
ਸ਼੍ਰੀਲੰਕਾ ਹਮਲੇ ਵਿਚ 321 ਲੋਕਾਂ ਦੀ ਮੌਤ ਅਤੇ 500 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਸਨ
ਨਵੀਂ ਦਿੱਲੀ- ਈਸਟਰ ਦੇ ਮੌਕੇ ਤੇ ਸ਼੍ਰੀਲੰਕਾ ਵਿਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਨੇ ਨਾ ਸਿਰਫ਼ 300 ਲੋਕਾਂ ਦੀ ਜਾਨ ਲਈ ਬਲਕਿ ਪੂਰੀ ਦੁਨੀਆ ਵਿਚ ਦਹਿਸ਼ਤ ਫੈਲਾ ਦਿੱਤੀ ਪਰ ਹੁਣ ਇਸ ਧਮਾਕੇ ਨੂੰ ਲੈ ਕੇ ਰੋਜ਼ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਈਸਟਰ ਦੇ ਮੌਕੇ ਤੇ ਹੋਏ ਸੀਰੀਅਲ ਬੰਬ ਬਲਾਸਟ ਨੂੰ ਲੈ ਕੇ ਭਾਰਤੀ ਖੂਫੀਆ ਅਧਿਕਾਰੀਆਂ ਨੇ ਪਹਿਲਾਂ ਹੀ ਸ਼੍ਰੀਲੰਕਾਂ ਦੇ ਖੂਫੀਆ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਸੀ। ਇਸ ਮਾਮਲੇ ਦੇ ਤਿੰਨ ਜਾਣਕਾਰ ਸੂਤਰਾਂ ਨੇ ਕਿਹਾ ਕਿ ਭਾਰਤੀ ਇੰਟੈਲੀਜੈਂਸ ਨੇ ਕੋਲੰਬੋ ਸੀਰੀਅਲ ਬੰਬ ਬਲਾਸਟ ਦੀ ਜਾਣਕਾਰੀ ਕਰੀਬ 2 ਘੰਟੇ ਪਹਿਲਾਂ ਸ਼੍ਰੀਲੰਕਾ ਦੇ ਇੰਟੈਲੀਜੈਂਸ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਸੀ।
Two Hours Before the Sri Lanka Attack India Had Given to Sri Lankan!
ਹਮਲਾਵਾਰਾਂ ਨੇ ਈਸਟਰ ਦੇ ਮੌਕੇ ਭੀੜ ਵਾਲੇ ਸਥਾਨਾਂ ਨੂੰ ਹੀ ਨਿਸ਼ਾਨਾ ਬਣਾਇਆ। ਅਤਿਵਾਦੀਆਂ ਨੇ ਤਿੰਨ ਗਿਰਜਾਘਰਾਂ ਅਤੇ 4 ਹੋਟਲਾਂ ਵਿਚ ਵਿਸਫੋਟ ਕੀਤਾ, ਜਿਸ ਵਿਚ 321 ਲੋਕਾਂ ਦੀ ਮੌਤ ਅਤੇ 500 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਸਨ। ਦੱਸ ਦਈਏ ਕਿ ਸ਼ੀਤ ਯੁੱਧ ਤੋਂ ਬਾਅਦ ਇਹ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਦਹਿਸ਼ਤ ਵਾਲਾ ਦਿਨ ਸੀ। ਸ਼੍ਰੀਲੰਕਾ ਵਿਚ ਹੋਏ ਇਨ੍ਹਾਂ ਹਮਲਿਆਂ ਦੀ ਜਿੰਮੇਵਾਰੀ ਅਤਿਵਾਦੀ ਸੰਗਠਨ ਆਈਐਸਆਈਐਸ ਨੇ ਲਈ ਹਾਲਾਂਕਿ ਉਨ੍ਹਾਂ ਨੇ ਹਮਲਿਆਂ ਨੂੰ ਲੈ ਕੇ ਦਾਅਵੇ ਚਾਹੇ ਕੀਤੇ ਹਨ ਪਰ ਕੋਈ ਵੀ ਸਬੂਤ ਪੇਸ਼ ਨਹੀਂ ਕੀਤੇ।
Two Hours Before the Sri Lanka Attack India Had Given to Sri Lankan!
ਇਕ ਸ਼੍ਰੀਲੰਕਾ ਅਤੇ ਇਕ ਭਾਰਤ ਸਰਕਾਰ ਦੇ ਸੂਤਰ ਨੇ ਕਿਹਾ ਕਿ ਭਾਰਤੀ ਖੂਫੀਆ ਅਧਿਕਾਰੀਆਂ ਨੇ ਪਹਿਲੇ ਵਿਸਫੋਟ ਤੋਂ ਕਰੀਬ 2 ਘੰਟੇ ਪਹਿਲਾਂ ਆਪਣੇ ਸ਼੍ਰੀਲੰਕਾਈ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਇਹ ਘਟਨਾ ਹੋਣ ਦੀ ਜਾਣਕਾਰੀ ਦਿੱਤੀ ਸੀ। ਇੱਕ ਹੋਰ ਸ਼੍ਰੀਲੰਕਾਈ ਰੱਖਿਆ ਸੂਤਰ ਨੇ ਕਿਹਾ ਕਿ ਪਹਿਲੇ ਹਮਲੇ ਤੋਂ ਕੁੱਝ ਘੰਟੇ ਪਹਿਲਾਂ ਇੱਕ ਚਿਤਾਵਨੀ ਆਈ ਸੀ। ਸ਼੍ਰੀਲੰਕਾ ਦੇ ਇੱਕ ਸੂਤਰ ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਭਾਰਤੀ ਅਧਿਕਾਰੀਆਂ ਵਲੋਂ ਇੱਕ ਚਿਤਾਵਨੀ ਵੀ ਭੇਜੀ ਗਈ ਸੀ।
Two Hours Before the Sri Lanka Attack India Had Given to Sri Lankan!
ਭਾਰਤ ਸਰਕਾਰ ਦੇ ਸੂਤਰ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਸੁਨੇਹੇ 4 ਅਪ੍ਰੈਲ ਅਤੇ 20 ਅਪ੍ਰੈਲ ਨੂੰ ਸ਼੍ਰੀਲੰਕਾ ਦੇ ਖੂਫੀਆ ਏਜੰਟ ਨੂੰ ਦਿੱਤੇ ਗਏ ਸਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੋਨਾਂ ਨੇ ਇਸ ਟਿੱਪਣੀ ਉੱਤੇ ਜਵਾਬ ਨਹੀਂ ਦਿੱਤਾ, ਉਥੇ ਹੀ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮ ਸਿੰਘੇ ਨੇ ਕਿਹਾ ਹੈ ਕਿ ਹੁਣ ਵੀ ਕੁੱਝ ਲੋਕ ਵਿਸਫੋਟਕਾਂ ਦੇ ਨਾਲ ਫਰਾਰ ਹਨ ਜਿਸ ਨਾਲ ਹਮਲਿਆਂ ਦਾ ਖ਼ਤਰਾ ਹੈ।