ਘਰ ਦੀ ਰਸੋਈ ਵਿਚ : ਆਲੂ ਦਹੀਂ ਪਨੀਰ ਟਿੱਕੀ
Published : Nov 13, 2019, 4:13 pm IST
Updated : Nov 13, 2019, 4:13 pm IST
SHARE ARTICLE
potato curd paneer tikki
potato curd paneer tikki

ਅੱਜ ਅਸੀਂ ਤੁਹਾਡੇ ਲਈ ਆਲੂ ਦਹੀਂ ਪਨੀਰ ਟਿੱਕੀ ਤਿਆਰ ਕਰਨ ਦਾ ਅਸਾਨ ਤਰੀਕੇ ਲੈ ਕੇ ਆਏ ਹਾਂ। ਧਿਆਨ ਰਹੇ ਕਿ ਟਿੱਕੀਆਂ ਬਨਾਉਣ ਤੋਂ ਕਾਫੀ ਪਹਿਲਾਂ ਆਲੂ ਉਬਲੇ ਹੋਣੇ ...

 ਨਵੀਂ ਦਿੱਲੀ  : ਅੱਜ ਅਸੀਂ ਤੁਹਾਡੇ ਲਈ ਆਲੂ ਦਹੀਂ ਪਨੀਰ ਟਿੱਕੀ ਤਿਆਰ ਕਰਨ ਦਾ ਅਸਾਨ ਤਰੀਕੇ ਲੈ ਕੇ ਆਏ ਹਾਂ। ਧਿਆਨ ਰਹੇ ਕਿ ਟਿੱਕੀਆਂ ਬਨਾਉਣ ਤੋਂ ਕਾਫੀ ਪਹਿਲਾਂ ਆਲੂ ਉਬਲੇ ਹੋਣੇ ਚਾਹੀਦੇ ਹਨ। ਵਧੀਆ ਨਤੀਜੇ ਲਈ ਉਬਲੇ ਆਲੂਆਂ ਦੇ ਮਿਸ਼ਰਣ ਨੂੰ ਕੁਝ ਦੇਰ ਫਰਿੱਜ ਵਿਚ ਰੱਖਿਆ ਜਾਣਾ ਚਾਹੀਦਾ ਹੈ।

Potato Curd Paneer TikiPotato Curd Paneer Tikki

ਸਮੱਗਰੀ - ਆਲੂ -3, ਨਮਕ - ਸਵਾਦ ਅਨੁਸਾਰ, ਕਾਲੀ ਮਿਰਚ - ਇਕ ਚੌਥਾਈ ਚਮਚ, ਮਟਰ - ਇਕ ਚੌਥਾਈ ਕੱਪ, ਮਟਰਾਂ ਦੀ ਜਗ੍ਹਾ ਉਬਲੀ ਹੋਈ ਚਨਾ ਦਾਲ ਵੀ ਵਰਤੀ ਜਾ ਸਕਦੀ ਹੈ, ਅਦਰਕ - ਕੱਦੂਕਸ ਕੀਤਾ ਹੋਇਆ ਅੱਧਾ ਚਮਚ, ਗਰਮ ਮਸਾਲਾ - ਇਕ ਚੌਥਾਈ ਚਮਚ, ਲਾਲ ਮਿਰਚ - ਥੋੜੀ ਜਿਹੀ, ਜੀਰਾ - ਭੁੰਨਿਆ ਹੋਇਆ ਅਤੇ ਥੋੜਾ ਜਿਹਾ ਪੀਸਿਆ ਹੋਇਆ, ਤਲਣ ਲਈ ਤੇਲ। 

Potato Curd Paneer TikiPotato Curd Paneer Tikki

ਵਿਧੀ - ਅੱਧ ਪੱਕੇ ਮਟਰਾਂ ਨੂੰ ਇਕ ਕਾਂਟੇ ਨਾਲ ਥੋੜਾ ਜਿਹਾ ਪੀਸ ਦਿਓ। ਤੇਲ ਨੂੰ ਛੱਡ ਕੇ ਭਰਨ ਵਾਲੀ ਸਾਰੀ ਸਮੱਗਰੀ ਇਸ ਵਿਚ ਚੰਗੀ ਤਰ੍ਹਾਂ ਮਿਲਾ ਦਿਓ। ਸਾਰੇ ਮਿਸ਼ਰਣ ਦੇ 10 ਇਕੋ ਜਿਹੇ ਭਾਗ ਕਰ ਕੇ ਇਕ ਪਾਸੇ ਰੱਖ ਦਿਓ। ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਫੇਹ ਦਿਓ। ਇਸ ਵਿਚ ਨਮਕ ਅਤੇ ਕਾਲੀ ਮਿਰਚ ਵੀ ਮਿਲਾ ਲਓ। ਇਸ ਮਿਸ਼ਰਣ ਦੇ ਵੀ 10 ਬਰਾਬਰ ਭਾਗ ਕਰ ਦਿਓ। ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਨਾਂ ਉੱਪਰ ਥੋੜਾ ਜਿਹਾ ਤੇਲ ਲਗਾ ਲਓ।

Potato Curd Paneer TikiPotato Tikki

ਆਲੂ ਦਾ ਇਕ ਇਕ ਭਾਗ ਚੁੱਕੋ ਅਤੇ ਉਸ ਦੇ ਗੋਲ ਬਣਾ ਦਿਓ। ਹੁਣ ਇਕ ਗੋਲੇ ਨੂੰ ਥੋੜਾ ਚਪਟਾ ਕਰ ਕੇ ਇਸ ਵਿਚ ਭਰਨ ਵਾਲੀ ਸਮੱਗਰੀ ਦਾ ਇਕ ਭਾਗ ਭਰ ਕੇ ਪਾਸਿਆਂ ਨੂੰ ਚੰਗੀ ਤਰ੍ਹਾਂ ਉੱਪਰ ਨੂੰ ਚੁੱਕਦੇ ਹੋਏ ਬੰਦ ਕਰ ਦਿਓ ਤਾਂਕਿ ਸਮੱਗਰੀ ਬਾਹਰ ਨਾ ਨਿਕਲੇ, ਇਸੇ ਤਰ੍ਹਾਂ ਬਾਕੀ ਭਾਗਾਂ ਨੂੰ ਵੀ ਭਰ ਲਓ। ਹੁਣ ਇਸ ਨੂੰ ਹਲਕਾ ਦਬਾਅ ਪਾ ਕੇ ਮਨਚਾਹਾ ਸਹੀ ਅਕਾਰ ਦਿੰਦੇ ਹੋਏ ਫੈਲਾਅ ਦਿਓ।

TikiTikki

ਅੱਗ ਦੇ ਹਲਕੇ ਸੇਕ 'ਤੇ ਰੱਖੇ ਹੋਏ ਨਾੱਨ ਸਟਿੱਕ ਪੈਨ ਵਿਚ ਇਕ ਚਮਚ ਤੇਲ ਪਾ ਕੇ ਉਸ ਵਿਚ ਇਕ ਇਕ ਕਰਕੇ ਟਿੱਕੀਆਂ ਨੂੰ ਸੁਨਿਹਰਾ ਭੂਰਾ ਹੋਣ ਤੱਕ ਤਲ ਲਓ। ਗਰਮ ਗਰਮ ਆਲੂ ਟਿੱਕੀਆਂ ਨੂੰ ਫੇਂਟੇ ਹੋਏ ਦਹੀਂ, ਹਰੀ ਚਟਨੀ ਅਤੇ ਇਮਲੀ ਦੀ ਚਟਨੀ ਨਾਲ ਪਰੋਸੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement