ਪੁੱਤ ਦੀ ਮੌਤ ਤੋਂ ਬਾਅਦ ਸੱਸ ਨੇ ਨੂੰਹ ਨੂੰ ਪੜ੍ਹਾਇਆ, ਲੈਕਚਰਾਰ ਬਣਾਇਆ ਤੇ ਫਿਰ ਕੀਤਾ ਕੰਨਿਆਦਾਨ
Published : Jan 24, 2022, 9:03 pm IST
Updated : Jan 24, 2022, 9:03 pm IST
SHARE ARTICLE
File Photo
File Photo

ਸੱਸ ਨੇ ਨੂੰਹ ਨੂੰ ਆਪਣੀ ਧੀ ਦੀ ਤਰ੍ਹਾਂ ਪਿਆਰ ਦਿੱਤਾ ਤੇ ਹੁਣ 5 ਸਾਲ ਬਾਅਦ ਸੱਸ ਨੇ ਆਪਣੀ ਨੂੰਹ ਦਾ ਧੂਮਧਾਮ ਨਾਲ ਦੂਜਾ ਵਿਆਹ ਕੀਤਾ।

 

ਮੁੰਬਈ - ਸੀਕਰ ਵਿਚ ਇਕ ਸਰਕਾਰੀ ਟੀਚਰ ਨੇ ਆਪਣੀ ਵਿਧਵਾ ਨੂੰਹ ਦਾ ਦੂਜਾ ਵਿਆਹ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ। ਸੱਸ ਨੇ ਨੂੰਹ ਨੂੰ ਧੀ ਦੀ ਤਰ੍ਹਾਂ ਵਿਦਾ ਕੀਤਾ। ਟੀਚਰ ਦੇ ਛੋਟੇ ਮੁੰਡੇ ਦਾ ਵਿਆਹ 2016 ਵਿਚ ਹੋਇਆ ਸੀ। ਵਿਆਹ ਦੇ 6 ਮਹੀਨੇ ਬਾਅਦ ਹੀ ਬ੍ਰੇਨ ਸਟ੍ਰੋਕ ਕਾਰਨ ਉਸ ਦੀ ਮੌਤ ਹੋ ਗਈ ਸੀ। ਬੇਟੇ ਦੀ ਮੌਤ ਪਿੱਛੋਂ ਸੱਸ ਨੇ ਨੂੰਹ ਨੂੰ ਪੜ੍ਹਾਇਆ ਲਿਖਾਇਆ ਤੇ ਲੈਕਚਰਾਰ ਬਣਾਇਆ।

file photo 

ਰਾਮਗੜ੍ਹ ਸ਼ੇਖਾਵਾਟੀ ਦੇ ਢਾਂਢਣ ਪਿੰਡ ਵਿਚ ਕਮਲਾ ਦੇਵੀ ਦੇ ਛੋਟੇ ਬੇਟੇ ਸ਼ੁਭਮ ਦਾ ਵਿਆਹ ਸੁਨੀਤਾ ਨਾਲ 25 ਮਈ 2016 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਸ਼ੁਭਮ MBBS ਦੀ ਪੜ੍ਹਾਈ ਕਰਨ ਲਈ ਕਿਰਗੀਸਤਾਨ ਚਲਾ ਗਿਆ ਜਿਥੇ ਨਵੰਬਰ 2016 ਵਿਚ ਉਸ ਦੀ ਬ੍ਰੇਨ ਸਟ੍ਰੋਕ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਸੱਸ ਨੇ ਨੂੰਹ ਨੂੰ ਆਪਣੀ ਧੀ ਦੀ ਤਰ੍ਹਾਂ ਪਿਆਰ ਦਿੱਤਾ ਤੇ ਹੁਣ 5 ਸਾਲ ਬਾਅਦ ਸੱਸ ਨੇ ਆਪਣੀ ਨੂੰਹ ਦਾ ਧੂਮਧਾਮ ਨਾਲ ਦੂਜਾ ਵਿਆਹ ਕੀਤਾ।

ਸ਼ੁਭਮ ਤੇ ਸੁਨੀਲਾ ਕਿਸੇ ਪ੍ਰੋਗਰਾਮ ਵਿਚ ਇੱਕ-ਦੂਜੇ ਨੂੰ ਮਿਲੇ ਸਨ। ਸ਼ੁਭਮ ਨੇ ਇਹ ਗੱਲ ਘਰ ਦੱਸੀ ਤਾਂ ਉਨ੍ਹਾਂ ਨੇ ਵਿਆਹ ਲਈ ਸੁਨੀਤਾ ਦੇ ਘਰਵਾਲਿਆਂ ਨਾਲ ਗੱਲ ਕੀਤੀ। ਵਿਆਹ ਸਮੇਂ ਸੁਨੀਤਾ ਦੇ ਪਰਿਵਾਰ ਦੀ ਆਰਥਿਕ ਹਾਲਤ ਖ਼ਰਾਬ ਸੀ। ਉਨ੍ਹਾਂ ਨੇ ਸੁਨੀਤਾ ਨੂੰ ਬਿਨ੍ਹਾਂ ਦਹੇਜ ਆਪਣੇ ਘਰ ਦੀ ਨੂੰਹ ਬਣਾਇਆ। ਕਮਲਾ ਦੇਵੀ ਨੇ ਦਸਿਆ ਕਿ ਸੁਨੀਤਾ ਨੇ ਪਹਿਲਾਂ ਤਾਂ ਆਪਣੇ ਮਾਪਿਆਂ ਦਾ ਘਰ ਖੁਸ਼ੀਆਂ ਨਾਲ ਭਰਿਆ ਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਬੇਟੀ ਦੀ ਤਰ੍ਹਾਂ ਰਹੀ ਤੇ ਹੁਣ ਉਹ ਮੁਕੇਸ਼ ਦੇ ਘਰ ਨੂੰ ਵੀ ਖੁਸ਼ੀਆਂ ਨਾਲ ਭਰ ਦੇਵੇਗੀ।
 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement