
ਨਵੀਂ ਦਿੱਲੀ : ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਅਦਾਲਤ ਵਲੋਂ ਦੁਮਕਾ ਖ਼ਜ਼ਾਨੇ ਤੋਂ 13.31 ਕਰੋੜ ਰੁਪਏ ਦੀ
ਨਵੀਂ ਦਿੱਲੀ : ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਅਦਾਲਤ ਵਲੋਂ ਦੁਮਕਾ ਖ਼ਜ਼ਾਨੇ ਤੋਂ 13.31 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ ਦੇ ਮਾਮਲੇ ਵਿਚ ਸਜ਼ਾ ਸੁਣਾਉਂਦੇ ਹੋਏ ਸੱਤ-ਸੱਤ ਸਾਲ ਦੀ ਦੋ ਵਾਰ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਲਾਲੂ ਯਾਦਵ ਨੂੰ 30-30 ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਵੀ ਸੁਣਾਏ ਹਨ।
Fodder Scam Laloo Yadav imprisoned 7-7 years Dumka Treasury Case
ਦਸਣਯੋਗ ਹੈ ਕਿ ਚਾਰਾ ਘਪਲੇ ਤੋਂ ਬਾਅਦ ਇਹ ਅਜਿਹਾ ਚੌਥਾ ਮਾਮਲਾ ਹੈ, ਜਿਸ ਵਿਚ ਲਾਲੂ ਯਾਦਵ ਨੂੰ ਸਜ਼ਾ ਹੋਈ ਹੈ। ਲਾਲੂ ਯਾਦਵ ਦੇ ਵਕੀਲ ਨੇ ਕਿਹਾ ਕਿ ਅਸੀਂ ਇਸ ਸਜ਼ਾ ਵਿਰੁਧ ਹਾਈ ਕੋਰਟ ਵਿਚ ਅਪੀਲ ਕਰਾਂਗੇ ਪਰ ਅਜੇ ਤਕ ਸਾਨੂੰ ਅਦਾਲਤ ਦੇ ਹੁਕਮਾਂ ਦੀ ਕਾਪੀ ਨਹੀਂ ਮਿਲੀ ਹੈ।
Fodder Scam Laloo Yadav imprisoned 7-7 years Dumka Treasury Case
ਇਸ ਤੋਂ ਪਹਿਲਾਂ 23 ਮਾਰਚ ਨੂੰ ਅਦਾਲਤ ਨੇ ਪੰਜ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿਤਾ ਸੀ। ਦੋਸ਼ੀਆਂ ਵਿਚ ਰਾਧਾ ਮੋਹਨ ਮੰਡਲ, ਰਾਜਾਰਾਮ ਜੋਸ਼ੀ, ਸਵੇਂਦਰ ਕੁਮਾਰ ਦਾਸ, ਰਘੂਨੰਦਨ ਪ੍ਰਸਾਦ, ਰਾਜੇਂਦਰ ਬਗੇਰੀਆ ਸ਼ਾਮਲ ਸਨ ਪਰ ਉਹ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਸਨ ਕਿਉਂਕਿ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦੀ ਵੱਡੀ ਉਮਰ ਅਤੇ ਬਿਮਾਰੀ ਦਾ ਹਵਾਲਾ ਦੇ ਕੇ ਪੇਸ਼ੀ ਤੋਂ ਛੋਟ ਲੈ ਲਈ ਸੀ।
Fodder Scam Laloo Yadav imprisoned 7-7 years Dumka Treasury Case
ਅਦਾਲਤ ਨੇ 19 ਮਾਰਚ ਨੂੰ 19 ਵਿਅਕਤੀਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ। ਇਸ ਸਬੰਧੀ ਸੁਣਵਾਈ 21 ਮਾਰਚ ਨੂੰ ਹੋਣੀ ਸੀ ਜੋ ਕਿ 23 ਮਾਰਚ ਤਕ ਟਲ ਗਈ ਸੀ। ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ 12 ਵਿਅਕਤੀਆਂ ਨੂੰ ਬਰੀ ਕਰ ਦਿਤਾ, ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਡਾ. ਜਗਨਨਾਥ ਮਿਸ਼ਰ, ਬੇਕ ਜੂਲੀਅਸ, ਬੇਨੂ ਝਾਅ, ਲਾਲ ਮੋਹਨ ਪ੍ਰਸਾਦ, ਐਮ. ਸੀ. ਸੁਵਰਨੋ, ਮਹੇਸ਼ ਪ੍ਰਸਾਦ, ਧਰੁਵ ਭਗਤ, ਡਾ. ਆਰ. ਕੇ. ਰਾਣਾ, ਜਗਦੀਸ਼ ਸ਼ਰਮਾ, ਵਿਦਿਆਸਾਗਰ ਨਿਸ਼ਾਦ, ਅਧੀਪ ਚੰਦਰ ਚੌਧਰੀ, ਸਰਸਵਤੀ ਚੰਦਰਾ ਦੇ ਨਾਮ ਸ਼ਾਮਲ ਹਨ। (ਏਜੰਸੀ)