
ਇਸ ਦੇ ਨਾਲ ਹੀ ਹੈਦਰਾਬਾਦ ਦੀ ਸਬਜ਼ੀ ਮੰਡੀ ਵਿਚੋਂ...
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਮਰੀਜ਼ਾਂ ਦੀ ਗਿਣਤੀ 500 ਤੋਂ ਪਾਰ ਹੋ ਚੁੱਕੀ ਹੈ। 32 ਰਾਜਾਂ ਵਿਚ ਲਾਕਡਾਊਨ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਲੋਕ ਘਰ ਨਹੀਂ ਬੈਠ ਰਹੇ। ਸੜਕ, ਮਾਰਕਿਟ ਵਿਚ ਅੱਜ ਵੀ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਪੁਲਿਸ ਨੇ ਸਵੇਰੇ ਸ਼ਾਹੀਨ ਬਾਗ਼ ਵਾਲਾ ਰੋਡ ਖਾਲੀ ਕਰਵਾ ਦਿੱਤਾ ਹੈ। ਤੰਬੂ ਉਖਾੜ ਦਿੱਤੇ ਗਏ ਹਨ।
Curfew
ਪ੍ਰਦਰਸ਼ਨਕਾਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਪਰ ਹੌਲੀ ਹੌਲੀ ਭੀੜ ਫਿਰ ਇਕੱਠੀ ਹੋਣ ਲੱਗੀ। ਫਿਰ ਪੁਲਿਸ ਨੇ ਕਿਸੇ ਤਰ੍ਹਾਂ ਸਮਝਾਇਆ ਕਿ ਫਿਲਹਾਲ ਕੋਰੋਨਾ ਨਾਲ ਲੜਨ ਦੀ ਜ਼ਰੂਰਤ ਹੈ। ਕੁੱਝ ਲੋਕ ਹੁਣ ਵੀ ਅੜੇ ਹੋਏ ਹਨ। ਜਿਹੜੀ ਭੀੜ ਇਕੱਠੀ ਹੋਈ ਹੈ ਉਹ ਸਾਰੇ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀ ਹਨ। ਔਰਤਾਂ, ਪੁਰਸ਼ ਸਾਰੇ ਕੋਰੋਨਾ ਨਾਲ ਲੜਾਈ ਤੋਂ ਪਹਿਲਾਂ ਸੀਏਏ ਖਿਲਾਫ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।
Curfew
ਇਸ ਦੇ ਨਾਲ ਹੀ ਹੈਦਰਾਬਾਦ ਦੀ ਸਬਜ਼ੀ ਮੰਡੀ ਵਿਚੋਂ ਵੀ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਲੋਕ ਸਬਜ਼ੀ ਲੈਣ ਲਈ ਘਰਾਂ ਤੋਂ ਬਾਹਰ ਨਿਕਲੇ ਹਨ। ਘਰਾਂ ਚੋਂ ਨਿਕਲਣਾ ਲੋਕਾਂ ਦੀ ਮਜ਼ਬੂਰੀ ਹੈ ਪਰ ਇਹ ਖਤਰੇ ਤੋਂ ਖਾਲੀ ਨਹੀਂ ਹੈ। ਲੋਕ ਜਦੋਂ ਘਰ ਤੋਂ ਨਿਕਲਣ ਤੋਂ ਬਾਜ ਨਹੀਂ ਆ ਰਹੇ ਤਾਂ ਫੋਰਸ ਨੂੰ ਕਿਤੇ-ਕਿਤੇ ਬਲ ਦਾ ਇਸਤੇਮਾਲ ਵੀ ਕਰਨਾ ਪੈ ਰਿਹਾ ਹੈ।
Curfew
ਕੁੱਝ ਤਸਵੀਰਾਂ ਵਾਇਰਲ ਹੋਈਆਂ ਹਨ ਜਿਹਨਾਂ ਵਿਚ ਲੋਕਾਂ ਨੂੰ ਮੁਰਗਾ ਬਣਾ ਕੇ ਸਜ਼ਾ ਦਿੱਤੀ ਜਾ ਰਹੀ ਹੈ। ਦਿੱਲੀ ਦੇ ਨਾਲ ਲਗਦੇ ਸਾਰੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਵਜੂਦ ਇਸ ਦੇ ਲੋਕ ਸੜਕਾਂ ਤੇ ਹਨ। ਪੁਲਿਸ ਇਹਨਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ। ਸੋਮਵਾਰ ਦੀ ਤਰ੍ਹਾਂ ਅੱਜ ਵੀ ਕਈ ਲੋਕ ਸੜਕਾਂ ਤੇ ਸਨ।
Curfew
ਪੁਲਿਸ ਨੇ ਸਭ ਨੂੰ ਵਾਪਸ ਭੇਜਿਆ ਹੈ। ਬਿਨਾਂ ਮਤਲਬ ਦੇ ਸੜਕਾਂ ਤੇ ਆਏ ਲੋਕਾਂ ਕਰ ਕੇ ਜ਼ਰੂਰੀ ਸਰਵਿਸ ਵਿਚ ਲਗੇ ਲੋਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਬੰਗਾਲ ਵਿਚ ਵੀ ਲਾਕਡਾਊਨ ਹੈ। ਇਸ ਦੇ ਬਾਵਜੂਦ ਲੋਕ ਮਾਰਕਿਟ ਪਹੁੰਚੇ ਹਨ। ਕਈ ਬਿਨਾਂ ਕਿਸੇ ਮਾਸਕ ਦੇ ਉੱਥੇ ਸਨ। ਅਜੇ ਵਿਚ ਕੋਰੋਨਾ ਦੀ ਚਪੇਟ ਵਿਚ ਆਉਣ ਦਾ ਖਤਰਾ ਜ਼ਿਆਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।