
ਦਿੱਲੀ ਗੇਟ ਸਥਿਤ ਬਾਲ ਸੁਧਾਰ ਘਰ ਤੋਂ 11 ਬੱਚੇ ਸੁਰੱਖਿਆ ਗਾਰਡਾਂ ਨਾਲ ਕੁੱਟਮਾਰ ਕਰ ਕੇ ਭੱਜ ਗਏ। ਬਾਲ ਸੁਧਾਰ ਘਰ ਵਿਚ ਫ਼ਿਲਹਾਲ ਕੁਲ 13 ਬੱਚੇ ਸਨ, ਜਿ
ਨਵੀਂ ਦਿੱਲੀ, 23 ਅਪ੍ਰੈਲ : ਦਿੱਲੀ ਗੇਟ ਸਥਿਤ ਬਾਲ ਸੁਧਾਰ ਘਰ ਤੋਂ 11 ਬੱਚੇ ਸੁਰੱਖਿਆ ਗਾਰਡਾਂ ਨਾਲ ਕੁੱਟਮਾਰ ਕਰ ਕੇ ਭੱਜ ਗਏ। ਬਾਲ ਸੁਧਾਰ ਘਰ ਵਿਚ ਫ਼ਿਲਹਾਲ ਕੁਲ 13 ਬੱਚੇ ਸਨ, ਜਿਨ੍ਹਾਂ ਵਿਚੋਂ 11 ਭੱਜ ਗਏ। ਇਥੇ ਉਨ੍ਹਾਂ ਬੱਚਿਆਂ ਨੂੰ ਰਖਿਆ ਗਿਆ ਹੈ, ਜੋ ਕਈ ਵਾਰ ਅਪਰਾਧ ਕਰ ਚੁੱਕੇ ਹਨ। ਉਥੇ ਹੀ 2 ਸੁਰੱਖਿਆ ਕਰਮਚਾਰੀਆਂ ਨੂੰ ਇਲਾਜ ਲਈ ਸੁਸ਼ਰੁਤ ਟਰਾਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਪਰਾਧੀ ਬੱਚਿਆਂ ਦੇ ਭੱਜਣ ਦੀ ਘਟਨਾ ਇਥੇ ਕਈ ਵਾਰ ਵਾਪਰ ਚੁੱਕੀ ਹੈ।
File photo
8 ਸਾਲ ਪਹਿਲਾਂ ਅਪਰਾਧੀਆਂ ਨੇ ਇਥੇ ਸੁਰੱਖਿਆ ਕਰਮਚਾਰੀਆਂ ਦੀ ਕੁੱਟਮਾਰ ਕਰ ਕੇ ਸੁਧਾਰ ਘਰ ਵਿਚ ਅੱਗ ਲਗਾ ਦਿਤੀ ਸੀ। ਇਸ ਤੋਂ ਬਾਅਦ ਉਨ੍ਹਾਂ ਵਲੋਂ ਜੁਵੇਨਾਇਲ ਕੋਰਟ ਵਿਚ ਵੀ ਅੱਗ ਲਗਾ ਦਿਤੀ ਗਈ ਸੀ ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ। ਜ਼ਿਕਰਯੋਗ ਹੈ ਕਿ ਬਾਲ ਸੁਧਾਰ ਘਰ ਵਿਚ ਰਹਿਣ ਵਾਲੇ ਨਾਬਾਲਗ਼ਾਂ ਨੂੰ ਰੁਜ਼ਗਾਰ ਉਪਲਬਧ ਕਰਵਾਉਣ ਦੇ ਲਈ ਤਿੰਨ ਸਾਲ ਪਹਿਲਾਂ ਸਕਿਲ ਡਿਵੈਲਪਮੈਂਟ ਮੰਤਰਾਲਾ ਦੀ ਦੇਖ-ਰੇਖ ਵਿਚ ਟ੍ਰੇਨਿੰਗ ਦੇਣ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ ਬਾਲ ਘਰ ਵਿਚ ਬੰਦ ਅਪਰਾਧੀਆਂ ਨੂੰ ਸਾਮਾਨ ਬਣਾਉਣ ਦੇ ਨਾਲ-ਨਾਲ ਮੋਬਾਈਲ ਫ਼ੋਨ ਠੀਕ ਕਰਨ ਦੀ ਵੀ ਟ੍ਰੇਨਿਗ ਦਿਤੀ ਜਾਂਦੀ ਹੈ।
(ਏਜੰਸੀ)