
ਇਹ ਭਾਰਤੀ ਸੰਸਕ੍ਰਿਤੀ ਦੇ ਮਹੱਤਵਪੂਰਨ ਹਿੱਸਿਆਂ ਜਿਵੇਂ ਕਿ ਯੋਗਾ ਅਤੇ ਆਯੁਰਵੈਦ ’ਤੇ ਕੇਂਦ੍ਰਤ ਕਰੇਗਾ
ਨਵੀਂ ਦਿੱਲੀ : ਸਾਊਦੀ ਅਰਬ ਦੇ ਵਿਦਿਆਰਥੀ ਹੁਣ ਨਵੇਂ ਸਿਲੇਬਸ ਤਹਿਤ ਹਿੰਦੂ ਮਹਾਂਕਾਵਿ ਜਿਵੇਂ ਰਾਮਾਇਣ ਅਤੇ ਮਹਾਭਾਰਤ ਬਾਰੇ ਸਿਖਣਗੇ। ਸਾਊਦੀ ਅਰਬ ਵਿਚ ਸਿੱਖਿਆ ਦੇ ਖੇਤਰ ਲਈ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਨਵੀਂ ਵਿਜ਼ਨ 2030 ਦੇ ਹਿੱਸੇ ਵਜੋਂ ਹੋਰਨਾਂ ਦੇਸ਼ਾਂ ਦੇ ਇਤਿਹਾਸ, ਵੱਖ-ਵੱਖ ਸਭਿਆਚਾਰਾਂ ਦੇ ਅਧਿਐਨ, ਵੱਖ-ਵੱਖ ਸਭਿਆਚਾਰਾਂ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਸਿਲੇਬਸ ਵਿਚ ਜੋੜਿਆ ਜਾ ਰਿਹਾ ਹੈ।
Mohammed Bin Salman
ਇਸ ਵਿਜ਼ਨ ਤਹਿਤ ਵਿਦਿਆਰਥੀਆਂ ਨੂੰ ਰਮਾਇਣ ਅਤੇ ਮਹਾਭਾਰਤ ਪੜ੍ਹਾਈ ਜਾਵੇਗੀ। ਇਹ ਅਧਿਐਨ ਵਿਦਿਆਰਥੀਆਂ ਦੇ ਸਭਿਆਚਾਰਕ ਗਿਆਨ ਨੂੰ ਵਧਾਉਣ ਲਈ ਹੋਣਗੇ। ਇਹ ਭਾਰਤੀ ਸੰਸਕ੍ਰਿਤੀ ਦੇ ਮਹੱਤਵਪੂਰਨ ਹਿੱਸਿਆਂ ਜਿਵੇਂ ਕਿ ਯੋਗਾ ਅਤੇ ਆਯੁਰਵੈਦ ’ਤੇ ਕੇਂਦ੍ਰਤ ਕਰੇਗਾ। ਸਾਊਦੀ ਅਰਬ ਦੇ ਪਾਠਕ੍ਰਮ ਵਿਚ ਰਾਮਾਇਣ ਅਤੇ ਮਹਾਭਾਰਤ ਦੀ ਸ਼ੁਰੂਆਤ ਤੋਂ ਇਲਾਵਾ, ਨਵੀਂ ਵਿਜ਼ਨ 2030 ਵਿਚ ਅੰਗਰੇਜ਼ੀ ਭਾਸ਼ਾ ਨੂੰ ਲਾਜ਼ਮੀ ਬਣਾਇਆ ਗਿਆ ਹੈ।
Saudi Arabia
ਸਿਖਿਆ ਦੇ ਖੇਤਰ ਵਿਚ ਹੋਈਆਂ ਸਾਰੀਆਂ ਤਬਦੀਲੀਆਂ ਬਾਰੇ ਸਾਰੇ ਭੰਬਲਭੂਸਿਆਂ ਨੂੰ ਖ਼ਾਰਜ ਕਰਦਿਆਂ ਸਾਊਦੀ ਉਪਭੋਗਤਾਵਾਂ ਨੇ ੁਨਾਫ਼-ਅਲ-ਮਰਵਾਯ ਨਾਮ ਦੇ ਟਵਿੱਟਰ ਦਾ ਸਕਰੀਨ ਸ਼ਾਟ ਸਾਂਝਾ ਕਰ ਕੇ ਇਸ ਵਿਜ਼ਨ ਨੂੰ ਸਪੱਸ਼ਟ ਕੀਤਾ ਹੈ। ਟਵਿੱਟਰ ਯੂਜਰ ਨੇ ਲਿਖਿਆ, “ਸਾਊਦੀ ਅਰਬ ਦਾ ਨਵਾਂ ਵਿਜ਼ਨ-2030 ਅਤੇ ਸਿਲੇਬਸ ਇਕ ਅਜਿਹਾ ਭਵਿੱਖ ਬਣਾਉਣ ਵਿਚ ਸਹਾਇਤਾ ਕਰੇਗਾ ਜੋ ਸੰਮਲਤ ਖੁੱਲ੍ਹੇ ਅਤੇ ਸਹਿਣਸ਼ੀਲ ਹੋਵੇ।” ਟਵਿੱਟਰ ਉਪਭੋਗਤਾ ਨੇ ਅਪਣੇ ਪਾਠਕ੍ਰਮ ਦਾ ਇਕ ਸਕ੍ਰੀਨ ਸ਼ਾਟ ਵੀ ਸਾਂਝਾ ਕੀਤਾ, ਜਿਸ ਵਿਚ ਇਕ ਸਭਿਆਚਾਰ ਦੀ ਵਿਆਪਕ ਲੜੀ ਸੀ।