
ਦੇਸ਼ ਵਿਚ ਬਣੇ ਕਈ ਸ਼ਾਨਦਾਰ ਮੰਦਰਾਂ ਦੇ ਆਰਕੀਟੈਕਟ ਅਤੇ ਰਾਮ ਮੰਦਰ ਦਾ ਨਕਸ਼ਾ ਤਿਆਰ ਕਰ ਰਹੇ ਚੰਦਰਕਾਂਤ ਸੋਮਪੁਰਾ ਨੇ ਕਿਹਾ ਹੈ ਕਿ ਜੇਕਰ ਰਾਮ ਮੰਦਰ ਦਾ ਨਿਰਮਾਣ
ਨਵੀਂ ਦਿੱਲੀ: ਦੇਸ਼ ਵਿਚ ਬਣੇ ਕਈ ਸ਼ਾਨਦਾਰ ਮੰਦਰਾਂ ਦੇ ਆਰਕੀਟੈਕਟ ਅਤੇ ਰਾਮ ਮੰਦਰ ਦਾ ਨਕਸ਼ਾ ਤਿਆਰ ਕਰ ਰਹੇ ਚੰਦਰਕਾਂਤ ਸੋਮਪੁਰਾ ਨੇ ਕਿਹਾ ਹੈ ਕਿ ਜੇਕਰ ਰਾਮ ਮੰਦਰ ਦਾ ਨਿਰਮਾਣ ਬਹੁਮੰਜਿਲਾਂ ਬਣਾਉਣ ਦਾ ਫੈਸਲਾ ਹੁੰਦਾ ਹੈ ਤਾਂ ਉਹ ਡਿਜ਼ਾਇਨ ਵਿਚ ਤਬਦੀਲੀ ਕਰਨ ਲਈ ਤਿਆਰ ਹਨ। ਸੋਮਪੁਰਾ ਨੇ ਰਾਮ ਮੰਦਰ ਦੇ ਡਿਜ਼ਾਇਨ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਮੰਦਰ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲੇਗਾ।
Ram Mandir
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਰਾਮ ਮੰਦਰ ਦੇ ਨਿਰਮਾਣ ਦੀ ਤਿਆਰੀ ਹੋ ਰਹੀ ਹੈ, ਇਹ ਅਸਲੀਅਤ ਵਿੱਚ ਦੁਨੀਆਂ ਦਾ ਅੱਠਵਾਂ ਅਜੂਬਾ ਹੋਵੇਗਾ। ਚੰਦਰਕਾਂਤ ਸੋਮਪੁਰਾ ਨੇ ਮੀਡੀਆ ਨਾਲ ਰਾਮ ਮੰਦਰ ਦੇ ਡਿਜ਼ਾਇਨ ਨਾਲ ਜੁੜੀ ਹੋਈ ਹਰ ਬਰੀਕੀ ‘ਤੇ ਵਿਸਥਾਰ ਪੂਰਵਕ ਗੱਲ ਬਾਤ ਕੀਤੀ। ਉਹਨਾਂ ਨੇ ਕਿਹਾ ਕਿ ਰਾਮ ਮੰਦਰ ਨੂੰ 2 ਜਾਂ ਤਿੰਨ ਮੰਜਿਲਾਂ ਬਣਾਉਣ ਦਾ ਫੈਸਲਾ ਰਾਮ ਭੂਮੀ ਤੀਰਥ ਟਰੱਸਟ ‘ਤੇ ਨਿਰਭਰ ਕਰਦੀ ਹੈ।
Ram Mandir
ਜੇਕਰ ਇਹ ਟਰੱਸਟ ਮੰਦਰ ਨੂੰ ਦੋ-ਤਿੰਨ ਮੰਜਿਲਾਂ ਬਣਾਉਣ ਅਤੇ ਮੰਦਰ ਦੇ ਡਿਜ਼ਾਇਨ ਵਿਚ ਬਦਲਾਅ ਕਰਨ ਲਈ ਆਪਣੀ ਸਹਿਮਤੀ ਪ੍ਰਗਟ ਕਰਦਾ ਹੈ ਤਾਂ ਇਸ ਨਾਲ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਸ ਤਰ੍ਹਾਂ ਦਵਾਰਕਾ ਮੰਦਰ ਸੱਤ ਮੰਜਲਾਂ ਹੈ ਅਤੇ ਉੱਥੇ ਸਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀ ਝੱਲਣੀ ਪੈਦੀਂ।
Ram Mandir
ਉਹਨਾਂ ਕਿਹਾ ਕਿ ਜੇਕਰ ਮੰਦਰ ਦੀ ਇਮਾਰਤ ਨੂੰ 67 ਏਕੜ ਦੀ ਜ਼ਮੀਨ ਚਾਹੀਦੀ ਹੈ ਤਾਂ ਡਿਜ਼ਾਇਨ ਵਿਚ ਬਦਲਾਅ ਤੋਂ ਬਾਅਦ ਇਹ ਜ਼ਮੀਨ 100-1200 ਏਕੜ ਤੱਕ ਵਧਾ ਦਿੱਤੀ ਜਾਵੇਗੀ। ਸੋਮਪੁਰਾ ਨੇ ਕਿਹਾ ਕਿ ਟਰੱਸਟ ਦੇ ਆਦੇਸ਼ ਦੇਣ ਤੋਂ ਬਾਅਦ ਹੀ ਉਹ ਡਿਜ਼ਾਇਨ ਵਿੱਚ ਬਦਲਾਅ ਦੇ ਨਾਲ ਨਵਾਂ ਮਾਸਟਰ ਪਲਾਨ ਤਿਆਰ ਕਰ ਦੇਣਗੇ।
ram mandir
ਸੋਮਪੁਰਾ ਨੇ ਕਿਹਾ ਕਿ ਮੰਦਰ ਦੇ ਮੌਜੂਦਾ ਡਿਜ਼ਾਇਨ ਦੇ ਹਿਸਾਬ ਨਾਲ ਕਰੀਬ 100 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਜੇਕਰ ਡਿਜ਼ਾਇਨ ਵਿੱਚ ਬਦਲਾਅ ਹੁੰਦਾ ਹੈ ਤਾਂ ਖਰਚ ਵਧਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਲਾਗਤ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਮੰਦਰ ਨਿਰਮਾਣ ਦਾ ਸਮਾਂ ਕਿੰਨ੍ਹਾਂ ਨਿਧਾਰਤ ਹੋਵੇਗਾ।
ram mandir
ਨਿਰਧਾਰਤ ਸਮੇਂ ਵਿੱਚ ਨਿਰਮਾਣ ਕਾਰਜ ਪੂਰਾ ਕਰਨ ਲਈ ਜ਼ਿਆਦਾ ਸਾਧਨ ਅਤੇ ਧੰਨ ਦੀ ਲੋੜ ਪੈ ਸਕਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਮੰਦਰ ਦੇ ਨਿਰਮਾਣ ਵਿੱਚ ਦੋ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਮੰਦਰ ਵਿੱਚ ਤਰਾਸ਼ੇ ਹੋਏ ਪੱਥਰਾਂ ਦਾ ਇਸਤੇਮਾਲ ਕੀਤਾ ਜਾਵੇਗਾ ਜੋ 100 ਤੋਂ 500 ਸਾਲ ਪੁਰਾਣੇ ਵੀ ਹੋ ਸਕਦੇ ਹਨ। ਰਾਮ ਮੰਦਰ ਦੀ ਮੁੱਖ ਇਮਾਰਤ ਤੋਂ ਇਲਾਵਾ ਰਾਮ ਦੀ ਪੂਰੀ ਕਹਾਣੀ ਨੂੰ ਚਿੱਤਰਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸੋਮਪੁਰਾ ਨੇ ਭਗਤਾਂ ਦੀ ਆਰਤੀ ਦਰਸ਼ਨ ਦੀ ਸਰਧਾਂ ਨੂੰ ਮੁੱਖ ਰੱਖਦਿਆਂ ਕਿਹਾ ਕਿ ਮੰਦਰ ਦੇ ਮੌਜੂਦਾ ਨਕਸ਼ੇ ਵਿੱਚ 20 ਹਜਾਰ ਸਰਧਾਲੂਆਂ ਦੁਆਰਾ ਆਰਤੀ ਦਰਸ਼ਨ ਦੀ ਅਵਸਥਾ ਹੈ ਪਰ ਇਸ ਰੰਗਮੰਡਪ ਦਾ ਆਕਾਰ ਹੋਰ ਵਧਾਇਆ ਜਾ ਸਕਦਾ ਹੈ।