
''ਆਪਣੇ ਦੇਸ਼ ਦੀ ਨਿਆਂਪਾਲਿਕਾ ਵਿੱਚ ਕਰਦੇ ਹਾਂ ਵਿਸ਼ਵਾਸ਼''
ਨਵੀਂ ਦਿੱਲੀ- ਟੂਲਕਿਟ ਮਾਮਲੇ ਵਿਚ ਗ੍ਰਿਫ਼ਤਾਰ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਪਟਿਆਲਾ ਹਾਊਸ ਕੋਰਟ ਤੋਂ ਕੱਲ੍ਹ ਜ਼ਮਾਨਤ ਮਿਲ ਗਈ ਸੀ। ਦਿਸ਼ਾ ਰਵੀ ਨੂੰ ਇਕ ਲੱਖ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਮਿਲੀ। ਐਡੀਸ਼ਨ ਸੈਸ਼ਨ ਜੱਜ ਧਰਮਿੰਦਰ ਰਾਣਾ ਦੀ ਅਦਾਲਤ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਜਮਾਨਤ ਦਿੱਤੀ। ਬੀਤੇ ਦਿਨੀ ਦਿਸ਼ਾ ਰਵੀ ਨੂੰ ਇਕ ਦਿਨ ਦੇ ਪੁਲਿਸ ਰਿਮਾਡ 'ਤੇ ਭੇਜ ਦਿੱਤਾ ਸੀ। ਇਸ ਸਬੰਧ 'ਚ ਕੱਲ੍ਹ ਪੁਲਿਸ ਵੱਲੋਂ ਦਿਸ਼ਾ ਨੂੰ ਸਾਈਬਰ ਸੈੱਲ ਦਫ਼ਤਰ 'ਚ ਲਿਆਂਦਾ ਗਿਆ ਸੀ।
Disha Ravi
ਦਿਸ਼ਾ ਰਵੀ ਦੇ ਪਿਤਾ ਨੇ ਆਪਣੀ ਧੀ ਦੀ ਜਮਾਨਤ ਤੇ ਬੋਲਦਿਆਂ ਆਖਿਆ ਕਿ ਇਨਸਾਫ ਕੀਤਾ ਗਿਆ ਹੈ। ਮੇਰੀ ਧੀ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ। ਅਸੀਂ ਆਪਣੇ ਦੇਸ਼ ਦੀ ਨਿਆਂਪਾਲਿਕਾ ਵਿੱਚ ਵਿਸ਼ਵਾਸ ਕਰਦੇ ਹਾਂ।
Disha Ravi 's father
ਦੱਸਣਯੋਗ ਹੈ ਕਿ ਬੀਤੇ ਦਿਨੀ ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ ਕੀਤਾ। ਸੁਣਵਾਈ ਦੌਰਾਨ ਪੁਲਿਸ ਨੇ ਦਿਸ਼ਾ ਰਵੀ ਦੇ ਪੰਜ ਦਿਨ ਦਾ ਰਿਮਾਡ ਮੰਗਿਆ ਪਰ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿਸ਼ਾ ਰਵੀ ਨੂੰ ਇਕ ਦਿਨ ਦੇ ਪੁਲਿਸ ਰਿਮਾਡ 'ਤੇ ਭੇਜ ਦਿੱਤਾ।
Disha Ravi
ਇਸ ਤੋਂ ਪਹਿਲਾ ਪਿਛਲੀ ਅਦਾਲਤ ਦੌਰਾਨ ਪੁਲਿਸ ਨੇ ਦਿਸ਼ਾ ਰਵੀ ਦਾ ਰਿਮਾਡ ਨਹੀਂ ਸੀ ਮੰਗਿਆ। ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਦਿਸ਼ਾ ਰਵੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੋਬਾਈਲ ਵਿਚ ਜਿਹੜੀ ਵੀ ਜਾਣਕਾਰੀ ਮੌਜੂਦ ਸੀ, ਉਹ ਸਾਰੀ ਪੁਲਿਸ ਕੋਲ ਵੀ ਹੈ।