
ਸੈਮਸੰਗ ਨੇ ਬਜ਼ਾਰ 'ਚ ਉਤਾਰਿਆ ਕਰਡ ਮੈਸਟਰੋ ਰੈਫਰੀਜਰੇਟਰ
ਨਵੀਂ ਦਿੱਲੀ : ਦੇਸ਼ ਅੰਦਰ ਦਹੀਂ ਦੇ ਇਸਤੇਮਾਲ ਦਾ ਪ੍ਰਚੱਲਣ ਕਾਫ਼ੀ ਜ਼ਿਆਦਾ ਹੈ। ਦਹੀਂ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੇ ਖਾਣੇ ਵਿਚ ਕੀਤੀ ਜਾਂਦੀ ਹੈ। ਕਈ ਥਾਈਂ ਤਾਂ ਦਹੀਂ ਬਿਨਾਂ ਰਸੋਈ ਦਾ ਸਵਾਦ ਹੀ ਫਿੱਕਾ ਸਮਝਿਆ ਜਾਂਦਾ ਹੈ। ਪਰ ਦਹੀਂ ਜਮਾਉਣ ਨੂੰ ਆਮ ਤੌਰ 'ਤੇ ਟੇਡੀ ਖੀਰ ਸਮਝਿਆ ਜਾਂਦਾ ਹੈ। ਦਹੀਂ ਜਮਾਉਣ ਵੇਲੇ ਜ਼ਰਾ ਜਿੰਨਾ ਵੀ ਘਾਟਾ-ਵਾਧਾ ਦਹੀ ਦੇ ਜੰਮਣ ਜਾਂ ਇਸ ਦੇ ਸਵਾਦ 'ਤੇ ਅਸਰ ਪਾ ਸਕਦਾ ਹੈ।
Photo
ਦਹੀਂ ਜੰਮਣ 'ਚ ਸਮਾਂ ਵੀ ਕਾਫ਼ੀ ਲੈਂਦਾ ਹੈ। ਸਭ ਤੋਂ ਅਹਿਮ ਦਹੀਂ ਜਮਾਉਣ ਲਈ ਸਹੀ ਤਾਪਮਾਨ ਦੀ ਲੋੜ ਪੈਂਦੀ ਹੈ। ਭਾਵੇਂ ਦੇਸ਼ ਅੰਦਰ ਦਹੀ ਜਮਾਉਣ ਤੇ ਅਨੇਕਾਂ ਹੀ ਰਵਾਇਤੀ ਤਰੀਕੇ ਹਨ ਪਰ ਹੁਣ ਭਾਰਤੀ ਬਜ਼ਾਰ ਵਿਚ ਇਕ ਅਜਿਹਾ ਪ੍ਰੋਡਕਟ ਆ ਗਿਆਂ ਹੈ ਜੋ ਦਹੀ ਜਮਾਉਣ ਦੇ ਰਵਾਇਤੀ ਤਰੀਕਿਆਂ ਤੋਂ ਅਲੱਗ ਹੋਣ ਦੇ ਨਾਲ-ਨਾਲ ਸਮੇਂ ਦੀ ਬਚਤ ਕਰਨ ਵਿਚ ਵੀ ਸਹਾਈ ਹੋਵੇਗਾ।
Photo
ਜਾਣਕਾਰੀ ਅਨੁਸਾਰ ਪ੍ਰਸਿੱਧ ਕੰਪਨੀ ਸੈਮਸੰਗ ਨੇ ਬਾਜ਼ਾਰ ਵਿਚ ਇਕ ਅਜਿਹਾ ਰੈਫਰੀਜਰੇਟਰ ਉਤਾਰਿਆ ਹੈ ਜੋ ਦਹੀਂ ਜਮਾਉਣ ਦੇ ਵੀ ਕੰਮ ਆਵੇਗਾ। ਕਰਡ ਮੈਸਟਰੋ ਦੇ ਨਾਂ ਵਾਲੇ ਇਸ ਫਰਿੱਜ ਦੀ ਕੀਮਤ 30,990 ਤੋਂ ਸ਼ੁਰੂ ਹੋ ਕੇ 45,990 ਰੁਪਏ ਰੱਖੀ ਗਈ ਹੈ। ਸੈਮਸੰਗ ਇੰਡੀਆ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ ਰਾਜੂ ਪੁੱਲਾਨ ਨੇ ਦਸਿਆ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਫਰਿੱਜ ਹੋਵੇਗਾ ਜੋ ਫੂਡ ਪ੍ਰੋਸੈਂਸ ਕਰਨ ਦੇ ਸਮਰੱਥ ਹੈ।
Photo
ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਦਹੀ ਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਕੰਪਨੀ ਵਲੋਂ ਇਸ 'ਤੇ ਖੋਜ ਤੋਂ ਬਾਅਦ ਅਪਣੀ ਮੇਕ ਫਾਰ ਇੰਡੀਆ ਯੋਜਨਾ ਤਹਿਤ ਇਹ ਫਰਿੱਜ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਦੇਸ਼ ਭਰ 'ਚ ਵੱਡੇ ਪੱਧਰ 'ਤੇ ਅਧਿਐਨ ਕਰਨ ਤੋਂ ਇਲਾਵਾ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
Photo
ਇਸ ਫਰਿੱਜ ਵਿਚ ਦਹੀ ਜਮਾਉਣ ਲਈ ਇਕ ਵੱਖਰਾ ਬਕਸਾ ਬਣਿਆ ਹੋਇਆ ਹੈ। ਦੁੱਧ ਨੂੰ ਗਰਮ ਕਰਨ ਤੋਂ ਬਾਅਦ ਠੰਡਾ ਕਰ ਕੇ ਉਸ 'ਚ ਥੋੜ੍ਹਾ ਜਿਹਾ ਦਹੀ ਪਾ ਕੇ ਫਿਰ ਉਸ ਨੂੰ ਇਸ ਬਕਸੇ ਵਿਚ ਰੱਖਣਾ ਹੋਵੇਗਾ। ਇਸ 'ਚ ਪੰਜ ਤੋਂ ਛੇ ਘੰਟਿਆਂ ਅੰਦਰ ਦਹੀ ਜੰਮ ਜਾਵੇਗਾ। ਇਸ ਵਿਚ ਪੰਜ ਘੰਟਿਆਂ ਬਾਅਦ ਸੌਫਟ ਦਹੀਂ ਜੰਮੇਗਾ ਜਦਕਿ 6 ਘੰਟਿਆਂ ਵਿਚ ਇਹ ਹਾਰਡ ਦਹੀਂ ਜਮਾਏਗਾ।
Photo
ਇਸ ਵਿਚ ਦਹੀ ਜਮਾਉਣ ਦੇ ਨਾਲ ਨਾਲ ਸਟੋਰ ਵੀ ਕੀਤਾ ਜਾ ਸਕੇਗਾ। ਇਸ ਵਿਚ ਇਸਤੇਮਾਲ ਦੇ ਹਿਸਾਬ ਨਾਲ ਜਗ੍ਹਾ ਬਣਾਈ ਜਾ ਸਕੇਗੀ। ਫਰਿੱਜ ਵਿਚ ਜ਼ਿਆਦਾ ਸਮਾਨ ਰੱਖਣ ਦੀ ਸੂਰਤ ਵਿਚ ਫਰੀਜ਼ਰ ਦੇ ਇਸਤੇਮਾਲ ਵਿਚ ਬਦਲਾਅ ਦੀ ਸਹੂਲਤ ਵੀ ਮੌਜੂਦ ਹੈ।