Indian Railways : ਟ੍ਰੇਨ ਦੇ ਜਨਰਲ ਡੱਬੇ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ! ਸਿਰਫ਼ 20 ਰੁਪਏ 'ਚ ਮਿਲੇਗਾ ਭਰਪੇਟ ਖਾਣਾ
Published : Apr 24, 2024, 2:04 pm IST
Updated : Apr 24, 2024, 2:04 pm IST
SHARE ARTICLE
Indian Railways
Indian Railways

3 ਰੁਪਏ 'ਚ ਪਾਣੀ ਦੀ ਬੋਤਲ

Indian Railways : ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸ ਸਮੇਂ ਟਰੇਨਾਂ 'ਚ ਜ਼ਬਰਦਸਤ ਭੀੜ ਹੋ ਰਹੀ ਹੈ। ਸਥਿਤੀ ਇਹ ਹੈ ਕਿ ਭੀੜ ਹੋਣ ਕਾਰਨ ਯਾਤਰੀ ਪਲੇਟਫਾਰਮ 'ਤੇ ਉਤਰ ਨਹੀਂ ਪਾਉਂਦੇ ਅਤੇ ਖਾਣ-ਪੀਣ ਦਾ ਸਮਾਨ ਲੈਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਰੇਲਵੇ ਨੇ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਟਰੇਨ ਦੇ ਜਨਰਲ ਡੱਬੇ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਸਸਤੀਆਂ ਦਰਾਂ 'ਤੇ ਖਾਣਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

 ਸਿਰਫ਼ 20 ਰੁਪਏ ਵਿੱਚ ਮਿਲੇਗਾ ਭਰਪੇਟ ਖਾਣਾ 

ਇਸ ਭੋਜਨ ਨੂੰ "Economy Meals" ਦਾ ਨਾਮ ਦਿੱਤਾ ਗਿਆ ਹੈ। ਇਸ ਦੀ ਕੀਮਤ 20 ਰੁਪਏ ਅਤੇ 50 ਰੁਪਏ ਰੱਖੀ ਗਈ ਹੈ। ਦਰਅਸਲ ਟ੍ਰੇਨ ਦੇ ਏਸੀ ਅਤੇ ਸਲੀਪਰ ਕਲਾਸ ਦੇ ਯਾਤਰੀਆਂ ਨੂੰ ਤਾਂ ਖਾਣ-ਪੀਣ ਦੀਆਂ ਚੀਜ਼ਾਂ ਚੱਲਦੀਆਂ ਟਰੇਨ 'ਚ ਵੀ ਮਿਲ ਜਾਂਦੀਆਂ ਹਨ ਪਰ ਜਨਰਲ ਕੋਚ ਦੇ ਯਾਤਰੀਆਂ ਨੂੰ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਉਨ੍ਹਾਂ ਨੂੰ ਸਸਤੇ ਭਾਅ 'ਤੇ ਖਾਣਾ ਮੁਹੱਈਆ ਕਰਵਾਉਣ ਲਈ ਰੇਲਵੇ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।

ਰੇਲਵੇ ਗਰਮੀਆਂ ਦੌਰਾਨ ਯਾਤਰੀਆਂ ਨੂੰ ਕਿਫਾਇਤੀ ਦਰਾਂ 'ਤੇ ਭੋਜਨ ( Economy Meals) ਪ੍ਰਦਾਨ ਕਰ ਰਿਹਾ ਹੈ। ਯਾਤਰੀਆਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਇਹ ਭੋਜਨ ਪਲੇਟਫਾਰਮਾਂ 'ਤੇ ਜਨਰਲ ਸ਼੍ਰੇਣੀ ਦੇ ਡੱਬਿਆਂ ਦੇ ਨੇੜੇ ਸਥਿਤ ਕਾਊਂਟਰਾਂ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ ਤਾਂ ਜੋ ਯਾਤਰੀ ਬਿਨਾਂ ਕਿਸੇ ਪਰੇਸ਼ਾਨੀ ਦੇ ਇਸ ਸਹੂਲਤ ਦਾ ਆਸਾਨੀ ਨਾਲ ਲਾਭ ਉਠਾ ਸਕਣ।

ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ 100 ਰੇਲਵੇ ਸਟੇਸ਼ਨਾਂ 'ਤੇ ਲਗਭਗ 150 Economy Meals ਕਾਊਂਟਰ ਉਪਲਬਧ ਹਨ। ਪਿਛਲੇ ਸਾਲ ਇਹ ਸੇਵਾ ਲਗਭਗ 51 ਸਟੇਸ਼ਨਾਂ 'ਤੇ ਸ਼ੁਰੂ ਕੀਤੀ ਗਈ ਸੀ, ਜਿਸ ਦਾ ਵਿਸਥਾਰ ਕੀਤਾ ਗਿਆ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਹੋਰ ਸਟੇਸ਼ਨਾਂ ਨੂੰ ਸ਼ਾਮਲ ਕਰਕੇ ਇਸ ਪਹਿਲਕਦਮੀ ਦਾ ਹੋਰ ਵਿਸਥਾਰ ਕਰਨ ਦੀ ਯੋਜਨਾ ਹੈ।

ਰੇਲਵੇ ਪ੍ਰਸ਼ਾਸਨ ਨੇ ਦਿੱਤੀ ਜਾਣਕਾਰੀ  

ਇਸ ਸੰਦਰਭ ਵਿੱਚ ਜਾਣਕਾਰੀ ਦਿੰਦੇ ਹੋਏ ਸਾਬਕਾ ਸੀ.ਪੀ.ਆਰ. ਵਰਿੰਦਰ ਕੁਮਾਰ ਨੇ ਦੱਸਿਆ ਕਿ ਭਾਰਤੀ ਰੇਲਵੇ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦੇ ਸਹਿਯੋਗ ਨਾਲ ਯਾਤਰੀਆਂ ਦੀ ਸੇਵਾ ਲਈ ਇੱਕ ਨਵੀਂ ਪਹਿਲ ਕੀਤੀ ਹੈ, ਜਿਸ ਵਿੱਚ ਯਾਤਰੀਆਂ ਨੂੰ ਖਾਸ ਤੌਰ 'ਤੇ  ਜਨਰਲ ਡੱਬਿਆਂ ਵਿੱਚ ਕਿਫਾਇਤੀ ਦਰਾਂ 'ਤੇ 20 ( Economy Meals) ਰੁਪਏ ਵਿੱਚ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਸਨੈਕਸ ਮੀਲ (combo meal) 50 ਰੁਪਏ ਵਿੱਚ ਦਿੱਤਾ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ 15 ਵੱਡੇ ਰੇਲਵੇ ਸਟੇਸ਼ਨਾਂ 'ਤੇ ਜਿੱਥੇ ਲੰਬੀ ਦੂਰੀ ਦੀਆਂ ਟਰੇਨਾਂ ਰੁਕਦੀਆਂ ਹਨ, ਉੱਥੇ ਬਜਟ ਅਨੁਕੂਲ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਵਰਤਮਾਨ ਵਿੱਚ ਇਹ ਸਹੂਲਤ ਮਹਾਰਾਸ਼ਟਰ ਦੇ ਇਗਤਪੁਰੀ, ਕਰਜਤ, ਮਨਮਾੜ, ਖੰਡਵਾ, ਬਦਨੇਰਾ, ਸ਼ੇਗਾਓਂ, ਪੁਣੇ, ਮਿਰਾਜ, ਦੌਂਦ, ਸਾਈਨਗਰ ਸ਼ਿਰਡੀ, ਨਾਗਪੁਰ, ਵਰਧਾ, ਸੋਲਾਪੁਰ, ਵਾਦੀ ਅਤੇ ਕੁਰਦੁਵਾੜੀ ਸਟੇਸ਼ਨਾਂ 'ਤੇ ਉਪਲਬਧ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ "ਇਕਨਾਮੀ ਮੀਲ" ਸਿਰਫ਼ 20 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ ਸੱਤ ਪੁਰੀਆਂ ਅਤੇ ਆਲੂ ਭਾਜੀ ਹੋਵੇਗੀ, ਜਦੋਂ ਕਿ 50 ਰੁਪਏ ਵਿੱਚ ਕੋਈ ਚੌਲਾਂ ਦੇ ਪਕਵਾਨਾਂ ਦੇ ਨਾਲ ਇੱਕ "ਸਨੈਕ ਮੀਲ" ਖਰੀਦ ਸਕਦਾ ਹੈ।

 

Location: India, Delhi

SHARE ARTICLE

ਏਜੰਸੀ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement