ਚੇਨਈ- ਸੋਨਾ ਤਸਕਰੀ ਮਾਮਲੇ ’ਚ 9 ਕਸਟਮ ਅਧਿਕਾਰੀ ਬਰਖ਼ਾਸਤ
Published : Apr 24, 2023, 11:42 am IST
Updated : Apr 24, 2023, 11:42 am IST
SHARE ARTICLE
PHOTO
PHOTO

ਅਧਿਕਾਰੀਆਂ ਨੂੰ ਵਿਭਾਗ ਦੀ ਅੰਦਰੂਨੀ ਜਾਂਚ ਵਿੱਚ ਪਾਇਆ ਗਿਆ ਕਿ ਅਧਿਕਾਰੀ ਤਸਕਰੀ ਗਿਰੋਹ ਨਾਲ ਮਿਲੇ ਹੋਏ ਸਨ

 

ਚੇਨਈ : ਕੇਰਲ ਦੇ ਕੋਝੀਕੋਡ ਦੇ ਕਰੀਪੁਰ ਹਵਾਈ ਅੱਡੇ ਤੋਂ ਸੋਨੇ ਦੀ ਤਸਕਰੀ ਦੇ ਰੈਕੇਟ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਵਿੱਚ ਇੱਕ ਸੀਨੀਅਰ ਸੁਪਰਡੈਂਟ ਸਮੇਤ 9 ਕਸਟਮ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਹਵਾਈ ਅੱਡਾ ਤਸਕਰੀ ਦੇ ਕੇਂਦਰ ਵਿੱਚ ਬਦਲ ਗਿਆ ਹੈ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਇਹਨਾਂ ਅਧਿਕਾਰੀਆਂ ਨੂੰ ਵਿਭਾਗ ਦੀ ਅੰਦਰੂਨੀ ਜਾਂਚ ਵਿੱਚ ਪਾਇਆ ਗਿਆ ਕਿ ਅਧਿਕਾਰੀ ਤਸਕਰੀ ਗਿਰੋਹ ਨਾਲ ਮਿਲੇ ਹੋਏ ਸਨ।ਕਈ ਤਸਕਰੀ ਗਿਰੋਹ ਹਵਾਈ ਅੱਡੇ 'ਤੇ ਕੰਮ ਕਰ ਰਹੇ ਹਨ, ਜੋ ਮਾਲਾਬਾਰ ਖੇਤਰ ਨੂੰ ਕੇਰਲ ਦੇ ਇੱਕ ਵੱਡੇ ਤਸਕਰੀ ਕੇਂਦਰ ਵਿੱਚ ਤਬਦੀਲ ਕਰ ਰਹੇ ਹਨ।

ਬਰਖਾਸਤ ਕੀਤੇ ਗਏ ਅਧਿਕਾਰੀਆਂ ਵਿੱਚ ਕਸਟਮ ਵਿਭਾਗ ਦੇ ਸੀਨੀਅਰ ਸੁਪਰਡੈਂਟ ਆਸ਼ਾ, ਐਸ.ਪੀ. ਗਣਪਤੀ ਪੋਟੀ, ਇੰਸਪੈਕਟਰ ਯਾਸਿਰ ਅਰਾਫਾਤ, ਯੋਗੇਸ਼, ਸੁਧੀਰ ਕੁਮਾਰ, ਨਰੇਸ਼ ਗੁਲੀਆ ਅਤੇ ਮਿਨੀਮੋਲ, ਹੌਲਦਾਰ ਅਸੋਕਨ ਅਤੇ ਫਰਾਂਸਿਸ, ਇਕ ਹੋਰ ਸੁਪਰਡੈਂਟ ਸਤਿੰਦਰ ਸਿੰਘ ਦੀ ਇੰਕਰੀਮੈਂਟ ਰੋਕ ਦਿੱਤੀ ਗਈ ਹੈ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement