ਇਕ ਸਾਲ 'ਚ ਖ਼ਤਮ ਹੋ ਜਾਣਗੇ ਟੌਲ ਪਲਾਜ਼ਾ, GPS ਅਧਾਰਤ ਹੋਵੇਗਾ ਟੋਲ ਸਿਸਟਮ: ਨਿਤਿਨ ਗਡਕਰੀ
Published : Mar 24, 2021, 11:59 am IST
Updated : Mar 24, 2021, 3:19 pm IST
SHARE ARTICLE
Nitin Gadkari
Nitin Gadkari

ਜਿਸ ਤੋਂ ਬਾਅਦ ਲਗਪਗ 93 ਪ੍ਰਤੀਸ਼ਤ ਵਾਹਨਾਂ ਤੋਂ FAStag ਰਾਹੀ ਟੋਲ ਦੀ ਅਦਾਇਗੀ ਕੀਤੀ ਜਾ ਰਹੀ ਹੈ। 

ਨਵੀਂ ਦਿੱਲੀ: ਲੋਕ ਸਭਾ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟੌਲ ਪਲਾਜ਼ਿਆਂ ਨੂੰ ਲੈ ਕੇ ਅੱਜ ਵੱਡਾ ਐਲਾਨ ਕੀਤਾ ਹੈ। ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਅਗਲੇ ਇਕ ਸਾਲ 'ਚ ਸਾਰੇ ਟੌਲ ਪਲਾਜ਼ਾ ਖ਼ਤਮ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ 'ਚ ਤਕਨਾਲੋਜੀ ਦੀ ਮਦਦ ਨਾਲ ਲੋਕਾਂ ਨੂੰ ਉਨਾਂ ਹੀ ਟੌਲ ਚੁਕਾਉਣਾ ਹੋਵੇਗਾ, ਜਿਨ੍ਹਾਂ ਉਹ ਸੜਕ 'ਤੇ ਚੱਲਣਗੇ। ਗਡਕਰੀ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਗੁਰਜੀਤ ਔਜਲਾ, ਦੀਪਕ ਬੈਜ ਅਤੇ ਕੁੰਵਰ ਦਾਨਿਸ਼ ਅਲੀ ਦੇ ਪ੍ਰਸ਼ਨਾਂ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। 

Nitin GadkariNitin Gadkari

FAStag ਲਾਜ਼ਮੀ
ਇਸ ਸਾਲ ਸਾਰੇ ਟੋਲ ਬੂਥਾਂ 'ਤੇ FAStag ਲਾਜ਼ਮੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਲਗਪਗ 93 ਪ੍ਰਤੀਸ਼ਤ ਵਾਹਨਾਂ ਤੋਂ FAStag ਰਾਹੀ ਟੋਲ ਦੀ ਅਦਾਇਗੀ ਕੀਤੀ ਜਾ ਰਹੀ ਹੈ। 

fastagfastag

ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਅੰਦਰ ਬਣੇ ਟੌਲ ਪਹਿਲੇ ਸਾਲ ਹਟਾ ਦਿੱਤੇ ਜਾਣਗੇ। ਅਜਿਹੇ ਟੌਲਾਂ ਵਿੱਚ ਚੋਰੀਆਂ ਬਹੁਤ ਹੁੰਦੀਆਂ ਸਨ। ਹੁਣ ਗੱਡੀਆਂ ਵਿੱਚ ਜੀਪੀਐੱਸ ਪ੍ਰਣਾਲੀ ਲੱਗਾ ਦਿੱਤੀ ਜਾਵੇਗੀ ਜਿਸ ਦੀ ਮਦਦ ਨਾਲ ਟੌਲ ਟੈਕਸ ਦਾ ਭੁਗਤਾਨ ਸੌਖਾ ਹੋ ਜਵੇਗਾ। ਇਸ ਤੋਂ ਬਾਅਦ ਸ਼ਹਿਰ ਦੇ ਅੰਦਰ ਅਜਿਹੇ ਟੌਲਾਂ ਦੀ ਲੋੜ ਹੀ ਨਹੀਂ ਰਹੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement