
ਇਸ ਸਮਾਗਮ ਵਿੱਚ ਪਸ਼ੂ ਪਾਲਕ ਵੱਖ ਵੱਖ ਵੰਨਗੀਆਂ ਦੇ ਪਸ਼ੂਆਂ ਨੂੰ ਲੈ ਕੇ ਆਉਣਗੇ ।
ਬਟਾਲਾ: ਬਟਾਲਾ ਵਿਚ 12ਵੀਂ ਕੌਮੀ ਪਸ਼ੂ ਧਨ ਐਕਸਪੋਰਟ ਚੈਂਪੀਅਨਸ਼ਿਪ 20 ਮਾਰਚ ਤੋਂ 24 ਮਾਰਚ ਤਕ ਹੋਣ ਜਾ ਰਹੀ ਹੈ । ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਪੰਜਾਬ ਵੀ ਕੇ ਜੰਜੂਆ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪਸ਼ੂ ਪਾਲਕ ਵੱਖ ਵੱਖ ਵੰਨਗੀਆਂ ਦੇ ਪਸ਼ੂਆਂ ਨੂੰ ਲੈ ਕੇ ਆਉਣਗੇ । ਉਨ੍ਹਾਂ ਦੱਸਿਆ ਕਿ ਇਸ ਐਕਸਪੋ ਚੈਂਪੀਅਨਸ਼ਿਪ ਵਿੱਚ ਕਿਸਾਨਾਂ ਨੂੰ ਚੰਗੀ ਨਸਲ ਦੇ ਪਸ਼ੂਆਂ ਨੂੰ ਦੇਖਣ ਦਾ ਮੌਕਾ ਮਿਲੇਗਾ ।
VK singhਉਨ੍ਹਾਂ ਦੱਸਿਆ ਕਿ ਇਹ ਪੰਜ ਰੋਜ਼ਾ ਸਮਾਗਮ ਸੂਬਾ ਸਰਕਾਰ ਵੱਲੋਂ ਪੰਜਾਬ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ‘ਚ ਪਸ਼ੂ ਪਾਲਣ ਖੇਤੀਬਾੜੀ ਅਤੇ ਖੇਤੀ ਉਦਯੋਗ ਨਾਲ ਸਬੰਧਤ ਯੋਜਨਾਵਾਂ ਪ੍ਰਾਪਤੀਆਂ , ਉਪਕਰਨਾਂ ਤੇ ਨਵੀਨਤਮ ਮਸ਼ੀਨਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਇਸ ਸਮਾਗਮ 'ਚ ਪੰਜ ਦੇਸ਼ਾਂ ਦੇ 25 ਸੂਬਿਆਂ ਦੇ ਨੁਮਾਇੰਦੇ ਹਿੱਸਾ ਲੈਣਗੇ।
VK singhਉਨ੍ਹਾਂ ਦੱਸਿਆ ਕਿ ਇਸ ਇਸ ਬਾਰ੍ਹਵੀਂ ਕੌਮੀ ਪਸ਼ੂ ਧੰਨ ਐਕਸਪੋਰਟ ਚੈਂਪੀਅਨਸ਼ਿਪ ਵਿੱਚ ਕਿਸਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਜਲਦੀ ਹੀ ਸੰਸਥਾ ਦਾ ਦੌਰਾ ਕਰਨਗੇ ਅਤੇ ਸਾਰੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵੀ ਕਰਨਗੇ ।