 
          	,ਉੱਤਰ ਅਤੇ ਮੱਧ ਭਾਰਤ ਵਿਚ ਇਸ ਹਫ਼ਤੇ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ। ਮੌਸਮ ਵਿਭਾਗ ਨੇ ਆਗਾਮੀ 27 ਮਈ ਤਕ ਤਾਪਮਾਨ ਵਿਚ ਕੋਈ ਗਿਰਾਵਟ ...
ਨਵੀਂ ਦਿੱਲੀ,ਉੱਤਰ ਅਤੇ ਮੱਧ ਭਾਰਤ ਵਿਚ ਇਸ ਹਫ਼ਤੇ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ। ਮੌਸਮ ਵਿਭਾਗ ਨੇ ਆਗਾਮੀ 27 ਮਈ ਤਕ ਤਾਪਮਾਨ ਵਿਚ ਕੋਈ ਗਿਰਾਵਟ ਨਾ ਹੋਣ ਦੀ ਸੰਭਾਵਨਾ ਨੂੰ ਵੇਖਦਿਆਂ ਗਰਮੀ ਦੀ ਤਪਿਸ਼ ਕਾਇਮ ਰਹਿਣ ਦੀ ਗੱਲ ਆਖੀ ਹੈ। ਵਿਭਾਗ ਨੇ ਹਰਿਆਣਾ, ਰਾਜਸਥਾਨ ਅਤੇ ਪਛਮੀ ਯੂਪੀ ਵਿਚ 27 ਮਈ ਸੱਭ ਤੋਂ ਵੱਧ ਤੀਬਰਤਾ ਵਾਲਾ ਲਾਲ ਅਲਰਟ ਜਾਰੀ ਕੀਤਾ ਹੈ ਜਦਕਿ ਯੂਪੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਲਈ ਜ਼ਿਆਦਾ ਗਰਮੀ ਵਾਲਾ ਗਾੜ੍ਹੇ ਪੀਲੇ ਰੰਗ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ, ਚੰਡੀਗੜ੍ਹÎ ਅਤੇ ਹਰਿਆਣਾ ਵਿਚ ਤਾਪਮਾਨ ਲਗਭਗ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਚਾਰ ਰੰਗਾਂ ਦੇ ਅਲਰਟ ਜਾਰੀ ਕੀਤੇ ਹਨ। ਇਹ ਅਲਰਟ ਜਾਰੀ ਹੋਣ 'ਤੇ ਸਰਕਾਰੀ ਏਜੰਸੀਆਂ ਨੂੰ ਜ਼ਰੂਰ ਕਾਰਵਾਈ ਕਰਨੀ ਪੈਂਦੀ ਹੈ। ਗਾੜ੍ਹੇ ਪੀਲੇ ਰੰਗ ਦੇ ਅਲਰਟ ਕਾਰਨ ਏਜੰਸੀਆਂ ਨੂੰ ਤਿਆਰ ਰਹਿਣਾ ਪੈਂਦਾ ਹੈ ਜਦਕਿ ਹਰੇ ਰੰਗ ਦੇ ਅਲਰਟ 'ਤੇ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੁੰਦੀ। ਪੀਲੇ ਰੰਗ ਦੇ ਅਲਰਟ 'ਤੇ ਹਾਲਾਤ 'ਤੇ ਨਿਗਰਾਨੀ ਰਖਣਾ ਜ਼ਰੂਰੀ ਹੁੰਦਾ ਹੈ।
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ, ਜੈਪੁਰ ਵਿਚ 45, ਹਿਸਾਰ ਵਿਚ 43, ਚੰਡੀਗੜ੍ਹ ਵਿਚ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਛਮੀ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਆਦਿ ਵਿਚ ਵੀਰਵਾਰ ਨੂੰ ਗਰਮੀ ਅਤੇ ਲੂ ਵਧਣ ਦਾ ਅਨੁਮਾਨ ਹੈ।
 
                     
                
 
	                     
	                     
	                     
	                     
     
     
     
     
                     
                     
                     
                     
                    