
ਜਹਾਜ਼ ’ਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਤੇ ਡੀਜੀਪੀ ਡਾ. ਅਤੁਲ ਵਰਮਾ ਸਨ ਮੌਜੂਦ
ਸ਼ਿਮਲਾ ਦੇ ਜੁੱਬਰਹੱਟੀ ਹਵਾਈ ਅੱਡੇ ’ਤੇ ਅੱਜ ਸਵੇਰੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਿੱਲੀ ਤੋਂ ਸ਼ਿਮਲਾ ਆਏ ਰਿਲਾਇੰਸ ਏਅਰ ਦੇ ਏਟੀਆਰ ਜਹਾਜ਼ ਨੂੰ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ। ਇਸ ਤੋਂ ਪਹਿਲਾਂ ਜਹਾਜ਼ ਅੱਧੇ ਰਨਵੇਅ ’ਤੇ ਉਤਰਿਆ। ਇਸ ਤੋਂ ਬਾਅਦ ਸ਼ਿਮਲਾ ਤੋਂ ਧਰਮਸ਼ਾਲਾ ਜਾਣ ਵਾਲੀ ਉਡਾਣ ਵੀ ਰੱਦ ਕਰ ਦਿਤੀ ਗਈ।
ਦਿੱਲੀ ਤੋਂ ਸ਼ਿਮਲਾ ਪਹੁੰਚੇ ਇਸ ਜਹਾਜ਼ ਵਿਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਡੀਜੀਪੀ ਡਾ. ਅਤੁਲ ਵਰਮਾ ਵੀ ਮੌਜੂਦ ਸਨ। ਹਾਲਾਂਕਿ, ਏਅਰਲਾਈਨ ਨੇ ਐਮਰਜੈਂਸੀ ਬ੍ਰੇਕ ਲਗਾਉਣ ਤੋਂ ਪਹਿਲਾਂ ਯਾਤਰੀਆਂ ਨੂੰ ਸੁਚੇਤ ਕਰ ਦਿਤਾ ਸੀ। ਦਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਵਿੱਚ ਐਮਰਜੈਂਸੀ ਬ੍ਰੇਕ ਲਗਾਉਣੇ ਪਏ।
ਜ਼ਾਹਿਰ ਹੈ ਕਿ ਇਹ ਉਡਾਣ ਸ਼ਿਮਲਾ ਤੋਂ ਧਰਮਸ਼ਾਲਾ ਲਈ ਉਡਾਣ ਭਰਦੀ ਹੈ, ਇਸ ਤੋਂ ਬਾਅਦ ਸ਼ਿਮਲਾ ਤੋਂ ਧਰਮਸ਼ਾਲਾ ਦੀ ਉਡਾਣ ਵੀ ਰੱਦ ਕਰ ਦਿਤੀ ਗਈ ਹੈ। ਜੁੱਬਰਹੱਟੀ ਹਵਾਈ ਅੱਡੇ ਦੇ ਕਾਰਜਕਾਰੀ ਨਿਰਦੇਸ਼ਕ ਕੇਪੀ ਸਿੰਘ ਨੇ ਕਿਹਾ ਕਿ ਜਹਾਜ਼ ਵਿਚ ਤਕਨੀਕੀ ਖ਼ਰਾਬੀ ਹੈ। ਧਰਮਸ਼ਾਲਾ ਜਾਣ ਵਾਲੀ ਉਡਾਣ ਰੱਦ ਕਰ ਦਿਤੀ ਗਈ ਹੈ।