
ਕਿਹਾ - ਸਭ ਤੋਂ ਵੱਧ ਵਾਇਰਲ ਵੀਡੀਓ ਵਾਲੇ 50 ਲੋਕਾਂ ਨਾਲ ਕਰਾਂਗਾ ਡਿਨਰ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਰਾਜਧਾਨੀ ਦੇ ਲੋਕਾਂ ਨੂੰ ਇੱਕ ਵੀਡੀਓ ਬਣਾ ਕੇ ਦਿੱਲੀ ਦੇ ਚੰਗੇ ਕੰਮਾਂ ਨੂੰ ਚੁਣਾਵੀ ਸੂਬਿਆਂ ਵਿਚ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਤੋਂ ‘ਇੱਕ ਮੌਕਾ ਕੇਜਰੀਵਾਲ ਨੂੰ’ ਮੁਹਿੰਮ ਸ਼ੁਰੂ ਕਰ ਰਹੇ ਹਾਂ।
Arvind Kejriwal
ਇਸ ਵਿੱਚ ਦਿੱਲੀ ਦੇ ਲੋਕ ਇੱਕ ਵੀਡੀਓ ਬਣਾ ਕੇ ਦੂਜੇ ਰਾਜਾਂ ਦੇ ਲੋਕਾਂ ਨੂੰ ਦੱਸਦੇ ਹਨ ਕਿ ਦਿੱਲੀ ਵਿੱਚ ਕੀ ਚੰਗਾ ਕੰਮ ਹੋਇਆ ਹੈ। 'ਆਓ ਜਾਣਦੇ ਹਾਂ ਕਿ ਦਿੱਲੀ ਸਰਕਾਰ ਦੇ ਕਿਹੜੇ ਕੰਮ ਚੰਗੇ ਰਹੇ ਅਤੇ ਇਸ ਦਾ ਕਿੰਨਾ ਫਾਇਦਾ ਹੋਇਆ', ਦੇ ਅਧਾਰ 'ਤੇ ਇਹ ਵੀਡੀਓ ਕਲਿਪ ਬਣਾਈ ਜਾਵੇਗੀ ਅਤੇ ਚੁਣਾਵੀ ਸੂਬਿਆਂ ਦੀ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ।
Arvind Kejriwal
ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀਡੀਓ ਬਣਾਉਣ ਅਤੇ ਇਸ ਦੇ ਅਖੀਰ ਵਿਚ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਬਾਰੇ ਬੋਲਣ ਅਤੇ ਫਿਰ ਸੋਸ਼ਲ ਮੀਡਿਆ 'ਤੇ ਅੱਪਲੋਡ ਕਰਨ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਮੈਂ ਉਨ੍ਹਾਂ 50 ਲੋਕਾਂ ਨਾਲ ਡਿਨਰ ਕਰਾਂਗਾ ਜਿਨ੍ਹਾਂ ਦੇ ਵੀਡੀਓ ਚੋਣਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਵਾਇਰਲ ਹੋਣਗੇ।