ਕਤਲ ਵਾਲੇ ਦਿਨ ਦੋਸਤ ਦੇ ਘਰ ਗਈ ਸੀ ਸ਼ਰਧਾ ਵਾਕਰ, ਗੁੱਸੇ ਵਿਚ ਆਏ ਆਫਤਾਬ ਪੂਨਵਾਲਾ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਸਾਕੇਤ ਕੋਰਟ ਵਿੱਚ ਸ਼ਰਧਾ ਵਾਕਰ ਕਤਲ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਕਰੀਬ ਛੇ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਵਿੱਚ 100 ਲੋਕਾਂ ਦੇ ਬਿਆਨ ਅਤੇ ਇਲੈਕਟ੍ਰਾਨਿਕ-ਫੋਰੈਂਸਿਕ ਸਬੂਤ ਸ਼ਾਮਲ ਹਨ। ਦਿੱਲੀ ਪੁਲਿਸ ਦੀ ਸੰਯੁਕਤ ਕਮਿਸ਼ਨਰ ਮੀਨੂੰ ਚੌਧਰੀ ਨੇ ਦੱਸਿਆ ਕਿ ਜਿਸ ਦਿਨ ਇਹ ਘਟਨਾ ਵਾਪਰੀ, ਉਸ ਦਿਨ ਸ਼ਰਧਾ ਆਪਣੇ ਦੋਸਤ ਦੇ ਘਰ ਗਈ ਹੋਈ ਸੀ, ਜਿਸ ਕਾਰਨ ਆਫ਼ਤਾਬ ਨੇ ਉਸ ਦਾ ਕਤਲ ਕਰ ਦਿੱਤਾ।
ਆਫਤਾਬ ਨੇ ਸ਼ਰਧਾ ਦੇ 35 ਟੁਕੜਿਆਂ ਵਿੱਚ ਕੱਟ ਕੇ ਛਤਰਪੁਰ ਦੇ ਜੰਗਲ ਵਿੱਚ ਸੁੱਟ ਦਿੱਤਾ। ਉਥੋਂ ਦਿੱਲੀ ਪੁਲਿਸ ਨੂੰ ਲਾਸ਼ ਦੇ ਕੁਝ ਟੁਕੜੇ ਮਿਲੇ ਹਨ। ਜਾਂਚ ਵਿਚ ਵਿਗਿਆਨਕ ਢੰਗ ਦੀ ਵਰਤੋਂ ਕੀਤੀ ਗਈ। ਸੋਸ਼ਲ ਮੀਡੀਆ ਪਲੇਟਫਾਰਮ, GPS ਸਥਾਨਾਂ ਨੂੰ ਵੀ ਡਿਜੀਟਲ ਸਬੂਤ ਵਜੋਂ ਟਰੈਕ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਤੀ-ਪਤਨੀ ਦਾ ਝਗੜਾ ਰੁਕਵਾਉਣ ਗਏ ਗੁਆਂਢੀ ਦਾ ਕਤਲ
ਆਫਤਾਬ ਨੇ 18 ਮਈ ਨੂੰ ਆਪਣੀ ਲਿਵ ਇਨ ਪਾਰਟਨਰ ਸ਼ਰਧਾ ਵਾਕਰ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਸ਼ਰਧਾ ਦੇ ਸਰੀਰ ਦੇ 35 ਟੁਕੜੇ ਕਰ ਦਿੱਤੇ ਸਨ। ਉਹ ਇਨ੍ਹਾਂ ਟੁਕੜਿਆਂ ਨੂੰ ਰੱਖਣ ਲਈ 300 ਲੀਟਰ ਦਾ ਫਰਿੱਜ ਲੈ ਕੇ ਆਇਆ ਸੀ। ਪੁਲਿਸ ਨੇ ਆਫਤਾਬ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਹਿਰੌਲੀ ਦੇ ਜੰਗਲਾਂ 'ਚੋਂ ਸ਼ਰਧਾ ਦੀਆਂ ਹੱਡੀਆਂ ਬਰਾਮਦ ਕੀਤੀਆਂ। 28 ਸਾਲਾ ਆਫਤਾਬ ਪੂਨਾਵਾਲਾ ਪਿਛਲੇ ਸਾਲ ਨਵੰਬਰ ਤੋਂ ਨਿਆਂਇਕ ਹਿਰਾਸਤ ਵਿੱਚ ਹੈ। ਆਫਤਾਬ ਨੇ ਇਸ ਤੋਂ ਪਹਿਲਾਂ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੇ ਆਪਣੀ ਸਾਥਣ ਸ਼ਰਧਾ ਵਾਕਰ ਨੂੰ ਗੁੱਸੇ 'ਚ ਆ ਕੇ ਮਾਰ ਦਿੱਤਾ ਸੀ।
ਇਹ ਵੀ ਪੜ੍ਹੋ: ਘਰ 'ਚ ਵੜ ਕੇ ਦਿਨ ਦਿਹਾੜੇ ਕੀਤਾ ਔਰਤ ਦਾ ਕਤਲ
ਜਨਵਰੀ ਦੇ ਸ਼ੁਰੂ ਵਿੱਚ, ਦਿੱਲੀ ਦੀ ਸਾਕੇਤ ਅਦਾਲਤ ਨੇ ਪੂਨਾਵਾਲਾ ਦੀ ਨਿਆਂਇਕ ਹਿਰਾਸਤ ਵਿੱਚ 14 ਦਿਨਾਂ ਦਾ ਵਾਧਾ ਕੀਤਾ ਸੀ। ਇਸ ਦੌਰਾਨ ਅਦਾਲਤ ਦੇ ਸਾਹਮਣੇ ਆਫਤਾਬ ਨੇ ਹਿਰਾਸਤ ਵਿਚ ਪੜ੍ਹਨ ਲਈ ਕਾਨੂੰਨ ਦੀਆਂ ਕੁਝ ਕਿਤਾਬਾਂ ਮੰਗੀਆਂ। ਉਸ ਨੂੰ ਮੈਟਰੋਪੋਲੀਟਨ ਮੈਜਿਸਟ੍ਰੇਟ ਅਵੀਰਲ ਸ਼ੁਕਲਾ ਦੇ ਸਾਹਮਣੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਆਫਤਾਬ ਨੂੰ ਗਰਮ ਕੱਪੜੇ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।