
ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਪਛਾਣ 'ਚ ਕੁੱਤੇ ਇਕ ਅਹਿਮ ਭੁਮਿਕਾ ਨਿਭਾ ਸਕਦੇ ਹਨ। ਅਜਿਹਾ ਕਹਿਣਾ ਹੈ ਕੇਂਦਰੀ ਗ੍ਰਹਿ ਮੰਤਰਾਲਾ ਤਹਿਤ ਸਨਿਫ਼ਰ ਡੌਗ
ਨਵੀਂ ਦਿੱਲੀ, 23 ਅਪ੍ਰੈਲ: ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਪਛਾਣ 'ਚ ਕੁੱਤੇ ਇਕ ਅਹਿਮ ਭੁਮਿਕਾ ਨਿਭਾ ਸਕਦੇ ਹਨ। ਅਜਿਹਾ ਕਹਿਣਾ ਹੈ ਕੇਂਦਰੀ ਗ੍ਰਹਿ ਮੰਤਰਾਲਾ ਤਹਿਤ ਸਨਿਫ਼ਰ ਡੌਗ ਵਿਭਾਗ ਨਾਲ ਜੁੜੇ ਇਕ ਵੈਟਰਨਰੀ ਡਾਕਟਰ ਦਾ। ਉਨ੍ਹਾਂ ਦਾ ਮੰਨਣਾ ਹੈ ਕਿ ਕੋਵਿਡ 19 ਦੇ ਰੋਗੀਆਂ ਦੀ ਜਾਂਚ ਲਈ ਮੈਡੀਕਲ ਡਿਟੈਕਸ਼ਨ ਡੌਗਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਗ੍ਰਹਿ ਮੰਤਰਾਲਾ ਦੇ ਪੁਲਿਸ ਸੈੱਲ ਦੇ ਸਲਾਹਕਾਰ ਨਿਰਦੇਸ਼ਕ ਕਰਨਲ ਡਾ. ਪੀਕੇ ਚੁਗ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੁਨੀਆਂ ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸਕ੍ਰੀਨਿੰਗ ਲਈ ਮੈਡੀਕਲ ਡਿਟੈਕਸ਼ਨ ਡੌਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਭਾਰਤ ਵਿਚ ਪੀੜਤ ਲੋਕਾਂ ਦੀ ਗਿਣਤੀ 21000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਜਦਕਿ ਅੰਤਰਰਾਸ਼ਟਰੀ ਪੱਧਰ 'ਤੇ ਮਰੀਜ਼ਾਂ ਦੀ ਗਿਣਤੀਆਂ ਦੀ 25 ਲੱਖ ਦੇ ਪਾਰ ਹੈ।
File photo
ਕਰਨਲ ਚੁਗ ਨੇ ਦਸਿਆ ਕਿ ਮੈਡੀਕਲ ਡਿਟੈਕਸ਼ਨ ਡੌਗ ਦਾ ਮਤਲਬ ਕੁੱਤਿਆਂ ਵਲੋਂ ਕਿਸੇ ਮੈਡੀਕਲ ਬਿਮਾਰੀ ਦੀ ਪਛਾਣ ਕਰਨਾ ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਾਂ ਕਿ ਕੁੱਤੇ ਵਿਸਫ਼ੋਟਕ ਅਤੇ ਡਰੱਗਜ਼ ਦੀ ਖੋਜ ਕਰਨ ਵਿਚ ਮਾਹਰ ਹੁੰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੁੱਤਿਆਂ ਨੂੰ ਕਈ ਹੋਰ ਚੀਜ਼ਾਂ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚੋਂ ਮੈਡੀਕਲ ਡਿਟੈਕਸ਼ਨ ਇਕ ਉਭਰਦਾ ਹੋਇਆ ਵਿਸ਼ਾ ਹੈ, ਜਿਸ 'ਤੇ ਬਹੁਤ ਕੰਮ ਕੀਤਾ ਗਿਆ ਹੈ। ਵਿਦੇਸ਼ਾਂ ਵਿਚ ਵੱਖ ਵੱਖ ਤਰ੍ਹਾਂ ਦੇ ਕੈਂਸਰ ਦਾ ਪਤਾ ਲਾਉਣ ਵਿਚ ਵੀ ਇਨ੍ਹਾਂ ਦੀ ਸਫ਼ਲਤਾਪੂਰਵਕ ਵਰਤੋਂ ਕੀਤੀ ਗਈ ਹੈ। (ਏਜੰਸੀ)