Rajasthan News: ਦਿਲ ਦਾ ਦੌਰਾ ਪੈਣ ਤੋ ਬਾਅਦ ਤੋੜਿਆ ਦਮ
Mama died while dancing at nephew's wedding : ਇਨ੍ਹੀਂ ਦਿਨੀਂ ਸਮਾਗਮਾਂ ਵਿਚ ਡਾਂਸ ਕਰਦੇ ਹੋਏ ਅਚਾਨਕ ਹੋਈ ਮੌਤ ਦੇ ਵੀਡੀਓ ਵਾਇਰਲ ਹੋ ਹੁੰਦੇ ਰਹਿੰਦੇ ਹਨ। ਅਜਿਹੀ ਹੀ ਇਕ ਹੋਰ ਵੀਡੀਓ ਵਾਇਰਲ ਹੋਈ ਹੈ। ਜਿਸ ਵਿਚ ਭਾਣਜੇ ਦੇ ਵਿਆਹ ਵਿਚ ਭੰਗੜਾ ਪਾਉਂਦੇ ਹੋਏ ਮਾਮੇ ਦੀ ਮੌਤ ਹੋ ਗਈ। ਰਾਜਸਥਾਨ ਦੇ ਝੁੰਝੁਨੂ ਵਿਚ ਵਿਆਹ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ।
ਇਹ ਵੀ ਪੜ੍ਹੋ: Mumbai : ਲੋਨ ਡਿਫਾਲਟਰਾਂ ਖਿਲਾਫ਼ LOC ਜਾਰੀ ਕਰਨ ਦਾ ਅਧਿਕਾਰ ਸਰਕਾਰੀ ਬੈਂਕਾਂ ਕੋਲ ਨਹੀਂ ,ਬਾਂਬੇ ਹਾਈ ਕੋਰਟ ਦਾ ਹੁਕਮ
ਜਿਥੇ ਭਾਣਜੇ ਦੇ ਵਿਆਹ 'ਤੇ ਭੰਗੜਾ ਪਾਉਂਦਾ ਹੋਇਆ ਮਾਮਾ ਅਚਾਨਕ ਹੇਠਾਂ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। 20 ਅਪ੍ਰੈਲ ਦੀ ਘਟਨਾ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮਾਮਲਾ ਝੁੰਝੁਨੂ ਜ਼ਿਲ੍ਹੇ ਦੇ ਨਵਲਗੜ੍ਹ ਸਬ-ਡਿਵੀਜ਼ਨ ਦੇ ਲੋਛਵਾ ਕੀ ਢਾਣੀ ਦਾ ਹੈ। ਕਮਲੇਸ਼ 20 ਅਪ੍ਰੈਲ ਨੂੰ ਢਾਕਾ ਦੇ ਪਰਿਵਾਰਕ ਮੈਂਬਰਾਂ ਨਾਲ ਲੋਛਵਾ ਦੀ ਢਾਣੀ 'ਚ ਆਪਣੇ ਭਾਣਜੇ ਦੇ ਵਿਆਹ 'ਚ ਨਾਨਕ ਛੱਕ ਦੇਣ ਗਿਆ ਸੀ।
ਇਹ ਵੀ ਪੜ੍ਹੋ: Panchkula News : ਤੁਸੀਂ ਵੀ ਪੀ ਰਹੇ ਹੋ ਆਕਸੀਟੋਸਿਨ ਵਾਲਾ ਦੁੱਧ ! ਪਸ਼ੂਆਂ ਨੂੰ ਲਾਇਆ ਜਾ ਰਿਹੈ ਆਕਸੀਟੋਸਿਨ ਦਾ ਟੀਕਾ
ਨਾਨਕ ਛੱਕ ਦੇਣ ਤੋਂ ਬਾਅਦ ਪੂਜਾ ਦੌਰਾਨ ਕਮਲੇਸ਼ ਸਿਰ 'ਤੇ ਘੜਾ ਰੱਖ ਕੇ ਖੁਸ਼ੀ ਨਾਲ ਨੱਚ ਰਿਹਾ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਕਮਲੇਸ਼ ਹੇਠਾਂ ਡਿੱਗ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਬਾਅਦ ਕਮਲੇਸ਼ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਮ੍ਰਿਤਕ ਕਰਾਰ ਦਿਤਾ। ਵਿਆਹ ਵਿਚ ਆਏ ਮਾਮੇ ਦੀ ਅਚਾਨਕ ਮੌਤ ਹੋ ਜਾਣ ਕਾਰਨ ਵਿਆਹ ਦੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ।
(For more Punjabi news apart from India's Geeta Sabharwal appointed United Nations Coordinator in Indonesia, stay tuned to Rozana Spokesman)