ਜਾਂਚ 'ਚ ਜੁਟੀ ਹੈ ਪੁਣੇ ਪੁਲਿਸ
ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਇੱਕੋ ਪਰਿਵਾਰ ਦੇ 7 ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਆਰਥਿਕ ਤੰਗੀ ਵਿੱਚ ਸੀ। ਪੁਲਿਸ ਮੁਤਾਬਕ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਹਾਲਾਂਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। 18 ਤੋਂ 21 ਜਨਵਰੀ ਦਰਮਿਆਨ ਪੁਣੇ ਜ਼ਿਲ੍ਹੇ ਦੇ ਦੌਂਦ ਤਾਲੁਕਾ ਦੇ ਪਰਗਾਓਂ ਵਿਖੇ ਭੀਮਾ ਨਦੀ ਤੋਂ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਨਦੀ 'ਚ ਤਲਾਸ਼ੀ ਦੌਰਾਨ ਮੰਗਲਵਾਰ ਦੁਪਹਿਰ ਪਰਿਵਾਰ ਦੇ ਤਿੰਨ ਹੋਰ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਮਰਨ ਵਾਲਿਆਂ ਵਿੱਚ ਇੱਕ 50 ਸਾਲ ਦੇ ਪੁਰਸ਼ ਤੋਂ ਲੈ ਕੇ ਇੱਕ 3 ਸਾਲ ਦੇ ਬੱਚੇ ਦੀਆਂ ਲਾਸ਼ਾਂ ਹਨ।
ਪੜ੍ਹੋ ਪੂਰੀ ਖਬਰ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਨਤਾ ਦਰਬਾਰ ਦੌਰਾਨ ਸੁਣੀਆਂ ਲੋਕਾਂ ਦੀਆਂ 120 ਤੋਂ ਵੱਧ ਸ਼ਿਕਾਇਤਾਂ
ਦੱਸਿਆ ਜਾਂਦਾ ਹੈ ਕਿ ਨਦੀ ਵਿੱਚ ਮੱਛੀਆਂ ਫੜਨ ਦੌਰਾਨ ਮਛੇਰਿਆਂ ਨੂੰ ਇੱਕ ਔਰਤ ਦੀ ਲਾਸ਼ ਮਿਲੀ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਨਦੀ ਦੀ ਤਲਾਸ਼ੀ ਲਈ ਤਾਂ ਹੋਰ ਲਾਸ਼ਾਂ ਮਿਲੀਆਂ। ਲਾਸ਼ਾਂ ਦੀ ਭਾਲ ਲਈ ਗੋਤਾਖੋਰਾਂ ਦੀ ਮਦਦ ਲਈ ਗਈ ਹੈ।
ਪੜ੍ਹੋ ਪੂਰੀ ਖਬਰ ਡੀਆਰਆਈ ਮੁੰਬਈ ਨੇ 21 ਕਰੋੜ ਰੁਪਏ ਦਾ 36 ਕਿਲੋ ਸੋਨਾ ਕੀਤਾ ਬਰਾਮਦ:
ਮਰਨ ਵਾਲਿਆਂ ਵਿਚ ਮੋਹਨ ਉੱਤਮ ਪਵਾਰ (50), ਸੰਗੀਤਾ ਮੋਹਨ ਪਵਾਰ (45), ਉਸ ਦਾ ਜਵਾਈ ਸ਼ਾਮਰਾਓ ਪੰਡਿਤ ਫੁਲਵਾਰੇ (32), ਉਸ ਦੀ ਪਤਨੀ ਰਾਣੀ ਸ਼ਾਮਰਾਓ ਫੁਲਵਾਰੇ (27), ਸ਼ਾਮਰਾਓ ਫੁਲਵਾਰੇ ਦਾ ਪੁੱਤਰ ਰਿਤੇਸ਼ ਸ਼ਾਮਰਾਓ ਫੁਲਵਾਰੇ (7), ਛੋਟੂ ਸ਼ਾਮਲ ਹਨ। ਸ਼ਾਮਰਾਓ ਫੁਲਵਾਰੇ (5) ਅਤੇ ਕ੍ਰਿਸ਼ਨਾ (3) ਦੀਆਂ ਲਾਸ਼ਾਂ ਇਸ ਨਦੀ ਦੇ ਕੰਢੇ ਤੋਂ ਮਿਲੀਆਂ ਹਨ।
ਪੜ੍ਹੋ ਪੂਰੀ ਖਬਰ: ਲੁਧਿਆਣਾ 'ਚ ਕਪਾਹ ਦੀ ਦੁਕਾਨ ਨੂੰ ਲੱਗੀ ਅੱਗ, ਤਾਰਾਂ 'ਚ ਸ਼ਾਰਟ ਸਰਕਟ ਹੋਣ ਕਾਰਨ ਵਾਪਰਿਆ ਹਾਦਸਾ
ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਣੇ ਦਿਹਾਤੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨਾਲ ਸਬੰਧਤ ਪਰਿਵਾਰ ਦਾ ਪਤਾ ਲਗਾਉਣ ਦਾ ਕੰਮ ਜਾਰੀ ਹੈ।