
''ਪੱਛਮੀ ਬੰਗਾਲ ਵਿਚ ਦੀਦੀ ਦੇ ਕੀਤੇ ਕੰਮ ਬੋਲਦੇ ਨੇ''
ਰਾਣੀਗੰਜ਼ (ਚਰਨਜੀਤ ਸਿੰਘ ਸੁਰਖ਼ਾਬ): ਜਿਉਂ-ਜਿਉਂ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਉਥੇ ਭਾਜਪਾ ਅਤੇ ਟੀਐਮਸੀ ਦੇ ਉਮੀਦਵਾਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਪੱਛਮੀ ਬੰਗਾਲ ਜਾ ਕੇ ਉਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੰਗਾਲ ਆਪਣੇ ਘਰ ਦੀ ਧੀ ਨੂੰ ਹੀ ਚਾਹੁੰਦਾ ਹੈ ਕਿਉਂਕਿ ਮਮਤਾ ਬੈਨਰਜੀ ਨੇ ਪਿਛਲੇ 10 ਸਾਲਾਂ ਵਿਚ ਬਹੁਤ ਸਾਰੇ ਕੰਮ ਕੀਤੇ ਹਨ।
The people of West Bengal And Charnjit singh surkhaab
ਉਹਨਾਂ ਕਿਹਾ ਕਿ ਮਮਤਾ ਬੈਨਰਜੀ ਦੇ ਕੀਤੇ ਕੰਮ ਬੋਲਦੇ ਹਨ। ਉਹਨਾਂ ਨੇ ਸੜਕਾਂ ਪੱਕੀਆਂ ਕਰਵਾਈਆਂ, ਹਰ ਮੋੜ ਤੇ ਪੀਣ ਵਾਲੇ ਪਾਣੀ ਦੇ ਨਲਕੇ ਲਗਵਾਏ। ਸਥਾਨਿਕ ਵਾਸੀ ਸੰਦੀਪ ਖਾਨ ਨੇ ਦੱਸਿਆ ਕਿ ਰੋਜ਼ ਮਰਾ ਦੀ ਜ਼ਿੰਦਗੀ ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਉਨੀਂ ਕਮਾਈ ਨਹੀਂ ਹੈ ਜਿੰਨਾ ਖਰਚਾ ਆ ਜਾਂਦਾ ਹੈ।
The people of West Bengal And Charnjit singh surkhaab
ਉਹਨਾਂ ਦੇ ਮਮਤਾ ਤੇ ਹੋਏ ਹਮਲੇ ਬਾਰੇ ਕਿਹਾ ਕਿ ਮਮਤਾ ਬੈਨਰਜੀ ਤੇ ਭਾਜਪਾ ਨੇ ਜਾਣ ਬੁੱਝ ਕੇ ਹਮਲਾ ਕੀਤਾ ਹੈ। ਉਥੇ ਹੀ ਦੂਜੇ ਪਾਸੇ ਗੁਜਰਾਤ ਤੋਂ ਆਏ ਨੌਜਵਾਨ ਨੇ ਕਿਹਾ ਕਿ ਇਥੇ ਨੌਕਰੀਆਂ ਨਹੀਂ ਹਨ। ਬੰਗਾਲ ਵਿਚ ਕੋਈ ਵੀ ਇੰਡਸਟਰੀ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਮਜ਼ਦੂਰੀ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਜੋ ਮਰਜ਼ੀ ਸਰਕਾਰ ਬਣੇ ਪਰ ਇਥੇ ਇੰਡਸਟਰੀ ਬਣਾਵੇ ਤਾਂ ਜੋ ਕੋਈ ਵੀ ਭੁੱਖਾ ਨਾ ਰਵੇ।
The people of West Bengal And Charnjit singh surkhaab
ਸੋਵੀ ਨਾਮ ਦੇ ਵਿਅਕਤੀ ਨੇ ਕਿਹਾ ਕਿ ਬੰਗਾਲ ਵਿਚ ਤਪਸੀ ਬੈਨਰਜੀ ਹੀ ਜਿੱਤਣਗੇ। ਉਹਨਾਂ ਕਿਹਾ ਭਾਜਪਾ ਸੁਨਾਰ ਪੱਛਮੀ ਬੰਗਾਲ ਨੂੰ ਸੂਨਿਆ (ਜ਼ੀਰੋ) ਪੱਛਮੀ ਬੰਗਾਲ ਬਣਾ ਦੇਵੇਗੀ। ਭਾਜਪਾ ਨੇ ਲੋਕਾਂ ਲਈ ਕੁੱਝ ਵੀ ਨਹੀਂ ਕੀਤਾ। ਰੋਜ਼ਾਨਾ ਲੋੜੀਦੀਆਂ ਵਸਤੂਆਂ ਮਹਿੰਗੀਆਂ ਹੀ ਕਰ ਰਹੇ ਹਨ। ਪੈਟਰਲ, ਡੀਜ਼ਲ ਦੀਆਂ ਕੀਮਤਾਂ ਆਸਮਾਨ ਨੂੰ ਛੂੰਹ ਰਹੀਆਂ ਹਨ। ਉਹਨਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਵਿਦਿਆ ਦਾ ਖੇਤਰ ਵਧੀਆਂ ਨਹੀਂ ਸੀ ਪਰ ਦੀਦੀ ਨੇ ਸਿੱਖਿਆ ਦੇ ਖੇਤਰ ਵੱਲ ਧਿਆਨ ਦਿੱਤਾ। ਸਕੂਲ ਵਿਚ ਮਿਡ ਏ ਮੀਲ ਦੀ ਸੁਵਿਧਾ ਦਿੱਤੀ ਹੈ ਬੱਚਿਆਂ ਨੂੰ ਸਾਈਕਲ ਮੁਹੱਈਆਂ ਕਰਵਾਏ ਹਨ।
The people of West Bengal And Charnjit singh surkhaab
ਸਥਾਨਿਕ ਵਾਸੀ ਪਰਦੀਪ ਸ਼ਰਮਾ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਨੂੰ ਧਰਮਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਗੋਂ ਮਹਿੰਗਾਈ ਨੂੰ ਰੋਕਣਾ ਚਾਹੀਦਾ ਹੈ ਅਤੇ ਵਿਕਾਸ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜਦੋਂ ਕਾਂਗਰਸ ਦੇ ਸਮੇਂ ਤੇ ਪੈਟਰੋਲ ਡੀਜ਼ਲ 30 ਰੁਪਏ ਮਿਲਦਾ ਸੀ ਉਦੋਂ ਕਹਿੰਦੇ ਸਨ ਮਨਮੋਹਣ ਸਿੰਘ ਲੁੱਟ ਰਿਹਾ ਹੈ ਤੇ ਹੁਣ ਆਪਣੀ ਵਾਰੀ ਵਿਚ ਉਹੀ ਪੈਟਰੋਲ 100 ਰੁਪਏ ਦੇ ਪਾਰ ਪਹੁੰਚਣ ਵਾਲਾ ਹੈ ਹੁਣ ਕੋਈ ਬੋਲ ਨਹੀਂ ਰਿਹਾ।