ਸ਼ਹੀਦਾਂ ਨੇ ਦੇਸ਼ 'ਚ ਕੁਰੂਕਸ਼ੇਤਰ ਦਾ ਵਧਾਇਆ ਮਾਣ: ਬੇਦੀ
Published : Aug 13, 2017, 5:34 pm IST
Updated : Mar 24, 2018, 6:43 pm IST
SHARE ARTICLE
Bedi
Bedi

ਹਰਿਆਣਾ ਦੇ ਸਮਾਜਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਉੱਤੇ ਜਨਮ ਲੈਣ ਤੋਂ ਬਾਅਦ ਦੇਸ਼ ਦੀਆਂ ਸੀਮਾਵਾਂ ਦੀ

 

ਸ਼ਾਹਬਾਦ ਮਾਰਕੰਡਾ, 13 ਅਗੱਸਤ (ਅਵਤਾਰ ਸਿੰਘ): ਹਰਿਆਣਾ ਦੇ ਸਮਾਜਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਉੱਤੇ ਜਨਮ ਲੈਣ ਤੋਂ ਬਾਅਦ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਣ ਵਾਲੇ ਸ਼ਹੀਦਾਂ ਨੇ ਕੁਰੂਕਸ਼ੇਤਰ ਦਾ ਗੌਰਵ ਪੂਰੇ ਰਾਸ਼ਟਰ ਵਿਚ ਵਧਾਉਣ ਦਾ ਕੰਮ ਕੀਤਾ ਹੈ। ਰਾਜਮੰਤਰੀ ਕ੍ਰਿਸ਼ਣ ਕੁਮਾਰ ਬੇਦੀ  ਐਤਵਾਰ ਨੂੰ ਸ਼ਾਹਬਾਦ ਦੇ ਜਗਦੀਸ਼ ਪਾਰਕ ਵਿਚ ਸ਼ਹੀਦ ਜਗਦੀਸ਼ ਕਾਲੜਾ ਦੀ ਪ੍ਰਤੀਮਾ ਉੱਤੇ ਮਾਲਾ ਭੇਂਟ ਕਰਨ ਤੋਂ ਬਾਅਦ ਬੋਲ ਰਹੇ ਸਨ। ਇਸ ਤੋਂ ਪਹਿਲਾਂ ਰਾਜਮੰਤਰੀ ਕ੍ਰਿਸ਼ਣ ਬੇਦੀ, ਲੋਕ ਸਭਾ ਨਿਗਰਾਨੀ ਕਮੇਟੀ ਦੇ ਚੇਅਰਮੈਨ ਧਰਮਵੀਰ ਡਾਗਰ, ਭਾਜਪਾ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ, ਹਰਮੋਹਨ ਕਾਲੜਾ,  ਅਸ਼ੋਕ ਕਾਲੜਾ, ਸੁਦਰਸ਼ਨ ਕਾਲੜਾ, ਮਨੀਸ਼ ਆਹੁਜਾ ਆਦਿ ਨੇ ਸ਼ਹੀਦ ਜਗਦੀਸ਼ ਕਾਲੜਾ  ਦੀ ਪ੍ਰਤੀਮਾ ਉੱਤੇ ਪੁਸ਼ਪਜਲ ਅਰਪਿਤ ਕੀਤੀ। ਇਸ ਦੇ ਬਾਦ ਰਾਜਮੰਤਰੀ ਨੇ ਕ੍ਰਿਸ਼ਣ ਮੰਦਿਰ ਹਾਲ ਵਿਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ਼ਾਹਬਾਦ ਮਾਰਕੰਡਾ ਦਾ ਗੌਰਵ ਸ਼ਹੀਦ ਜਗਦੀਸ਼ ਚੰਦਰ ਕਾਲੜਾ ਨੇ ਵਧਾਉਣ ਦਾ ਕੰਮ ਕੀਤਾ।  ਇਸ ਪ੍ਰੋਗਰਾਮ ਵਿਚ ਲੋਕ ਸਭਾ ਨਿਗਰਾਨੀ ਕਮੇਟੀ ਦੇ ਚੇਅਰਮੈਨ ਧਰਮਵੀਰ ਡਾਗਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ ਨੇ ਵੀ ਅਪਣੇ ਵਿਚਾਰ ਰੱਖੇ।
   ਇਸ ਮੌਕੇ ਉੱਤੇ ਨਗਰ ਪਾਲਿਕਾ ਪ੍ਰਧਾਨ ਬਲਦੇਵ ਰਾਜ ਚਾਵਲਾ, ਰਾਵ ਰਣਜੀਤ ਸਿੰਘ, ਸੇਵਾਦਾਰ  ਬਲਰਾਮ ਰਾਜ ਸੇਠੀ, ਜੋਗਿੰਦਰ ਰਤਾ, ਤਰਿਲੋਚਨ ਹਾਂਡਾ, ਅਰੁਣ ਕੰਸਲ, ਮੁਲਕ ਰਾਜ ਗੁੰਬਰ, ਰਵੀ ਦਤ ਸ਼ਰਮਾ, ਜੀਤੂ ਰਾਣਾ, ਗੋਪਾਲ ਰਾਣਾ, ਜਗਦੀਪ ਸਾਂਗਵਾਨ,  ਰੁਪਚੰਦ, ਸਿਮਰਣ, ਕਰਣ ਰਾਜ ਸਿੰਘ,  ਦੇਵਰਾਜ ਚਰਾਇਆ, ਸੁਸ਼ੀਲ ਰਾਣਾ, ਤੂਰ ਰਾਜ, ਟੇਕਚੰਦ ਸ਼ਰਮਾ,ਤੇਵਰ ਖਾਨ ਆਦਿ ਹਾਜ਼ਰ ਸਨ।
ਸਰਪੰਚ ਬਖਸ਼ੀਸ਼ ਸਿੰਘ, ਸਰਪੰਚ ਬਲਕਾਰ ਸਿੰਘ, ਸਰਪੰਚ ਬਾਜ ਸਿੰਘ,  ਨੇਤਰਪਾਲ ਆਦਿ ਮੌਜੂਦ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement