
ਅਧਿਕਾਰੀਆਂ ਨੇ ਦਸਿਆ ਕਿ ਸੰਵੇਦਨਸ਼ੀਲ ਇਲਾਕਿਆਂ ’ਚ ਫਲੈਗ ਮਾਰਚ ਕੀਤੇ ਗਏ
ਅਲੀਗੜ੍ਹ: ਅਲੀਗੜ੍ਹ ਸ਼ਹਿਰ ਦੀਆਂ ਘੱਟੋ-ਘੱਟ ਦੋ ਮਸਜਿਦਾਂ ਨੂੰ ਹੋਲੀ ਦੇ ਮੌਕੇ ’ਤੇ ਰੰਗਾਂ ਤੋਂ ਬਚਣ ਲਈ ਸਾਵਧਾਨੀ ਦੇ ਤੌਰ ’ਤੇ ਤਰਪਾਲ ਨਾਲ ਢੱਕ ਦਿਤਾ ਗਿਆ ਹੈ। ਸਰਕਲ ਅਫਸਰ (ਸਿਟੀ) ਅਭੈ ਪਾਂਡੇ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਸਬਜ਼ੀ ਮੰਡੀ ’ਚ ਹਲਵਾਈਆਂ ਮਸਜਿਦ ਅਤੇ ਸਿਟੀ ਕੋਤਵਾਲੀ ਖੇਤਰ ’ਚ ਦਿੱਲੀ ਗੇਟ ’ਤੇ ਇਕ ਹੋਰ ਮਸਜਿਦ ਸਮੇਤ ਘੱਟੋ-ਘੱਟ ਦੋ ਮਸਜਿਦਾਂ ਨੂੰ ਤਰਪਾਲਾਂ ਨਾਲ ਢੱਕ ਦਿਤਾ ਗਿਆ ਹੈ ਤਾਂ ਜੋ ਹੋਲੀ ਦੌਰਾਨ ਕੋਈ ਵੀ ਵਿਅਕਤੀ ਉਨ੍ਹਾਂ ’ਤੇ ਰੰਗ ਨਾ ਸੁੱਟ ਸਕੇ। ਅਧਿਕਾਰੀਆਂ ਨੇ ਦਸਿਆ ਕਿ ਸੰਵੇਦਨਸ਼ੀਲ ਇਲਾਕਿਆਂ ’ਚ ਫਲੈਗ ਮਾਰਚ ਕੀਤੇ ਗਏ ਅਤੇ ਪੁਰਾਣੇ ਸ਼ਹਿਰ ਦੇ ਇਲਾਕਿਆਂ ’ਚ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ। ਪਾਂਡੇ ਨੇ ਕਿਹਾ ਕਿ ਹੋਲੀ ਤੋਂ ਪਹਿਲਾਂ ’ਤੇ ਸ਼ਾਂਤੀ ਬਣਾਈ ਰੱਖਣ ਲਈ ਸ਼ਹਿਰ ’ਚ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ ਹੈ।