ਅੰਮ੍ਰਿਤਪਾਲ ਸਿੰਘ ਮਾਮਲੇ 'ਚ ਕੁਮਾਰ ਵਿਸ਼ਵਾਸ ਦੀ ਐਂਟਰੀ, ਕਿਹਾ - ਸਾਲ ਪਹਿਲਾਂ ਦਿੱਤੀ ਸੀ ਚਿਤਾਵਨੀ 

By : KOMALJEET

Published : Mar 24, 2023, 2:50 pm IST
Updated : Mar 24, 2023, 2:50 pm IST
SHARE ARTICLE
Kumar vishvas
Kumar vishvas

ਇਹ ਸਭ ਅਚਾਨਕ ਨਹੀਂ ਹੋਇਆ, ਖ਼ਤਰਾ ਵੱਡਾ ਹੈ : ਕੁਮਾਰ ਵਿਸ਼ਵਾਸ 

ਨਵੀਂ ਦਿੱਲੀ : ਪੰਜਾਬ 'ਚ ਭਖੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਹੁਣ ਕੁਮਾਰ ਵਿਸ਼ਵਾਸ ਦੀ ਐਂਟਰੀ ਹੋ ਗਈ ਹੈ। ਕੁਮਾਰ ਵਿਸ਼ਵਾਸ ਨੇ ਇੱਕ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਲਿਖਿਆ ਕਿ ਇਹ ਸਭ ਅਚਾਨਕ ਨਹੀਂ ਹੋ ਰਿਹਾ। ਇਸ ਬਾਰੇ ਇਕ ਸਾਲ ਪਹਿਲਾਂ ਚਿਤਾਵਨੀ ਦਿੱਤੀ ਗਈ ਸੀ ਪਰ ਉਦੋਂ ਦੇਸ਼ ਨੇ ਇਸ ਦਾ ਮਜ਼ਾਕ ਉਡਾਇਆ।

ਕੁਮਾਰ ਵਿਸ਼ਵਾਸ ਨੇ ਅੱਗੇ ਲਿਖਿਆ, ''ਖ਼ਤਰਾ ਬਹੁਤ ਵੱਡਾ ਹੈ, ਪਰ ਸਿਆਸੀ ਪਾਰਟੀਆਂ ਦਿੱਲੀ ਦੇ ਬੌਣੇ ਦੀ ਯੋਜਨਾ ਨੂੰ ਨਹੀਂ ਫੜ ਸਕਣਗੀਆਂ।'' ਕੁਮਾਰ ਨੇ ਲਿਖਿਆ ਕਿ ਵਿਸ਼ਵ ਭਰ ਵਿਚ ਭਾਰਤੀਆਂ, ਭਾਰਤੀ ਸੰਸਥਾਵਾਂ ਅਤੇ ਦੁਨੀਆ ਭਰ ਦੇ ਮੰਦਰਾਂ 'ਤੇ ਹਮਲੇ,  ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੀ ਸ਼ਹਾਦਤ ਵਾਲੇ ਦਿਨ ਖੁੱਲ੍ਹੇਆਮ ਗੱਦਾਰ ਕਹਿਣਾ, ਇਹ ਸਭ ਅਚਾਨਕ ਨਹੀਂ ਹੋ ਰਿਹਾ ਹੈ।

TweetTweet

ਕੁਮਾਰ ਵਿਸ਼ਵਾਸ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਇੱਕ ਗ਼ਰਮਖ਼ਿਆਲੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਗੱਦਾਰ ਕਹਿੰਦਾ ਹੋਇਆ ਸੁਣਿਆ ਜਾ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਭਗਤ ਸਿੰਘ ਨੇ ਸਿੱਖ ਕੌਮ ਨੂੰ ਅੱਤਵਾਦੀ ਸਾਬਤ ਕਰ ਦਿੱਤਾ। ਉਹ ਅੱਗੇ ਕਹਿ ਰਿਹਾ ਹੈ, ''ਪੰਥ ਦੇ ਸਰਦਾਰ ਉਹ ਹਨ ਜੋ ਖਾਲਸਾ ਰਾਜ ਦੀ ਗੱਲ ਕਰਦੇ ਹਨ, ਹਰ ਪਾਸੇ ਖਾਲਿਸਤਾਨ ਦੀ ਗੱਲ ਕਰਦੇ ਹਨ।''

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 'ਆਪ' ਦੇ ਸਾਬਕਾ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਇਲਜ਼ਾਮ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਉਹ ਸੱਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਕੁਮਾਰ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਉਨ੍ਹਾਂ ਦੇ ਨਾਲ ਹੁੰਦੇ ਸਨ ਤਾਂ ਕੇਜਰੀਵਾਲ ਉਨ੍ਹਾਂ ਨੂੰ ਆਪਣੀਆਂ ਯੋਜਨਾਵਾਂ ਬਾਰੇ ਦੱਸਦੇ ਸਨ। ਕੁਮਾਰ ਵਿਸ਼ਵਾਸ ਅਨੁਸਾਰ ਇੱਕ ਦਿਨ ਕੇਜਰੀਵਾਲ ਨੇ ਉਨ੍ਹਾਂ ਨੂੰ ਕਿਹਾ, ''ਮੈਂ ਜਾਂ ਤਾਂ ਪੰਜਾਬ ਦਾ ਮੁੱਖ ਮੰਤਰੀ ਬਣਾਂਗਾ ਜਾਂ ਇੱਕ ਆਜ਼ਾਦ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਬਣਾਂਗਾ।''  

Location: India, Delhi, New Delhi

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement