Pahalgam Terrorist attack : ਸ਼ਾਹੀ ਇਮਾਮ ਨੇ ਪਹਿਲਗਾਮ 'ਚ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ 

By : BALJINDERK

Published : Apr 24, 2025, 1:15 pm IST
Updated : Apr 24, 2025, 1:15 pm IST
SHARE ARTICLE
ਸ਼ਾਹੀ ਇਮਾਮ ਨੇ ਪਹਿਲਗਾਮ 'ਚ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ 
ਸ਼ਾਹੀ ਇਮਾਮ ਨੇ ਪਹਿਲਗਾਮ 'ਚ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ 

Pahalgam Terrorist attack : ਗੁਨਾਹਗਾਰਾਂ ਨੂੰ ਭਰੇ ਬਾਜ਼ਾਰ ਵਿਚ ਦਿੱਤੀ ਜਾਵੇ ਫ਼ਾਂਸੀ, ਭਾਰਤ ਦੇ ਸਾਰੇ ਮੁਸਲਮਾਨ ਪੀੜਤਾਂ ਦੇ ਨਾਲ ਖੜ੍ਹੇ ਹਨ

Pahalgam Terrorist attack News in Punjabi : ਪਹਿਲਗਾਮ 'ਚ ਅੱਤਵਾਦੀ ਹਮਲੇ 'ਤੇ ਸ਼ਾਹੀ ਇਮਾਮ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਕਸ਼ਮੀਰ ਦੇ ਪਹਿਲਗਾਮ ਵਿਚ 26 ਸੈਲਾਨੀਆਂ ਨੂੰ ਅੱਤਵਾਦੀਆਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ ਉਹ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਜਿੰਨੀਆਂ ਵੀ ਘਟਨਾਵਾਂ ਹੋਈਆਂ ਹਨ ਉਨ੍ਹਾਂ ’ਚੋਂ ਬੀਤੇ ਦਿਨ ਪਹਿਲਗਾਮ ਦੀ ਘਟਨਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿ ਮੈਂ ਸਮਝਦਾ ਹਾਂ ਕਿ ਇਹ ਨੰਗਾ ਨਾਚ ਇਨਸਾਨੀਅਤ ’ਤੇ ਖੇਡਿਆ ਗਿਆ ਹੈ। ਉਨ੍ਹਾਂ ਕਿ ਸਰਕਾਰ ਇਸ ਮੁਕੱਦਮੇ ਵਿਚ ਫੌਰੀ ਤੌਰ ’ਤੇ ਕਾਰਵਾਈ ਕਰੇ। ਜਿਨ੍ਹਾਂ ਮੁਲਜ਼ਮ ਅੱਤਵਾਦੀਆਂ ਨੂੰ ਫੜਿਆ ਜਾਵੇਗਾ ਉਨ੍ਹਾਂ ਨੂੰ ਘੱਟੋਂ ਘੱਟ ਬਾਜ਼ਾਰ ਵਿਚ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਇਕ ਮਜ਼ਬੂਤ ਸਨੇਹਾ ਅਸੀਂ ਅੱਤਵਾਦ ਦੇ ਖ਼ਿਲਾਫ਼ ਦੇ ਸਕੀਏ।  

 ਸ਼ਾਹੀ ਇਮਾਮ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਉਨ੍ਹਾਂ ਦਾ ਮਕਸਦ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ’ਚ ਨਫ਼ਰਤ ਪੈਦਾ ਕਰਨਾ ਹੁੰਦਾ ਹੈ। ਧਰਮ ਦੇ ਨਾਮ ’ਤੇ ਗੋਲੀ ਮਾਰਨ ਦਾ ਮਤਲਬ ਇਹੀ ਹੈ ਦੋ ਕੌਮਾਂ ਦੇ ਲੋਕ ਆਪਸ ਵਿਚ ਲੜਨ। ਉਨ੍ਹਾਂ ਕਿਹਾ ਕਿ ਇਹ ਗੋਲੀਕਾਂਡ 28 ਲੋਕਾਂ ਦੀ ਹੱਤਿਆ ਹੀ ਨਹੀਂ ਬਲਕਿ 140 ਕਰੋੜ ਲੋਕਾਂ ’ਚ ਨਫ਼ਰਤ ਭਰਨ ਦੀ ਸ਼ਾਜਿਸ ਹੈ। ਸਰਕਾਰ ਨੂੰ ਇਸ ਸਾਜ਼ਿਸ ਦੇ ਖ਼ਿਲਾਫ਼ ਤਕੜੇ ਹੋ ਲੜਾਈ ਲੜਨ ਦੀ ਲੋੜ ਹੈ। 

ਉਨ੍ਹਾਂ ਕਿਹਾ ਕਿ ਇਸ ਵੇਲੇ ਭਾਰਤ ਦੇ ਸਾਰੇ ਮੁਸਲਮਾਨ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ। ਜਿੰਨ੍ਹਾਂ ’ਤੇ ਅੱਤਵਾਦੀਆਂ ਦੀ ਗੋਲੀ ਚੱਲੀ। ਉਨ੍ਹਾਂ ਕਿਹਾ ਕਿ 
'ਜੇ ਮੁਸਲਮਾਨ ਅੱਤਵਾਦ ਦੇ ਖ਼ਿਲਾਫ਼ ਡੱਟ ਕੇ ਸਾਹਮਣੇ ਨਹੀਂ ਆਇਆ ਤਾਂ ਸਮਝੋ ਅਗਲਾ ਨੰਬਰ ਤੁਹਾਡਾ' ਹੈ।  ਉਨ੍ਹਾਂ ਕਿਹਾ ਪੂਰੇ ਦੇਸ਼ ਦੇ ਹਿੰਦੂ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇ ਮੁਸਲਮਾਨ ਇਸ ਦੁੱਖ ਦੀ ਘੜੀ ’ਚ ਇੱਕ ਦੂਜੇ ਦੇ ਨਾਲ ਖੜ੍ਹੀਆ ਹਨ। ਇਸ ਤਰ੍ਹਾਂ ਦੀ ਸਾਜ਼ਿਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। 

 ਸ਼ਾਹੀ ਇਮਾਮ ਨੇ ਕਿਹਾ ਕਿ ਅੱਤਵਾਦੀਆਂ ਨੇ ਗੋਲੀ ਮਾਰਨ ਤੋਂ ਪਹਿਲਾਂ ਕਲਮਾਂ ਪੜ੍ਹਨ ਦਾ ਜਿਹੜਾ ਜ਼ਿਕਰ ਕੀਤਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਕਲਮਾਂ ਦਾ ਨਾਂ ਲੈ ਕੇ ਕਲਮਾਂ ਵਾਲਿਆਂ ਲਈ ਇੱਕ ਸਾਜ਼ਿਸ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਕੁਰਾਨ ਸ਼ਰੀਫ਼ ਦੀਆਂ ਕਿਹੜੀਆਂ ਗੱਲਾਂ  ਸਾਹਮਣੇ ਰੱਖ ਦਿੱਤੀਆਂ ਹਨ। ਉਨ੍ਹਾਂ ਮੁਸਲਮਾਨਾਂ ਭਾਈਚਾਰੇ ਨੂੰ ਚਾਹੀਦਾ ਹੈ ਕਿ ਡੱਟ ਸਾਹਮਣੇ ਆਉਣ।  

(For more news apart from Shahi Imam condemns terrorist attack in Pahalgam, says terrorism has no religion News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement