
ਹੁਣ ਮੁੜ ਚੋਣਾਂ ਕਰਵਾਈਆਂ ਜਾਣਗੀਆਂ। ਵੋਟਾਂ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਲੜਾਈ ਹੋਈ
ਨਵੀਂ ਦਿੱਲੀ : ਭਾਰੀ ਹੰਗਾਮੇ ਤੋਂ ਬਾਅਦ ਸ਼ੁੱਕਰਵਾਰ ਰਾਤ 9 ਵਜੇ ਐਮਸੀਡੀ ਵਿਚ ਸਥਾਈ ਕਮੇਟੀ ਚੋਣ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ। ‘ਆਪ’ ਅਤੇ ਭਾਜਪਾ ਦੇ ਕਾਰਪੋਰੇਟਰਾਂ ਵਿਚਾਲੇ ਹੋਈ ਤਕਰਾਰ ਦੇ ਮੱਦੇਨਜ਼ਰ ਮੇਅਰ ਨੇ ਚੋਣ 27 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਹੁਣ ਮੁੜ ਚੋਣਾਂ ਕਰਵਾਈਆਂ ਜਾਣਗੀਆਂ। ਵੋਟਾਂ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਲੜਾਈ ਹੋਈ। ਮੇਅਰ ਨੇ ਇਕ ਵੋਟ ਰੱਦ ਕਰ ਦਿੱਤੀ ਸੀ, ਜਦਕਿ ਭਾਜਪਾ ਦੇ ਕਾਰਪੋਰੇਟਰ ਗਿਣਤੀ ਕਰਨ 'ਤੇ ਅੜੇ ਰਹੇ। ਇਸ 'ਤੇ ਹੰਗਾਮਾ ਹੋ ਗਿਆ।
ਇਸ ਤੋਂ ਪਹਿਲਾਂ ਵੋਟਿੰਗ ਪ੍ਰਕਿਰਿਆ ਦੁਪਹਿਰ 2.30 ਵਜੇ ਸਮਾਪਤ ਹੋਈ। ਇਸ ਚੋਣ ਵਿਚ ਵੀ ਮੇਅਰ ਅਤੇ ਡਿਪਟੀ ਮੇਅਰ ਦੇ ਕਾਂਗਰਸੀ ਕੌਂਸਲਰ ਗੈਰਹਾਜ਼ਰ ਰਹੇ। ਕਾਂਗਰਸ ਦੇ ਸਾਰੇ 8 ਕੌਂਸਲਰਾਂ ਨੇ ਵੋਟ ਨਹੀਂ ਪਾਈ। ਇਸ ਕਾਰਨ 242 ਕੌਂਸਲਰ ਵੋਟ ਪਾ ਸਕੇ। ਵੋਟਾਂ ਦੀ ਗਿਣਤੀ ਖ਼ਤਮ ਹੋ ਚੁੱਕੀ ਹੈ। ਮਾਮਲਾ ਇੱਕ ਵੋਟ ਦੀ ਵੈਧਤਾ ਨੂੰ ਲੈ ਕੇ ਉਲਝਿਆ ਹੋਇਆ ਸੀ। ਇਸ ਦੇ ਨਾਲ ਹੀ ‘ਆਪ’ ਅਤੇ ਭਾਜਪਾ ਦੇ ਕੌਂਸਲਰਾਂ ਨੇ ਮੇਜ਼ ’ਤੇ ਚੜ੍ਹ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ‘ਆਪ’ ਅਤੇ ਭਾਜਪਾ ਦੇ ਕੌਂਸਲਰਾਂ ਵਿਚ ਲੜਾਈ ਹੋ ਗਈ।