
ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬਾਅਦ ਕਰੋਨਾ ਵਾਇਰਸ ਹੁਣ ਪੰਜਾਬ ਵਿਚ ਵੀ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ
ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬਾਅਦ ਕਰੋਨਾ ਵਾਇਰਸ ਹੁਣ ਪੰਜਾਬ ਵਿਚ ਵੀ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੇ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਮਾਰਚ ਤੱਕ ਪੰਜਾਬ ਨੂੰ ਲੌਕਡਾਊਨ ਕਰਨ ਦਾ ਆਦੇਸ਼ ਦਿੱਤਾ ਹੈ। ਦੱਸ ਦੱਈਏ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲ਼ੋਂ ਵੀ ਜਨਤਾ ਕਰਫਿਊ ਲਗਾਇਆ ਗਿਆ ਸੀ
Punjab Police
ਜਿਸ ਦਾ ਪੰਜਾਬ ਦੇ ਲੋਕਾਂ ਨੇ ਖੂਬ ਸਮਰਥਨ ਕੀਤਾ ਸੀ ਪਰ ਅੱਜ ਜਦੋਂ ਹੀ ਸਵੇਰ ਹੋਈ ਤਾਂ ਵੱਡੀ ਗਿਣਤੀ ਵਿਚ ਲੋਕ ਸੜਕਾਂ ਉਪਰ ਘੁੰਮਦੇ ਹੋਏ ਨਜ਼ਰ ਆਏ । ਪਰ ਸਰਕਾਰ ਦੇ ਵੱਲੋਂ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਵਿਚ ਰਹਿ ਕੇ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਰੱਖਣ ਪਰ ਲੋਕ ਸਰਕਾਰ ਦੀ ਇਸ ਅਪੀਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
Punjab Police
ਮੁੱਖ ਮੰਤਰੀ ਦੇ ਵੱਲੋਂ ਜਦੋਂ ਹੀ ਕਰਫਿਊ ਦਾ ਐਲਾਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ । ਦੱਸ ਦਈਏ ਕਿ ਪੁਲਿਸ ਦੇ ਵੱਲੋ ਸਵੇਰ ਤੋਂ ਹੀ ਲੋਕਾਂ ਨੂੰ ਸਮਝਾਇਆ ਜਾ ਰਿਹਾ ਸੀ ਕਿ ਸੂਬੇ ਵਿਚ ਲੌਕਡਾਊਨ ਲੱਗਿਆ ਹੋਇਆ ਹੈ। ਇਸ ਲਈ ਉਹ ਇਧਰ-ਉਧਰ ਨਾ ਜਾਣ। ਪਰ ਜਦੋਂ ਹੀ ਪੰਜਾਬ ਵਿਚ ਕਰਫਿਊ ਦਾ ਐਲਾਨ ਹੋਇਆ ਤਾਂ ਪੰਜਾਬ ਪੁਲਿਸ ਨੇ ਸਖ਼ਤੀ ਵਿਖਾਉਂਦਿਆਂ ਪੰਜਾਬ ਦੇ ਸਾਰੇ ਜਿਲ੍ਹਿਆਂ ਦੀਆਂ ਸਰਹੱਦਾਂ ਤੇ ਬੈਰੀਗੇਡ ਲਗਾ ਦਿੱਤ।
Coronavirus
ਉਸ ਤੋ ਬਾਅਦ ਜੋ ਲੋਕ ਬਿਨਾ ਕਿਸੇ ਕੰਮ ਤੋਂ ਬਾਹਰ ਘੁੰਮ ਰਹੇ ਸੀ ਉਨ੍ਹਾਂ ਉਪਰ ਪੁਲਿਸ ਵੱਲੋਂ ਲਾਠੀਚਾਰਜ਼ ਦੇ ਨਾਲ ਉਨ੍ਹਾਂ ਦੇ ਚਲਾਣ ਵੀ ਕੱਟੇ ਗਏ। ਇਸ ਤੋਂ ਇਲਾਵਾ ਕਈ ਥਾਵਾਂ ਤੇ ਅਜਿਹਾ ਵੀ ਦੇਖਣ ਨੂੰ ਮਿਲਿਆ ਜਿਥੇ ਲੋਕਾਂ ਵੱਲੋਂ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਹੁੱਲੜਬਾਜੀ ਕੀਤੀ ਗਈ ਤਾਂ ਪੁਲਿਸ ਨੇ ਉਨ੍ਹਾਂ ਨੂੰ ਉਸੇ ਸਮੇ ਮੁਰਗਾ ਵੀ ਬਣਾਇਆ। ਇਸ ਕਰਫਿਊ ਦੌਰਾਨ ਲੋਕਾਂ ਨੂੰ ਸੜਕ, ਗਲੀ, ਮਹੱਲੇ ਵਿਚ ਘੁੰਮਣ ਤੇ ਸਖਤ ਮਨਾਹੀ ਹੈ।
coronavirus
ਪਰ ਇਸਦੇ ਨਾਲ ਇਹ ਵੀ ਦੱਸ ਦੱਈਏ ਕਿ ਇਸ ਵਿਚ ਵਰਦੀਧਾਰੀ ਪੁਲਿਸ ਮੁਲਾਜ਼ਮਾਂ, ਸੈਨਿਕ ਅਤੇ ਅਰਧ ਸੈਨਿਕਬਲਾਂ, ਹੋਮ ਗਾਰਡ ਜਵਾਨਾਂ, ਮੈਡੀਕਲ ਸਟਾਫ, ਡਿਪਟੀ ਕਮੀਸ਼ਨਰ, ਉਪ ਮੰਡਲ ਮੈਜਿਸਟ੍ਰੇਟ, ਤਹਿਸੀਲ ਦਫ਼ਤਰ ਦੀ ਡਿਊਟੀ ਤੇ ਚੱਲ ਰਹੇ ਕਰਮਚਾਰੀਆਂ, ਹਸਪਤਾਲ ਅਤੇ ਨਰਸਿੰਗ ਹੋਮ, ਪੈਟਰੋਲ/ਡੀਜਲ ਪੰਪ, ਡਿਪਟੀ ਕਮੀਸ਼ਨਰ ਦੇ ਹੁਕਮਾਂ ਨਾਲ ਫੀਲਡ ਚ ਕਰੋਨਾ ਦੀ ਰੋਕਥਾਮ ਲਈ ਡਿਊਟੀ ਕਰ ਰਿਹਾ ਸਟਾਫ, ਜਿਲ੍ਹਾ ਮੈਜਿਸਟ੍ਰੇਟ/ਉਪ ਮੰਡਲ ਮੈਜਿਸਟ੍ਰੇਟ ਵੱਲੋਂ ਪਰਮਿਟ ਧਾਰਕ ਤੇ ਇਹ ਲਾਗੂ ਨਹੀਂ ਹੋਵੇਗਾ। ਦੱਸ ਦੱਈਏ ਕਿ ਪੰਜਾਬ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 21 ਤੱਕ ਪੁੱਜ ਗਈ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।