
ਬੀਤੇ 24 ਘੰਟਿਆਂ ਦੌਰਾਨ 53 ਹੋਰ ਮੌਤਾਂ ਹੋਈਆਂ ਹਨ
ਨਵੀਂ ਦਿੱਲੀ : ਸਰਕਾਰ ਨੇ ਰਾਜ ਸਭਾ ’ਚ ਕਿਹਾ ਕਿ 16 ਮਾਰਚ ਤਕ ਕੋਵਿਡ ਟੀਕਾਕਰਨ ਕੀਤੇ ਜਾਣ ਦੇ ਬਾਅਦ 89 ਲੋਕਾਂ ਦੀ ਮੌਤ ਹੋ ਗਈ ਪਰ ਹਾਲੇ ਤਕ ਮੌਜੂਦਾ ਸਬੂਤਾਂ ਮੁਤਾਬਕ ਇਸ ਟੀਕੇ ਨੂੰ ਕਿਸੇ ਵੀ ਮੌਤ ਲਈ ਜ਼ਿੰਮੇਦਾਰ ਨਹੀਂ ਠਹਿਰਾਇਆ ਗਿਆ। ਸਿਹਤ ਰਾਜ ਮੰਤਰੀ ਅਸ਼ਵੀਨ ਚੌਬੇ ਨੇ ਇਕ ਸਵਾਲ ਦੇ ਜਵਾਬ ’ਚ ਦੱਸਿਆ ਕਿ ਟੀਕੇ ਦੇ ਪ੍ਰਤੀਕੂਲ ਪ੍ਰਭਾਵ ਦੀ ਨਿਗਰਾਨੀ ਇਕ ਮਜ਼ਬੂਤ ਨਿਗਰਾਨੀ ਪ੍ਰਣਾਲੀ ਜ਼ਰੀਏ ਕੀਤੀ ਜਾ ਰਹੀ ਹੈ।
corona vaccine
ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਬੀਤੇ 24 ਘੰਟਿਆਂ ਦੌਰਾਨ 53 ਹੋਰ ਮੌਤਾਂ ਹੋਈਆਂ ਹਨ ਅਤੇ 2274 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੱਜ ਵੀ ਜਲੰਧਰ ਵਿਚ 14 ਅਤੇ ਹੁਸ਼ਿਆਰਪੁਰ ਵਿਚ ਕੋਰੋਨਾ ਨੇ 9 ਜਾਨਾਂ ਲਈਆਂ ਹਨ।
Corona Case
ਲੁਧਿਆਣਾ ਅਤੇ ਨਵਾਂਸ਼ਹਿਰ ਵਿਚ 4-4, ਮੋਗਾ, ਮੋਹਾਲੀ ਤੇ ਅੰਮ੍ਰਿਤਸਰ ਵਿਚ 3-3, ਗੁਰਦਾਸਪੁਰ, ਰੋਪੜ, ਤਰਨਤਾਰਨ ਵਿਚ 2-2 ਮੌਤਾਂ ਹੋਈਆਂ ਹਨ। ਲੁਧਿਆਣਾ ਵਿਚ ਸੱਭ ਤੋਂ ਵੱਧ 364 ਨਵੇਂ ਪਾਜ਼ੇਟਿਵ ਮਾਮਲੇ ਅੱਜ ਆਏ। ਜਲੰਧਰ ਵਿਚ 322 ਤੇ ਮੋਹਾਲੀ ਵਿਚ 263 ਨਵੇਂ ਮਾਮਲੇ ਆਏ ਹਨ। ਹੁਣ ਹੋਰ ਕਈ ਜ਼ਿਲ੍ਹਿਆਂ ਵਿਚ ਵੀ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ।