
ਕਿਸੇ ਨੇ ਮੋਦੀ ਨੂੰ ਪੁੱਛਿਆ ਸੀ ਕਿ ‘ਤੁਹਾਡੇ ਚਿਹਰੇ ‘ਤੇ ਇੰਨਾ ਨੂਰ ਕਿਉਂ ਹੈ’।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2020’ ਦੇ ਮੌਕੇ ‘ਤੇ 49 ਬਾਲ ਪੁਰਸਕਾਰ ਜੇਤੂਆਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ‘ਮੈਂ ਅਪਣੇ ਸਰੀਰ ਤੋਂ ਨਿਕਲਣ ਵਾਲੇ ਪਸੀਨੇ ਨਾਲ ਚਿਹਰੇ ਦੀ ਮਾਲਿਸ਼ ਕਰਦਾ ਹਾਂ। ਇਸ ਲਈ ਮੇਰਾ ਚਿਹਰਾ ਚਮਕਦਾ ਹੈ’।
Photo
ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਜੋ ਕੰਮ ਕੀਤਾ ਹੈ, ਉਸ ਨੂੰ ਕਰਨ ਦੀ ਗੱਲ ਤਾਂ ਛੱਡ ਦਿਓ, ਉਸ ਨੂੰ ਸੋਚਣ ਵਿਚ ਵੀ ਵੱਡੇ-ਵੱਡੇ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ। ਕਿਸੇ ਨੇ ਮੋਦੀ ਨੂੰ ਪੁੱਛਿਆ ਸੀ ਕਿ ‘ਤੁਹਾਡੇ ਚਿਹਰੇ ‘ਤੇ ਇੰਨਾ ਨੂਰ ਕਿਉਂ ਹੈ’।
Photo
ਇਸ ਤੋਂ ਬਾਅਦ ਮੋਦੀ ਨੇ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿਹਾ, ‘ਮੈਨੂੰ ਬਹੁਤ ਸਾਲ ਪਹਿਲਾਂ ਕਿਸੇ ਨੇ ਪੁੱਛਿਆ ਸੀ ਕਿ ਤੁਹਾਡੇ ਚਿਹਰੇ ‘ਤੇ ਇੰਨਾ ਨੂਰ ਕਿਉਂ ਹੈ? ਤਾਂ ਮੈਂ ਉਹਨਾਂ ਨੂੰ ਅਸਾਨ ਜਵਾਬ ਦਿੱਤਾ। ਮੈਂ ਕਿਹਾ ਕਿ ਮੈਂ ਇੰਨੀ ਮਿਹਨਤ ਕਰਦਾ ਹਾਂ ਕਿ ਮੇਰੇ ਸਰੀਰ ਤੋਂ ਬਹੁਤ ਪਸੀਨਾ ਨਿਕਲਦਾ ਹੈ ਅਤੇ ਮੈਂ ਉਸੇ ਪਸੀਨੇ ਨਾਲ ਮਾਲਿਸ਼ ਕਰਦਾ ਹਾਂ ਤਾਂ ਮੇਰਾ ਚਿਹਰਾ ਚਮਕ ਜਾਂਦਾ ਹੈ’।
Photo
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਉਹ ਹੈਰਾਨ ਹਨ ਕਿ ਇਹਨਾਂ ਬੱਚਿਆਂ ਨੇ ਇੰਨੀ ਘੱਟ ਉਮਰ ਵਿਚ ਕਿੰਨਾ ਵੱਡਾ ਸਾਹਸ ਦਿਖਾਇਆ ਹੈ। ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਉਹਨਾਂ ਦੀ ਉਮਰ ਹਾਲੇ ਬਹੁਤ ਛੋਟੀ ਹੈ ਪਰ ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਹਨ। ਜ਼ਿਕਰਯੋਗ ਹੈ ਕਿ ਵੱਖ-ਵੱਖ ਖੇਤਰਾਂ ਵਿਚ ਬੱਚਿਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਹਰ ਸਾਲ ਸਰਕਾਰ ਉਹਨਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੰਦੀ ਹੈ।
Photo
ਨਵੀਨਤਾ, ਬੌਧਿਕ ਪ੍ਰਾਪਤੀਆਂ, ਸਮਾਜ ਸੇਵਾ, ਕਲਾ ਅਤੇ ਸੱਭਿਆਚਾਰ, ਖੇਡ ਅਤੇ ਬਹਾਦਰੀ ਆਦਿ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲੇ ਬੱਚੇ ਪੁਰਸਕਾਰ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਜੋ ਕਿਸੇ ਬੱਚੇ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੋਂ ਜਾਣੂ ਹੋਵੇ, ਉਹ ਵੀ ਉਸ ਬੱਚੇ ਦਾ ਨਾਂਅ ਪੁਰਸਕਾਰ ਲਈ ਦੇ ਸਕਦਾ ਹੈ।