
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ।
ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪਹਿਲਾ ਨਾਮ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦਾ ਹੈ। ਉਹਨਾਂ ਨੂੰ ਮੈਨਪੁਰੀ ਦੇ ਕਰਹਲ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸ਼ਿਵਪਾਲ ਸਿੰਘ ਯਾਦਵ ਇਟਾਵਾ ਦੇ ਜਸਵੰਤਨਗਰ ਤੋਂ ਚੋਣ ਮੈਦਾਨ 'ਚ ਉਤਰਨਗੇ।
ਪਾਰਟੀ ਨੇ ਕੈਰਾਨਾ ਤੋਂ ਨਾਹਿਦ ਹਸਨ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਆਜ਼ਮ ਖਾਨ ਨੂੰ ਰਾਮਪੁਰ ਤੋਂ ਟਿਕਟ ਮਿਲੀ ਹੈ। ਆਜ਼ਮ ਖਾਨ ਦੇ ਬੇਟੇ ਅਬਦੁੱਲਾ ਆਜ਼ਮ ਖਾਨ ਨੂੰ ਪਾਰਟੀ ਨੇ ਰਾਮਪੁਰ ਦੀ ਸਵਾੜ ਸੀਟ ਤੋਂ ਉਮੀਦਵਾਰ ਬਣਾਇਆ ਹੈ। ਪਾਰਟੀ ਦੀ ਇਸ ਸੂਚੀ ਵਿਚ 159 ਉਮੀਦਵਾਰਾਂ ਦੇ ਨਾਮ ਹਨ।
ਭਾਜਪਾ ਤੋਂ ਸਪਾ ਵਿਚ ਆਏ ਧਰਮ ਸਿੰਘ ਸੈਣੀ ਨੂੰ ਪਾਰਟੀ ਨੇ ਸਹਾਰਨੁਪਰ ਦੀ ਨਕੁੜ ਸੀਟ ਤੋਂ ਮੌਕਾ ਦਿੱਤਾ ਹੈ। ਸੁਨੀਲ ਚੌਧਰੀ ਗੌਤਮ ਬੁੱਧ ਨਗਰ ਦੀ ਨੋਇਡਾ ਸੀਟ ਤੋਂ ਅਤੇ ਦਾਦਰੀ ਤੋਂ ਰਾਜਕੁਮਾਰ ਚੋਣ ਮੈਦਾਨ ਵਿਚ ਹਨ।