ਪ੍ਰਿਅੰਕਾ ਨੇ ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਨੂੰ ਬਕਾਇਆ ਨਾ ਮਿਲਣ ਸਬੰਧੀ ਟਵੀਟ ਸ਼ੇਅਰ ਕੀਤਾ
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੇ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੇ ‘ਮੈਂ ਵੀ ਚੌਕੀਦਾਰ’ ਕੈਂਪੇਨ ‘ਤੇ ਤੰਜ਼ ਕੱਸਿਆ ਹੈ। ਪ੍ਰਿਅੰਕਾ ਨੇ ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਨੂੰ ਬਕਾਇਆ ਨਾ ਮਿਲਣ ਸਬੰਧੀ ਟਵੀਟ ਸ਼ੇਅਰ ਕੀਤਾ ਹੈ।ਪ੍ਰਿੰਅਕਾ ਨੇ ਕਿਹਾ, ‘ਗੰਨਾ ਕਿਸਾਨਾਂ ਦਾ ਪਰਿਵਾਰ ਦਿਨ ਰਾਤ ਮਿਹਨਤ ਕਰਦਾ ਹੈ। ਪਰ ਯੂਪੀ ਸਰਕਾਰ ਉਨ੍ਹਾਂ ਦੇ ਭੁਗਤਾਨ ਦਾ ਜ਼ਿੰਮਾ ਨਹੀਂ ਲੈਂਦੀ।
ਕਿਸਾਨਾਂ ਦਾ 10,000 ਕਰੋੜ ਰੁਪਇਆ ਬਕਾਇਆ ਜਿਸ ਦਾ ਮਤਲਬ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ, ਰੋਟੀ, ਸਹਿਤ ਤੇ ਫਸਲ ਸਭ ਕੁਝ ਠੱਪ।ਦੱਸ ਦਈਏ ਚੌਕੀਦਾਰ ਅਮੀਰਾਂ ਦੀ ਡਿਊਟੀ ਕਰਦੇ ਹਨ ਗਰੀਬਾਂ ਦੀ ਪਰਵਾਹ ਨਹੀਂ।”ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ‘ਚ ਘੁਟਾਲੇ ਦਾ ਇਲਜ਼ਾਮ ਲਗਾਉਂਦੇ ਹੋਏ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਿਆ ਅਤੇ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਲਗਵਾਏ ਸੀ। ਇਸ ਤੋਂ ਬਾਅਦ ਇਸ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ‘ਮੈਂ ਵੀ ਚੌਕੀਦਾਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਅੱਜ ਮੋਦੀ ਕੈਬਨਿਟ ਦੇ ਬਹੁਤੇ ਮੰਤਰੀ ਅਤੇ ਸੀਨੀਅਰ ਆਗੂ 'ਚੌਕੀਦਾਰ' ਅਖਵਾਉਂਦੇ ਹਨ।