ਜਾਣੋ ਕਿਉਂ ਮਨਾਇਆ ਜਾਂਦਾ ਹੈ ਗੁੱਡ ਫ੍ਰਾਈਡੇ ਅਤੇ ਈਸਟਰ ਸੰਡੇ
Published : Apr 19, 2019, 4:27 pm IST
Updated : Apr 10, 2020, 9:37 am IST
SHARE ARTICLE
Good Friday
Good Friday

ਇਸਾਈਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿਚੋਂ ਗੁੱਡ ਫ੍ਰਾਈਡੇ ਅਤੇ ਈਸਟਰ ਬਹੁਤ ਮਹੱਤਵਪੂਰਨ ਤਿਉਹਾਰ ਹਨ।

ਭਾਰਤ ਵਿਚ ਹਰ ਵਰਗ ਦੇ ਲੋਕ ਰਹਿੰਦੇ ਹਨ ਅਤੇ ਸਵਿਧਾਨ ਵਿਚ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਮਿਲੇ ਹਨ। ਇੱਥੇ ਹਰ ਜਾਤ ਦੇ ਲੋਕ ਅਪਣੇ ਤਿਉਹਾਰ ਅਪਣੇ ਤਰੀਕਿਆਂ ਨਾਲ ਮਨਾਉਂਦੇ ਹਨ। ਇਸਾਈਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ਵਿਚੋਂ ਗੁੱਡ ਫ੍ਰਾਈਡੇ ਅਤੇ ਈਸਟਰ ਬਹੁਤ ਮਹੱਤਵਪੂਰਨ ਤਿਉਹਾਰ ਹਨ। ਇਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਗੁੱਡ ਫ੍ਰਾਈਡੇ ਸ਼ੁੱਕਰਵਾਰ ਅਤੇ ਈਸਟਰ ਐਤਵਾਰ ਨੂੰ ਮਨਾਇਆ ਜਾਂਦਾ ਹੈ ਜੋ ਕਿ ਉਹਨਾਂ ਦੇ ਸਮਾਜ ਲਈ ਬਹੁਤ ਹੀ ਪਵਿੱਤਰ ਸ਼ੁੱਕਰਵਾਰ ਅਤੇ ਐਤਵਾਰ ਵਿਚੋਂ ਇਕ ਹੈ।

ਗੁੱਡ ਫ੍ਰਾਈਡੇ ਦਾ ਇਤਿਹਾਸ

ਗੁੱਡ ਫ੍ਰਾਈਡੇ ਇਕ ਅਜਿਹਾ ਦਿਨ ਸੀ ਜਿਸ ਦਿਨ ਈਸਾ ਮਸੀਹ ਨੂੰ ਸੂਲੀ ‘ਤੇ ਚੜਾਉਣ ਦੀ ਘਟਨਾ ਘਟੀ ਸੀ। ਕਿਹਾ ਜਾਂਦਾ ਹੈ ਕਿ ਮਸੀਹ ਨੇ ਬਹੁਤ ਮੁਸ਼ਕਿਲ ਤਿਆਗ ਅਤੇ ਆਤਮ ਬਲਿਦਾਨ ਕੀਤੇ। ਅੱਜ ਲੋਕ ਉਹਨਾਂ ਦੀ ਸਿੱਖਿਆ ਦੀ ਪਾਲਣਾ ਕਰਦੇ ਹੋਏ ਉਹਨਾਂ ਦੇ ਇਸ ਬਲਿਦਾਨ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਲਈ ਵਰਤ ਰੱਖਦੇ ਹਨ। ਗੁੱਡ ਫ੍ਰਾਈਡੇ ਤੋਂ ਤਿੰਨ ਦਿਨ ਬਾਅਦ ਈਸਾ ਮਸੀਹ ਦੇ ਜਿੰਦਾ ਹੋਣ ਦੀ ਖੁਸ਼ੀ ਵਿਚ ਈਸਟਰ ਮਨਾਇਆ ਜਾਂਦਾ ਹੈ।

ਗੁੱਡ ਫ੍ਰਾਈਡੇ ਦੇ ਤੱਥ

ਇਸਾਈ ਧਰਮ ਅਨੁਸਾਰ ਈਸਾ ਮਸੀਹ ਪਰਮਾਤਮਾ ਦੇ ਪੁੱਤਰ ਹਨ। ਉਹਨਾਂ ਨੂੰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਸ ਸਮੇਂ ਯਹੂਦੀਆਂ ਦੇ ਕੱਟੜਪੰਥੀ ਰੱਬੀਆਂ ਨੇ ਮਸੀਹ ਦਾ ਪੂਰਾ ਵਿਰੋਧ ਕੀਤਾ। ਅਜਿਹੇ ਵਿਚ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਪੌਂਟੀਅਸ ਪਿਲਾਟੇ ਨੇ ਮਸੀਹ ਨੂੰ ਸੂਲੀ ‘ਤੇ ਚੜਾ ਕੇ ਮਾਰਨ ਦੇ ਹੁਕਮ ਦਿੱਤੇ ਪਰ ਅਪਣੇ ਕਾਤਲਾਂ ਦਾ ਵਿਰੋਧ ਕਰਨ ਦੀ ਬਜਾਏ ਮਸੀਹ ਨੇ ਉਹਨਾਂ ਲਈ ਪ੍ਰਾਰਥਨਾ ਕਰਦੇ ਹੋਏ ਕਿਹਾ, ‘ਹੇ ਪਰਮਾਤਮਾ! ਇਹਨਾਂ ਨੂੰ ਮਾਫ ਕਰਿਓ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ’। ਜਿਸ ਦਿਨ ਈਸਾ ਮਸੀਹ ਨੂੰ ਸੂਲੀ ‘ਤੇ ਚੜਾਇਆ ਗਿਆ ਉਸ ਦਿਨ ਸ਼ੁੱਕਰਵਾਰ ਸੀ। ਇਸ ਕਰਕੇ ਉਸ ਦਿਨ ਨੂੰ ਗੁੱਡ ਫ੍ਰਾਈਡੇ ਕਿਹਾ ਜਾਣ ਲੱਗਿਆ।

ਕਿਵੇਂ ਮਨਾਇਆ ਜਾਂਦਾ ਹੈ ਗੁੱਡ ਫ੍ਰਾਈਡੇ ਅਤੇ ਈਸਟਰ ਸੰਡੇ

ਗੁੱਡ ਫ੍ਰਾਈਡੇ ਤੋਂ 40 ਦਿਨ ਪਹਿਲਾਂ ਹੀ ਈਸਾਈਆਂ ਦੇ ਘਰਾਂ ਵਿਚ ਪ੍ਰਾਰਥਨਾ ਅਤੇ ਵਰਤ ਸ਼ੁਰੂ ਹੋ ਜਾਂਦੇ ਹਨ। ਇਸ ਵਰਤ ਵਿਚ ਸ਼ਾਕਾਹਾਰੀ ਭੋਜਨ ਖਾਧਾ ਜਾਂਦਾ ਹੈ। ਗੁੱਡ ਫ੍ਰਾਈਡੇ ਵਾਲੇ ਦਿਨ ਲੋਕ ਚਰਚ ਜਾਂਦੇ ਹਨ ਅਤੇ ਮਸੀਹ ਦੀ ਯਾਦ ਵਿਚ ਸੋਗ ਮਨਾਉਂਦੇ ਹਨ। ਇਸਦੇ ਨਾਲ ਹੀ ਗੁੱਡ ਫ੍ਰਾਈਡੇ ਵਾਲੇ ਦਿਨ ਈਸਾ ਦੇ ਆਖਰੀ ਸੱਤ ਵਾਕਾਂ ਦੀ ਵਿਸ਼ੇਸ਼ ਵਿਆਖਿਆ ਕੀਤੀ ਜਾਂਦੀ ਹੈ। ਇਸ ਤੋਂ ਤਿੰਨ ਦਿਨ ਬਾਅਦ ਈਸਾ ਮਸੀਹ ਦੇ ਜਿੰਦਾ ਹੋਣ ਦੀ ਖੁਸ਼ੀ ਵਿਚ ਇਸਾਈ ਲੋਕ ਭੋਜ ਵਿਚ ਭਾਗ ਲੈਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ ਤੇ ਇਕ ਦੂਜੇ ਨੂੰ ਤੋਹਫੇ ਦਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement