
ਸ੍ਰੀ ਅੰਮ੍ਰਿਤਸਰ ਤੇ ਪਟਨਾ ਸਾਹਿਬ ਵਿਚਕਾਰ ਨਵੀਂ ਖਾਸ...
ਨਵੀਂ ਦਿੱਲੀ: ਪੰਜਾਬ ਤੋਂ ਹਰ ਰੋਜ਼ ਵੱਡੀ ਗਿਣਤੀ ਵਿਚ ਸੰਗਤ ਪਟਨਾ ਸਾਹਿਬ ਪਹੁੰਚਦੀ ਹੈ। ਸੰਗਤ ਦੀ ਯਾਤਰਾ ਹੋਰ ਆਸਾਨ ਕਰਨ ਲਈ ਪ੍ਰਧਾਨ ਮੰਤਰੀ ਵੱਲੋਂ ਨਵੀਂ ਪਹਿਲ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਨੂੰ ਦੋ ਵੱਡੇ ਸਿੱਖ ਤੀਰਥ ਸਥਾਨਾਂ ਪਟਨਾ ਸਾਹਿਬ ਤੇ ਅੰਮ੍ਰਿਤਸਰ ਵਿਚਕਾਰ ਰੇਲਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਲੋਕਾਂ ਨੂੰ ਜਲਦ ਹੀ ਵੱਡੀ ਸੌਗਾਤ ਮਿਲ ਸਕਦੀ ਹੈ।
Photo
ਸ੍ਰੀ ਅੰਮ੍ਰਿਤਸਰ ਤੇ ਪਟਨਾ ਸਾਹਿਬ ਵਿਚਕਾਰ ਨਵੀਂ ਖਾਸ ਰੇਲ ਸਰਵਿਸ ਸ਼ੁਰੂ ਹੋ ਸਕਦੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਵੈਸ਼ਨੋ ਮਾਤਾ ਵਰਗੇ ਵਿਸ਼ੇਸ਼ ਧਾਰਮਿਕ ਸਥਾਨਾਂ ਨੂੰ ਜੋੜਨ ਲਈ ਵੀ ਰੇਲ ਗੱਡੀਆਂ ਚਲਾਉਣ ਦਾ ਪ੍ਰਸਤਾਵ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਮੰਤਰੀਆਂ ਦੀ ਕੌਂਸਲ ਨਾਲ ਹੋਈ ਮੀਟਿੰਗ 'ਚ ਇਹ ਪ੍ਰਸਤਾਵ ਦਿੱਤਾ ਹੈ।
Photo
ਪੀ. ਐੱਮ ਵੱਲੋਂ ਦਿੱਤੇ ਪ੍ਰਸਤਾਵ ਮੁਤਾਬਕ, ਪਟਨਾ ਸਾਹਿਬ ਤੇ ਅੰਮ੍ਰਿਤਸਰ ਮਾਰਗ 'ਤੇ ਰੇਲਗੱਡੀ 'ਚ ਸਫਰ ਕਰਨ ਵਾਲੇ ਮੁਸਾਫਰਾਂ ਦਾ ਸਫਰ ਆਨੰਦਮਈ ਬਣਾਉਣ ਲਈ ਇਸ 'ਚ ਸ਼ਬਦ ਕੀਰਤਨ ਤੇ ਲੰਗਰ ਦੀ ਵਿਵਸਥਾ ਹੋ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਪਵਿੱਤਰ ਸਥਾਨਾਂ ਨੂੰ ਜੋੜਨ ਲਈ ਰੇਲ ਗੱਡੀਆਂ ਚਲਾਉਣਾ ਵਿੱਤੀ ਤੌਰ 'ਤੇ ਵੀ ਵਿਵਹਾਰਕ ਹੋ ਸਕਦਾ ਹੈ ਕਿਉਂਕਿ ਵੱਡੀ ਗਿਣਤੀ 'ਚ ਸ਼ਰਧਾਲੂ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਹਨ।
Photo
ਇਸ ਲਈ ਰੇਲਵੇ ਲਈ ਇਸ ਪ੍ਰਸਤਾਵ 'ਤੇ ਵਿਚਾਰ ਕਰਨਾ ਮੁਸ਼ਕਲ ਨਹੀਂ ਹੋਵੇਗਾ ਤੇ ਇਸ ਸੰਬੰਧੀ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਰੇਲਵੇ ਦੀ ਟਿਕਟਿੰਗ ਤੇ ਟਰੇਨਾਂ 'ਚ ਖਾਣ-ਪੀਣ ਦਾ ਪ੍ਰਬੰਧ ਕਰਨ ਵਾਲੀ ਸਹਾਇਕ ਕੰਪਨੀ 'ਆਈ. ਆਰ. ਸੀ. ਟੀ. ਸੀ.' ਧਾਰਮਿਕ ਸਥਾਨਾਂ ਦੀ ਯਾਤਰਾ ਲਈ ਵਿਸ਼ੇਸ਼ ਟਰੇਨਾਂ ਵੀ ਚਲਾ ਰਹੀ ਹੈ, ਜਿਵੇਂ ਕਿ ਰਾਮਾਇਣ ਸਰਕਟ ਨਾਲ ਭਗਵਾਨ ਰਾਮ ਨਾਲ ਸੰਬੰਧਤ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਕਵਰ ਕੀਤਾ ਜਾਂਦਾ ਹੈ।
Photo
ਇਸੇ ਤਰ੍ਹਾਂ 'ਪੰਜ ਤਖਤ' ਭਾਰਤ ਦਰਸ਼ਨ ਯਾਤਰੀ ਟਰੇਨ ਸਿੱਖ ਧਰਮ ਨਾਲ ਜੁੜੇ ਪੰਜ ਪਵਿੱਤਰ ਤਖਤਾਂ ਦੇ ਦਰਸ਼ਨ ਕਰਵਾਉਣ ਲਈ ਦਿੱਲੀ ਤੋਂ ਚਲਾਈ ਗਈ ਹੈ। ਉੱਥੇ ਹੀ, ਰੇਲਵੇ ਘਾਟੇ ਤੋਂ ਉਭਰਨ ਲਈ ਕਮਾਈ ਦਾ ਰਸਤਾ ਵੀ ਖੋਜ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।