
ਕਤਲ ਦੇ ਆਰੋਪ 'ਚ 5 ਗ੍ਰਿਫਤਾਰ
UP News : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਆਪਣੇ ਪਤੀ ਦਾ ਕਤਲ ਸਿਰਫ਼ ਇਸ ਲਈ ਕਰਵਾ ਦਿੱਤਾ ਕਿਉਂਕਿ ਉਹ ਆਪਣੀ ਭੈਣ ਨੂੰ ਉਸ ਦੇ ਵਿਆਹ ਵਿੱਚ ਮਨਚਾਹਾ ਗਿਫ਼ਟ ਦੇਣਾ ਚਾਹੁੰਦਾ ਸੀ। ਔਰਤ ਦਾ ਆਰੋਪ ਹੈ ਕਿ ਉਸ ਨੇ ਕਥਿਤ ਤੌਰ 'ਤੇ ਆਪਣੇ ਪਤੀ ਦਾ ਕਤਲ ਕਰਵਾਇਆ ਹੈ।
ਆਪਣੀ ਭੈਣ ਨੂੰ ਵਿਆਹ ਵਿੱਚ ਸੋਨੇ ਦੀ ਅਗੂੰਠੀ ਅਤੇ ਇੱਕ ਟੀਵੀ ਦੇਣ ਦੀ ਯੋਜਨਾ ਬਣਾਉਣੀ ਭਰਾ ਨੂੰ ਮਹਿੰਗੀ ਪੈ ਗਈ ਹੈ। ਚੰਦਰ ਪ੍ਰਕਾਸ਼ ਮਿਸ਼ਰਾ ਦੀ ਪਤਨੀ ਛਵੀ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ। ਦੇਖਦੇ ਹੀ ਦੇਖਦੇ ਇਹ ਵਿਵਾਦ ਹੱਤਿਆ 'ਚ ਬਦਲ ਗਿਆ। ਛਵੀ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਪਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਮਾਮਲਾ ਬਾਰਾਬੰਕੀ ਨੇੜੇ ਇਕ ਪਿੰਡ ਦਾ ਹੈ।
ਪਤਨੀ ਨੇ ਕਰਵਾ ਦਿੱਤਾ ਪਤੀ ਦਾ ਕਤਲ
ਚੰਦਰ ਪ੍ਰਕਾਸ਼ ਮਿਸ਼ਰਾ ਦੀ ਭੈਣ ਦਾ ਵਿਆਹ ਦੋ ਦਿਨ ਬਾਅਦ 26 ਅਪ੍ਰੈਲ ਨੂੰ ਹੋਣਾ ਸੀ। ਉਹ ਆਪਣੀ ਭੈਣ ਨੂੰ ਸੋਨੇ ਦੀ ਅਗੂੰਠੀ ਅਤੇ ਇੱਕ ਟੀਵੀ ਗਿਫਟ ਕਰਨਾ ਚਾਹੁੰਦਾ ਸੀ। ਚੰਦਰ ਪ੍ਰਕਾਸ਼ ਦੀ ਪਤਨੀ ਛਵੀ ਇਸ ਗੱਲ ਨੂੰ ਲੈ ਕੇ ਕਾਫੀ ਨਾਰਾਜ਼ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁੱਸੇ ਵਿੱਚ ਆਈ ਪਤਨੀ ਨੇ ਆਪਣੇ ਭਰਾਵਾਂ ਨੂੰ ਚੰਦਰ ਪ੍ਰਕਾਸ਼ ਨੂੰ ਸਬਕ ਸਿਖਾਉਣ ਲਈ ਬੁਲਾਇਆ। ਛਵੀ ਦੇ ਭਰਾਵਾਂ ਨੇ ਕਰੀਬ ਇੱਕ ਘੰਟੇ ਤੱਕ ਉਸਦੇ ਪਤੀ ਨੂੰ ਡੰਡਿਆਂ ਨਾਲ ਕੁੱਟਿਆ। ਜਦੋਂ ਉਸ ਨੂੰ ਅੱਧ ਮਰੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਕਤਲ ਦੇ ਆਰੋਪ 'ਚ 5 ਗ੍ਰਿਫਤਾਰ
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਛਵੀ ਅਤੇ ਉਸਦੇ ਭਰਾਵਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।