
ਕਾਰਜਭਾਰ ਸੰਭਾਲਣ ਦੇ ਤਿੰਨ ਹਫ਼ਤਿਆਂ ਅੰਦਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਛੇ ਅਹਿਮ ਬਿਲਾਂ ਨੂੰ ਪ੍ਰਵਾਨਗੀ ਦਿਤੀ ਹੈ ਜਿਸ ਵਿਚ ਇਹ ਬਿੱਲ ਵੀ ਸ਼ਾਮਲ ਹੈ ਜੋ ਸਮੁੰਦਰੀ..
ਨਵੀਂ ਦਿੱਲੀ, 13 ਅਗੱਸਤ : ਕਾਰਜਭਾਰ ਸੰਭਾਲਣ ਦੇ ਤਿੰਨ ਹਫ਼ਤਿਆਂ ਅੰਦਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਛੇ ਅਹਿਮ ਬਿਲਾਂ ਨੂੰ ਪ੍ਰਵਾਨਗੀ ਦਿਤੀ ਹੈ ਜਿਸ ਵਿਚ ਇਹ ਬਿੱਲ ਵੀ ਸ਼ਾਮਲ ਹੈ ਜੋ ਸਮੁੰਦਰੀ ਕਿਸ਼ਤੀਆਂ ਨੂੰ ਰੋਕ ਕੇ ਰੱਖਣ ਅਤੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਜਿਹੇ ਮਾਮਲਿਆਂ ਵਿਚ ਮੁਕੱਦਮਾ ਚਲਾਉਣ ਦਾ ਅਧਿਕਾਰ ਵੱਖ ਵੱਖ ਅਦਾਲਤਾਂ ਨੂੰ ਦਿੰਦਾ ਹੈ। ਇਹ ਸਾਰੇ ਬਿੱਲ ਹਾਲ ਹੀ ਵਿਚ ਸੰਸਦ ਵਿਚ ਪਾਸ ਕੀਤੇ ਗਏ ਸਨ। ਉਕਤ ਅਹਿਮ ਬਿੱਲ ਜ਼ਰੀਏ ਦੋ ਪੁਰਾਣੇ ਕਾਨੂੰਨ ਖ਼ਤਮ ਕੀਤੇ ਗਏ ਹਨ। ਖ਼ਤਮ ਹੋ ਚੁੱਕੇ ਕਾਨੂੰਨਾਂ ਵਿਚ 156 ਸਾਲ ਪੁਰਾਣ ਐਡਮਿਰਲਿਟੀ ਕੋਰਟ ਐਕਟ ਅਤੇ 127 ਸਾਲ ਪੁਰਾਣਾ ਕੋਲੋਨੀਅਲ ਕੋਰਟ ਆਫ਼ ਐਡਮਿਰਲਟੀ ਐਕਟ ਹੈ। ਇਸ ਬਿੱਲ ਨੂੰ ਰਾਜ ਸਭਾ ਨੇ 24 ਅਪ੍ਰੈਲ ਨੂੰ ਪ੍ਰਵਾਨਗੀ ਦਿਤੀ ਸੀ।
ਲੋਕ ਸਭਾ ਨੇ ਇਸ ਬਿੱਲ ਨੂੰ 10 ਮਾਰਚ ਨੂੰ ਪਾਸ ਕੀਤਾ ਸੀ। ਇਹ ਕਾਨੂੰਨ ਉਦੋਂ ਬਣੇ ਸਨ ਜਦ ਦੇਸ਼ ਵਿਚ ਕੇਵਲ ਤਿੰਨ ਹੀ ਮੁੱਖ ਬੰਦਰਗਾਹਾਂ ਸਨ। ਇਸ ਵੇਲੇ ਵੀ ਨਿਆਇਕ ਖੇਤਰ ਸਬੰਧੀ ਵਿਵਾਦਾਂ ਦਾ ਫ਼ੈਸਲਾ ਬੰਬਈ, ਕਲਕੱਤਾ ਅਤੇ ਮਦਰਾਸ ਦੀਆਂ ਅਦਾਲਤਾਂ ਹੀ ਕਰ ਸਕਦੀਆਂ ਸਨ ਜਿਥੇ ਉਕਤ ਤਿੰਨ ਬੰਦਰਗਾਹਾਂ ਸਨ। ਬੱਚਿਆਂ ਨੂੰ ਮੁਫ਼ਤ ਸਿਖਿਆ ਅਧਿਕਾਰ ਸੋਧ ਬਿੱਲ ਨੂੰ ਵੀ ਪ੍ਰਵਾਨਗੀ ਦਿਤੀ ਗਈ ਹੈ। ਰਾਜ ਸਭਾ ਨੇ ਇਸ ਬਿੱਲ ਨੂੰ ਇਕ ਅਗੱਸਤ ਨੂੰ ਪਾਸ ਕੀਤਾ ਸੀ। (ਏਜੰਸੀ)