿਆ।
Central Government of India
ਜ਼ਿਕਰਯੋਗ ਹੈ ਕਿ ਆਰਥਿਕ ਮੋਰਚੇ ਉੱਤੇ ਮੋਦੀ ਸਰਕਾਰ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਦੁਨੀਆ ਦੀਆਂ ਕਈ ਵੱਡੀਆਂ ਏਜੰਸੀਆਂ ਨੇ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਦੇ ਅਨੁਮਾਨ ਨੂੰ ਘਟਾਇਆ ਹੈ। ਭਾਰਤ ਦਾ ਕੁੱਲ ਘਰੇਲੂ ਉਤਪਾਦਨ ਪਹਿਲਾਂ ਕਿਸੇ ਵੇਲੇ 7 ਫ਼ੀ ਸਦੀ ’ਤੇ ਚੱਲ ਰਿਹਾ ਸੀ, ਉਹ ਅਨੁਮਾਨ ਹੁਣ 5 ਫ਼ੀ ਸਦੀ ਤੋਂ ਵੀ ਹੇਠਾਂ ਚਲਾ ਗਿਆ ਹੈ।
Baba Ramdev
ਬਾਬਾ ਰਾਮਦੇਵ ਨੇ ਦੇਸ਼ ਵਿਚ ਜਾਰੀ ਕਈ ਪ੍ਰਦਰਸ਼ਨਾਂ ਦੇ ਮਸਲੇ ’ਤੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਪ੍ਰਦਰਸ਼ਨ ਦੌਰਾਨ ਆਜ਼ਾਦੀ ਦੇ ਨਾਅਰੇ ਲਾ ਰਹੇ ਹਨ, ਉਹ ਪੂਰੀ ਤਰ੍ਹਾਂ ਗ਼ਲਤ ਹਨ। ਇਹ ਦੇਸ਼ ਹਰੇਕ ਦਾ ਹੈ।
Inflation
ਉਨ੍ਹਾਂ ਕਿਹਾ ਕਿ ਹਾਲੇ ਦੇਸ਼ ਵਿਚ ਮਹਿੰਗਾਈ ਤੇ ਬੇਰੁਜ਼ਗਾਰੀ ਉੱਤੇ ਕੰਮ ਕਰਨਾ ਜ਼ਰੂਰੀ ਹੈ। ਵਿਰੋਧੀ ਧਿਰ ਨੂੰ ਦੇਸ਼ ਦਾ ਫ਼ਾਇਦਾ ਵੇਖਣਾ ਚਾਹੀਦਾ ਹੈ ਅਤੇ ਹਰੇਕ ਮੁੱਦੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇੱਕ ਵੇਲਾ ਸੀ, ਜਦੋਂ ਦੇਸ਼ ਵਿਚ ਲੱਖਾਂ–ਕਰੋੜਾਂ ਰੁਪਏ ਦੇ ਘੁਟਾਲੇ ਵੀ ਹੋਏ ਪਰ ਸਾਨੂੰ ਇਸ ਪਾਸੇ ਧਿਆਨ ਦੇਣਾ ਹੋਵੇਗਾ।
Ramdev
ਬਾਬਾ ਰਾਮਦੇਵ ਨੇ ਕਿਹਾ ਕਿ ਮਲੇਸ਼ੀਆ, ਇੰਡੋਨੇਸ਼ੀਆ ਜਿਹੇ ਦੇਸ਼ਾਂ ਨੇ ਭਾਰਤ ਬਾਰੇ ਗ਼ਲਤ ਬਿਆਨ ਦਿੱਤੇ, ਜਿਸ ਕਾਰਨ ਭਾਰਤ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ। ਅੱਜ ਵੀ ਦੇਸ਼ ਵਿਚ 50 ਹਜ਼ਾਰ ਕਰੋੜ ਤੋਂ ਵੱਧ ਦਾ ਨਿਵੇਸ਼ ਵਿਦੇਸ਼ੀ ਕੰਪਨੀਆਂ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਵਪਾਰ ਤੇ ਸੱਭਿਆਚਾਰ ਦੇ ਖੇਤਰਾਂ ਵਿਚ ਹਾਲੇ ਵੀ ਅਸੀਂ ਗ਼ੁਲਾਮੀ ਦੇ ਸ਼ਿਕਾਰ ਹੋ ਰਹੇ ਹਾਂ।
Inflation
ਆਬਾਦੀ ਉੱਤੇ ਕਾਬੂ ਪਾਉਣ ਦੇ ਮਸਲੇ ਉੱਤੇ ਉਨ੍ਹਾਂ ਕਿਹਾ ਕਿ ਦੇਸ਼ ਵਿਚ ਜ਼ਮੀਨ ਜਾਂ ਸਰੋਤਾਂ ਵਿਚ ਵਾਧਾ ਤਾਂ ਸੰਭਵ ਨਹੀਂ ਹੈ, ਇਸ ਲਈ ਆਬਾਦੀ ਉੱਤੇ ਕੰਟਰੋਲ ਲਾਜ਼ਮੀ ਹੈ। ਨਾਗਰਿਕਤਾ ਸੋਧ ਕਾਨੂੰਨ (CAA) ਦੇ ਮੁੱਦੇ ਉੱਤੇ ਬਾਬਾ ਰਾਮਦੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਕਈ ਵਾਰ ਇਸ ਸਬੰਧੀ ਗੱਲ ਕੀਤੀ ਹੈ। ਦੋਵਾਂ ਨੇ ਦੱਸਿਆ ਹੈ ਕਿ ਇਸ ਤੋਂ ਦੇਸ਼ ਦੇ ਨਾਗਰਿਕਾਂ ਦਾ ਕੋਈ ਲੈਣਾ–ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਘੱਟ–ਗਿਣਤੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।