Remdesivir ਦੀ ਥਾਂ ਪਾਣੀ ਦਾ ਲਾਇਆ ਟੀਕਾ, ਮਰੀਜ਼ ਦੀ ਹੋਈ ਮੌਤ, ਦੋ ਗ੍ਰਿਫ਼ਤਾਰ
Published : Apr 24, 2021, 3:16 pm IST
Updated : Apr 24, 2021, 3:16 pm IST
SHARE ARTICLE
Remdesivir
Remdesivir

ਟਰੱਸਟੀ ਤੇ ਬੇਟੇ ਦੇ ਖ਼ਿਲਾਫ ਕਾਲੇਬਾਜ਼ਾਰੀ ਕਰਾਉਣ ਦਾ ਮੁਕੱਦਮਾ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਮੇਰਠ:  ਦੇਸ਼ ਵਿਚ ਇਕ ਪਾਸੇ, ਕੋਰੋਨਾ ਆਪਣੇ ਸਿਖਰ 'ਤੇ ਹੈ ਅਤੇ ਇਸ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਰਿਮਡੈਸਵੀਰ ਟੀਕੇ ਦੀ ਮੰਗ ਤੇਜ਼ੀ ਨਾਲ ਵੱਧ ਗਈ ਹੈ। ਲਖਨਊ ਤੋਂ ਬਾਅਦ ਮੇਰਠ ’ਚ ਰੇਮਡੇਸਿਵਰ ਟੀਕੇ ਦੀ ਕਾਲੇਬਾਜ਼ਾਰੀ ਦਾ ਵੱਡਾ ਖ਼ੁਲਾਸਾ ਹੋਇਆ ਹੈ।  ਕੋਰੋਨਾ ਇਨਫੈਕਸ਼ਨ ਤੋਂ ਪੀੜਤ ਮਰੀਜ਼ ਦੇ ਇਲਾਜ ’ਚ ਪ੍ਰਯੋਗ ਹੋਣ ਵਾਲੇ ਰੇਮਡੇਸਿਵਰ ਟੀਕੇ ਦੀ ਕਾਲੇਬਾਜ਼ਾਰੀ ਦਾ ਸੁਭਾਰਤੀ ਮੈਡੀਕਲ ਕਾਲਜ ’ਚ ਵੱਡਾ ਮਾਮਲਾ ਨਿਗਰਾਨੀ ਟੀਮ ਨੇ ਫੜਿਆ ਹੈ। ਸੁਭਾਰਤੀ ਮੈਡੀਕਲ ਕਾਲਜ ਦੇ ਟਰੱਸਟੀ ਤੇ ਬੇਟੇ ਦੇ ਖ਼ਿਲਾਫ ਕਾਲੇਬਾਜ਼ਾਰੀ ਕਰਾਉਣ ਦਾ ਮੁਕੱਦਮਾ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। 

Corona vaccineCorona vaccine

ਪੁੱਛਗਿਛ ਦੌਰਾਨ ਰੇਮਡੇਸਿਵਰ ਦੀ ਜਗ੍ਹਾ ਡਿਸਟਿਲ ਵਾਟਰ ਲਗਾ ਦਿੱਤਾ ਗਿਆ ਹੈ ਜਿਸ ਕਾਰਨ ਟੀਕਾ ਨਾ ਮਿਲਣ ਕਾਰਨ ਮਰੀਜ਼ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪਤਾ ਲੱਗਾ ਕਿ  ਕੋਵਿਡ-19 ਵਾਰਡ ਸਥਿਤ ਦੂਜੀ ਮੰਜ਼ਿਲ ’ਤੇ ਗਾਜ਼ੀਆਬਾਦ ਦਾ ਕਵੀਨਗਰ ਨਿਵਾਸੀ ਸ਼ੋਭਿਤ ਜੈਨ ਦਾਖ਼ਲ ਸੀ। ਉਸਨੂੰ ਰੇਮਡੇਸਿਵਰ ਲਗਾਉਣ ਲਈ ਉਸਦੇ ਪਰਿਵਾਰ ਵਾਲਿਆਂ ਨੇ ਵਾਰਡ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦੇ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਨੂੰ ਟੀਕਾ ਲਗਾਇਆ ਗਿਆ ਪਰ ਉਸ ’ਚ ਸਿਰਫ਼ ਡਿਸਟਿਲ ਵਾਟਰ ਹੀ ਸੀ। ਅਗਲੇ ਦਿਨ ਹੀ  ਨਿਵਾਸੀ ਸ਼ੋਭਿਤ ਜੈਨ ਦੀ ਮੌਤ ਹੋ ਗਈ।

arrestarrest

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement