ਢਾਬਾ ਮਾਲਕ ਨੇ ਜਦੋਂ ਪੁਲਿਸ ਤੋਂ ਮੰਗੇ ਖਾਣੇ ਦੇ ਪੈਸੇ ਤਾਂ ਝੁੱਠਾ ਕੇਸ ਬਣਾ ਕੀਤੇ 9 ਗ੍ਰਿਫ਼ਤਾਰ
Published : Mar 24, 2021, 5:50 pm IST
Updated : Mar 24, 2021, 5:50 pm IST
SHARE ARTICLE
Up Police
Up Police

ਉਤਰ ਪ੍ਰਦੇਸ਼ ਦੇ ਏਟਾ ਵਿਚ ਦੇਹਾਤੀ ਕੋਤਵਾਲੀ ਦੇ ਇੰਸਪੈਕਟਰ ਸਮੇਤ 2 ਕਾਂਸਟੇਬਲਾਂ ਨੂੰ ਏਡੀਜੀ...

ਲਖਨਊ: ਉਤਰ ਪ੍ਰਦੇਸ਼ ਦੇ ਏਟਾ ਵਿਚ ਦੇਹਾਤੀ ਕੋਤਵਾਲੀ ਦੇ ਇੰਸਪੈਕਟਰ ਸਮੇਤ 2 ਕਾਂਸਟੇਬਲਾਂ ਨੂੰ ਏਡੀਜੀ ਜੋਨ ਆਗਰਾ ਨੇ ਸਸਪੈਂਡ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਕਰਮਚਾਰੀਆਂ ਉਤੇ ਆਰੋਪ ਹੈ ਕਿ ਉਨ੍ਹਾਂਇ ਨੇ 4 ਫਰਵਰੀ ਨੂੰ ਪਹਿਲਾਂ ਢਾਬੇ ਉਤੇ ਖਾਣਾ ਖਾਇਆ ਅਤੇ ਜਦੋਂ ਢਾਬੇ ਵਾਲੇ ਨੇ ਪੈਸਾ ਮੰਗਿਆ ਤਾਂ ਉਨ੍ਹਾਂ ਨੇ ਢਾਬੇ ਦੇ ਕਰਮਚਾਰੀਆਂ ਨਾਲ ਬਦਤਮੀਜੀ ਕਰਦੇ ਹੋਏ ਪੈਸਾ ਦੇਣ ਤੋਂ ਮਨਾਂ ਕਰ ਦਿੱਤਾ।

Up PoliceUp Police

ਪੈਸੇ ਦੇਣ ਤੋਂ ਮਨਾਂ ਕਰਨ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਕਥਿਤ ਤੌਰ ‘ਤੇ ਫਰਜੀ ਐਨਕਾਉਂਟਰ ਦੀ ਫਰਜੀ ਕਹਾਣੀ ਬਣਾ ਕੇ ਢਾਬਾ ਮਾਲਕ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਵਿਅਕਤੀਆਂ ਨੂੰ ਵੀ ਲੁਟੇਰਾ ਦੱਸਦੇ ਹੋਏ ਗ੍ਰਿਫ਼ਤਾਰ ਕਰ ਲਿਆ। ਜਿਹੜੇ ਉਥੇ ਪਹਿਲਾਂ ਹੀ ਖਾਣਾ ਖਾ ਰਹੇ ਸਨ ਅਤੇ ਪੁਲਿਸ ਕਰਮਚਾਰੀਆਂ ਦੀ ਇਸ ਹਰਕਤ ਦਾ ਵਿਰੋਧ ਕੀਤਾ ਸੀ ਅਤੇ ਢਾਬੇ ਮਾਲਕ ਨੂੰ ਪੈਸਾ ਦੇਣ ਦੀ ਗੱਲ ਪੁਲਿਸ ਕਰਮਚਾਰੀਆਂ ਨੂੰ ਕਹਿ ਰਹੇ ਸਨ।

Up PoliceUp Police

ਏਟਾ ਦੇ ਤਿਹਾਤੀ ਕੋਤਵਾਲੀ ਦੇ ਪੁਲਿਸ ਕਰਮਚਾਰੀਆਂ ਨੇ ਇਨ੍ਹਾਂ ਸਾਰੇ ਵਿਅਕਤੀਆਂ ਉਤੇ ਨਾਜਾਇਜ਼ ਦੇਸੀ ਸ਼ਰਾਬ ਅਤੇ ਭੰਗ ਬਰਾਮਦ ਹੋਣ ਦਾ ਆਰੋਪ ਲਗਾ ਕੇ ਜੇਲ ਭੇਜ ਦਿੱਤਾ। ਇਸ ਗ੍ਰਿਫ਼ਤਾਰੀ ਨੂੰ ਲੈ ਕੇ ਇਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਇਹ ਸਾਰੇ ਸ਼ਰਾਬ ਅਤੇ ਡਰੱਗਜ਼ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਰਾਤ ਸਮੇਂ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ। ਪੁਲਿਸ ਪ੍ਰੈਸ ਨੋਟ ਵਿਚ ਕਿਹਾ ਗਿਆ ਕਿ ਇਨ੍ਹਾਂ ਕੋਲੋਂ ਛੇ ਦੇਸੀ ਰਿਵਾਲਵਰ, 12 ਜਿੰਦਾ ਕਾਰਤੂਸ, ਦੋ ਕਿਲੋ ਗਾਂਜਾ ਅਤੇ 80 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।

Up PoliceUp Police

ਇਸਤੋਂ ਬਾਅਦ ਢਾਬਾ ਮਾਲਕ ਦੇ ਭਰਾ ਪ੍ਰਵੀਨ ਨੇ ਇਸਦੀ ਸ਼ਿਕਾਇਤ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਕੀਤੀ ਅਤੇ ਕਿਹਾ ਕਿ 4 ਫਰਵਰੀ ਨੂੰ ਦੁਪਿਹਰ 2 ਵਜੇ, ਕੁਝ ਪੁਲਿਸ ਕਰਮਚਾਰੀ ਮੇਰੇ ਢਾਬੇ ਉਤੇ ਖਾਣਾ ਖਾ ਰਹੇ ਸਨ। ਮੇਰਾ ਭਰਾ ਵੀ ਉਥੇ ਸੀ, ਮੈਂ ਘਰ ਹੀ ਸੀ, ਇਨ੍ਹਾਂ ਪੁਲਿਸ ਵਾਲਿਆਂ ਨੇ ਖਾਣੇ ਦੇ ਪੈਸੇ ਨਾ ਦੇਣ ਨੂੰ ਲੈ ਕੇ ਮੇਰੇ ਭਰਾ ਦੇ ਨਾਲ ਬਹਿਸ ਕੀਤੀ, ਉਹ ਰੋਜਾਨਾ ਆਉਂਦੇ ਸੀ, ਪਰ ਖਾਣੇ ਦੇ ਪੈਸੇ ਨਹੀ ਦੇ ਰਹੇ ਸੀ। ਕਦੇ-ਕਦੇ ਉਹ 100 ਰੁਪਏ ਦੇ ਦਿੰਦੇ ਸੀ, ਜਦਕਿ ਇਸਤੋਂ ਬਾਅਦ ਚਾਰ ਗੁਣਾ ਜ਼ਿਆਦਾ ਕੀਮਤ ਦਾ ਖਾਣਾ ਖਾ ਜਾਂਦੇ ਸੀ।

ArrestArrest

ਜਦੋਂ ਇਸ ਮਾਮਲੇ ਦੀ ਜਾਂਚ ਆਗਰਾ ਜੋਨੇ ਦੇ ਏਡੀਜੀ ਰਾਜੀਵ ਕ੍ਰਿਸ਼ਨ ਨੇ ਕਰਵਾਈ ਤਾਂ ਨੌਜਵਾਨ ਵੱਲੋਂ ਲਗਾਏ ਗਏ ਆਰੋਪਾਂ ਨੂੰ ਸਹੀ ਪਾਇਆ ਗਿਆ। ਜਿਸਤੋਂ ਬਾਅਦ ਏਡੀਜੀ ਨੇ ਸੰਬੰਧਿਤ ਕਰਮਚਾਰੀਆਂ ਨੂੰ ਲਾਈਨ ਹਾਜਰ ਕਰ ਕੀਤੇ ਅਤੇ ਇਸ ਵਿਚ ਸ਼ਾਮਲ ਪੁਲਿਸ ਕਰਮਚਾਰੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਨੂੰ ਏਟਾ ਤੋਂ ਅਲੀਗੜ੍ਹ ਟ੍ਰਾਂਸਫਰ ਕਰ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement