ਪੰਜਾਬ ਵਿਧਾਨ ਸਭਾ ਚੋਣਾਂ 2022 : ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Published : Jan 23, 2022, 4:09 pm IST
Updated : Jan 23, 2022, 4:09 pm IST
SHARE ARTICLE
Punjab Assembly Elections 2022: First List of Punjab Lok Congress Candidates Released
Punjab Assembly Elections 2022: First List of Punjab Lok Congress Candidates Released

ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਖ਼ੁਦ ਚੋਣ ਮੈਦਾਨ ਵਿਚ ਉਤਰੇ

ਕੈਪਟਨ ਅਮਰਿੰਦਰ ਸਿੰਘ ਵਲੋਂ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਮਾਲਵਾ ਤੋਂ 17, ਮਾਝਾ ਤੋਂ 2 ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਕੀਤਾ ਐਲਾਨ 

ਚੰਡੀਗੜ੍ਹ :  ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਲੋਕ ਕਾਂਗਰਸ ਵਲੋਂ 22 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰੀ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਮੌਕੇ ਬਕਾਇਦਾ ਕੈਪਟਨ ਵਲੋਂ ਆਪਣੇ ਨਾਮ ਦਾ ਐਲਾਨ ਵੀ ਕੀਤਾ ਗਿਆ ਹੈ।

Punjab Lok Sabha ElectionPunjab Election

ਕੈਪਟਨ ਵਲੋਂ ਜਾਰੀ ਸੂਚੀ ਮੁਤਾਬਕ ਮਾਲਵਾ ਵਿਚ 17, ਮਾਝਾ ਵਿਚ 2 ਅਤੇ ਦੁਆਬਾ ਵਿਚ ਫਿਲਹਾਲ 3 ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ। ਇਨ੍ਹਾਂ ਵਿਚ ਭੁਲੱਥ ਤੋਂ ਗੋਰਾ ਗਿੱਲ, ਨਕੋਦਰ ਤੋਂ ਅਜੀਤ ਮਾਨ ਸਿੰਘ, ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ, ਨਵਾਂਸ਼ਹਿਰ ਤੋਂ ਸਤਵੀਰ ਸਿੰਘ ਪੱਲੀ, ਖਰੜ ਤੋਂ ਕਮਲਦੀਪ ਸਿੰਘ, ਲੁਧਿਆਣਾ ਈਸਟ ਤੋਂ ਜਗਮੋਹਨ ਸ਼ਰਮਾ, ਲੁਧਿਆਣਾ ਸਾਊਥ ਤੋਂ ਸਤਿੰਦਰਪਾਲ ਸਿੰਘ, ਆਤਮ ਨਗਰ ਤੋਂ ਪ੍ਰੇਮ ਮਿੱਤਲ, ਦਾਖਾ ਤੋਂ ਦਮਨਜੀਤ ਮੋਹੀ, ਨਿਹਾਲ ਸਿੰਘ ਵਾਲਾ ਤੋਂ ਮੁਖਤਿਆਰ ਸਿੰਘ, ਧਰਮਕੋਟ ਤੋਂ ਰਵਿੰਦਰ ਸਿੰਘ ਗਰੇਵਾਲ, ਰਾਮਪੁਰਾ ਫੂਲ ਤੋਂ ਅਮਰਜੀਤ ਸ਼ਰਮਾ, ਬਠਿੰਡਾ ਅਰਬਨ ਤੋਂ ਰਾਜ ਨੰਬਰਦਾਰ, ਬਠਿੰਡਾ ਰੂਰਲ ਤੋਂ ਸਵੇਰਾ ਸਿੰਘ, ਬੁਢਲਾਡਾ ਤੋਂ ਭੋਲਾ ਸਿੰਘ ਹਸਨਪੁਰ, ਭਦੌੜ ਤੋਂ ਧਰਮ ਸਿੰਘ ਫ਼ੌਜੀ ਨੂੰ ਉਮੀਦਵਾਰ ਐਲਾਨੀਆ ਹੈ।

ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਲੋਕ ਕਾਂਗਰਸ ਦੇ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਕੈਪਟਨ ਅਮਰਿੰਦਰ ਸਿੰਘ (ਪਟਿਆਲਾ ਸ਼ਹਿਰੀ)

ਸੰਜੀਵ ਸ਼ਰਮਾ ਬਿੱਟੂ (ਪਟਿਆਲਾ ਦਿਹਾਤੀ)

ਤਜਿੰਦਰਪਾਲ ਸਿੰਘ (ਫਤਹਿਗੜ੍ਹ ਚੂੜ੍ਹੀਆਂ)

ਹਰਜਿੰਦਰ ਸਿੰਘ ਠੇਕੇਦਾਰ (ਅੰਮ੍ਰਿਤਸਰ ਦੱਖਣੀ)

ਅਮਨਦੀਪ ਸਿੰਘ ਗੋਰਾ ਗਿੱਲ (ਭੁਲੱਥ)

ਅਜੀਤਪਾਲ ਸਿੰਘ (ਨਕੋਦਰ)

ਸਤਵੀਰ ਸਿੰਘ ਪੱਲੀ (ਨਵਾਂਸ਼ਹਿਰ)

ਕਮਲਦੀਪ ਸੈਣੀ (ਖਰੜ)

ਜਗਮੋਹਨ ਸ਼ਰਮਾ (ਲੁਧਿਆਣਾ ਪੂਰਬੀ)

ਸਤਿੰਦਰਪਾਲ ਸਿੰਘ ਤਾਜਪੁਰੀ (ਲੁਧਿਆਣਾ ਦੱਖਣੀ)

ਪ੍ਰੇਮ ਮਿੱਤਲ (ਆਤਮ ਨਗਰ)

ਦਮਨਜੀਤ ਸਿੰਘ ਮੋਹੀ (ਦਾਖਾ)

ਮੁਖਤਿਆਰ ਸਿੰਘ (ਨਿਹਾਲ ਸਿੰਘ ਵਾਲਾ)

ਰਵਿੰਦਰ ਸਿੰਘ ਗਰੇਵਾਲ (ਧਰਮਕੋਟ)

ਅਮਰਜੀਤ ਸ਼ਰਮਾ (ਰਾਮਪੁਰਾ ਫੂਲ)

ਰਾਜ ਨੰਬਰਦਾਰ (ਬਠਿੰਡਾ ਸ਼ਹਿਰੀ)

ਸਵੇਰਾ ਸਿੰਘ (ਬਠਿੰਡਾ ਦਿਹਾਤੀ)

ਸੂਬੇਦਾਰ ਭੋਲਾ ਸਿੰਘ ਹਸਨਪੁਰ (ਬੁਢਲਾਡਾ)

ਧਰਮ ਸਿੰਘ ਫ਼ੌਜੀ (ਭਦੌੜ)

ਫਰਜ਼ਾਨਾ ਆਲਮ ਖਾਨ (ਮਲੇਰਕੋਟਲਾ)

ਬਿਕਰਮਜੀਤ ਇੰਦਰ ਸਿੰਘ ਚਾਹਲ (ਸਨੌਰ)

ਸੁਰਿੰਦਰ ਸਿੰਘ ਖੇੜਕੀ (ਸਮਾਣਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement