
ਬਰਾਤੀਆਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਦੀਨਾਨਗਰ - ਅੱਪਰਬਾਰੀ ਦੁਆਬ ਨਹਿਰ ਨਾਨੋਨੰਗਲ ਪੁਲ ਕੋਲ ਇਕ ਵੱਡਾ ਹਾਦਸਾ ਵਾਪਰਿਆਂ ਹੈ। ਦਰਅਸਲ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਬਰਾਤੀਆਂ ਨਾਲ ਭਰੀ ਬੱਸ ਪਲਟਣ ਕਾਰਨ 18 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਗੁਡਾ ਮੀਰਥਲ ਤੋਂ ਇਕ ਬਰਾਤ ਦੀਨਾਨਗਰ ਇਲਾਕੇ ਦੇ ਪਿੰਡ ਪਨਿਆੜ ’ਚ ਸਥਿਤ ਐੱਚ. ਕੇ. ਰਿਜ਼ੋਰਟ ’ਚ ਆਈ ਸੀ ਅਤੇ ਵਿਆਹ ਤੋਂ ਬਾਅਦ ਜਦੋਂ ਇਹ ਬੱਸ ਬਰਾਤੀਆਂ ਨਾਲ ਵਾਪਸ ਗੁਡਾ ਮੀਰਥਲ ਵੱਲ ਜਾ ਰਹੀ ਸੀ ਤਾਂ ਅਚਾਨਕ ਬੱਸ ਬੇਕਾਬੂ ਹੋ ਗਈ ਅਤੇ ਅੱਪਰਬਾਰੀ ਦੁਆਬ ਨਹਿਰ ’ਚ ਜਾ ਡਿੱਗੀ।
Major accident: A bus full of passengers fell into a canal in Dinanagar
ਬੱਸ ਦੇ ਡਿੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਮੋਹਿਤ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਬਾਕੀ ਲੋਕਾਂ ਦੀ ਮਦਦ ਨਾਲ ਨਹਿਰ ’ਚੋਂ ਬੱਸ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦਾ ਪ੍ਰਬੰਧ ਕੀਤਾ। ਸੀ. ਐੱਚ. ਸੀ. ਹਸਪਤਾਲ ਸਿੰਗੋਵਾਲ ਵਿਖੇ ਜ਼ਖ਼ਮੀਆਂ ਨੂੰ ਪਹੁੰਚਾਇਆ, ਉਥੇ ਸਾਰੇ ਲੋਕਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਬੱਸ ’ਚ 25-30 ਬਰਾਤੀ ਸਨ।
ਬਰਾਤੀਆਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਸਪਤਾਲ ਪੁੱਜੇ ਜ਼ਖ਼ਮੀਆਂ ’ਚ ਸੁਨੀਲ ਕੁਮਾਰ ਪੁੱਤਰ ਜੋਗਿੰਦਰ ਪਾਲ ਬੱਸ ਡਰਾਈਵਰ, ਰਵਿੰਦਰ ਸਿੰਘ, ਸੰਗਮ ਸਿੰਘ, ਬਲਵੀਰ ਸਿੰਘ, ਸਾਧਨਾ ਠਾਕੁਰ, ਸ਼ਾਇਨਾ, ਵਿਸ਼ਾਲ ਸਿੰਘ, ਰਸ਼ਪਾਲ ਸਿੰਘ ਆਦਿ ਸ਼ਾਮਲ ਹਨ। ਸਾਰੇ ਜ਼ਖਮੀ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।